ਰੇਵਾੜੀ- ਵਿਆਹ ਸਮਾਰੋਹਾਂ ਵਿਚ ਦਾਜ ਲੈਣ ਵਾਲਿਆਂ ਦੀ ਹੋੜ ਲੱਗੀ ਰਹਿੰਦੀ ਹੈ। ਲਾੜੀ ਪੱਖ ਵਲੋਂ ਲਾੜੇ ਨੂੰ ਤਰ੍ਹਾਂ-ਤਰ੍ਹਾਂ ਦੇ ਤੋਹਫ਼ਿਆਂ ਦੇ ਨਾਲ ਲੱਖਾਂ ਰੁਪਏ ਦਾਜ 'ਚ ਦਿੱਤੇ ਜਾਂਦੇ ਹਨ। ਉੱਥੇ ਹੀ ਇਕ ਲਾੜੇ ਨੇ ਦਾਜ 'ਚ ਮਿਲੇ 11 ਲੱਖ ਰੁਪਏ ਵਾਪਸ ਕਰ ਕੇ ਮਿਸਾਲ ਪੇਸ਼ ਕੀਤੀ ਹੈ। ਲਾੜੇ ਅਤੇ ਉਸ ਦੇ ਪਿਤਾ ਨੇ ਜਦੋਂ ਇਹ ਰੁਪਏ ਸਨਮਾਨ ਨਾਲ ਲਾੜੀ ਦੇ ਪਿਤਾ ਨੂੰ ਵਾਪਸ ਕੀਤੇ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਲਾੜੇ ਨੇ ਦਾਜ ਵਿਚ ਸਿਰਫ਼ ਇਕ ਰੁਪਿਆ ਲਿਆ। ਇਹ ਮਾਮਲਾ ਹਰਿਆਣਾ ਦੇ ਰੇਵਾੜੀ ਦਾ ਹੈ।
ਇਹ ਵੀ ਪੜ੍ਹੋ- ਬਜ਼ੁਰਗ ਬੋਲਦੈ ਫ਼ਰਾਟੇਦਾਰ ਅੰਗਰੇਜ਼ੀ ਪਰ ਮੁਸੀਬਤ ਦਾ ਮਾਰਿਆ ਪਹੁੰਚਿਆ SP ਦਫ਼ਤਰ
ਲਾੜੇ ਨੇ ਦਾਜ ਲੈਣ ਤੋਂ ਕੀਤਾ ਇਨਕਾਰ
ਜਾਣਕਾਰੀ ਮੁਤਾਬਕ ਜ਼ਿਲ੍ਹਾ ਮਹਿੰਦਰਗੜ੍ਹ ਦੇ ਪਿੰਡ ਕੌਥਲ ਖੁਰਦ ਦੇ ਨੱਥੂਰਾਮ ਦੀ ਪੁੱਤਰੀ ਸਪਨਾ ਦਾ ਰਿਸ਼ਤਾ ਬਾਵਲ ਖੇਤਰ ਦੇ ਪਿੰਡ ਧਾਰਨ ਦੀ ਢਾਣੀ ਦੇ ਮੁਕੇਸ਼ ਪਹਿਲਵਾਨ ਦੇ ਪੁੱਤਰ ਸੌਰਭ ਡਾਗਰ ਨਾਲ ਹੋਇਆ ਹੈ। ਵੀਰਵਾਰ ਨੂੰ ਲਗਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਲਾੜੀ ਦੇ ਪਿਤਾ ਪਰਿਵਾਰ ਸਮੇਤ ਪਹੁੰਚੇ। ਸਮਾਰੋਹ ਸ਼ੁਰੂ ਹੁੰਦੇ ਹੀ ਸਪਨਾ ਦੇ ਪਿਤਾ ਨੱਥੂਰਾਮ ਨੇ 11.11 ਲੱਖ ਰੁਪਏ ਲਾੜੇ ਦੀ ਝੋਲੀ ਵਿਚ ਜਿਵੇਂ ਹੀ ਰੱਖੇ ਤਾਂ ਲਾੜੇ ਨੇ ਇਸ ਨੂੰ ਲੈਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਉਹ ਸ਼ਗਨ ਦੇ ਤੌਰ 'ਤੇ ਸਿਰਫ ਇਕ ਰੁਪਿਆ ਲਵੇਗਾ।
ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖੁਸ਼ੀਆਂ; ਧੀ ਦੀ ਡੋਲੀ ਨਾਲ ਉੱਠੀ ਪਿਤਾ ਦੀ ਅਰਥੀ
ਲਾੜੀ ਦੇ ਪਿਤਾ ਦੇ ਖੁਸ਼ੀ 'ਚ ਆਏ ਹੰਝੂ
ਲਾੜੇ ਦੇ ਪਿਤਾ ਮੁਕੇਸ਼ ਪਹਿਲਵਾਨ ਨੇ ਵੀ ਆਪਣੇ ਪੁੱਤਰ ਦੀ ਇਸ ਪਹਿਲ 'ਤੇ ਖੁਸ਼ੀ ਜਤਾਈ। ਉਨ੍ਹਾਂ ਨੇ ਕਿਹਾ ਕਿ ਦਾਜ ਬਹੁਤ ਵੱਡਾ ਪਾਪ ਹੈ। ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਦਾਜ ਕਾਰਨ ਕਰਜ਼ਾ ਲੈਣਾ ਪੈਂਦਾ ਹੈ। ਉਸ ਦਾ ਪੁੱਤਰ ਸੌਰਭ 'ਮਾਂ ਭਾਰਤੀ ਫਾਊਂਡੇਸ਼ਨ' ਦੇ ਨਾਂ ਤੋਂ ਐੱਨ. ਜੀ. ਓ. ਚਲਾਉਂਦਾ ਹੈ ਅਤੇ ਇਸ ਸੰਸਥਾ ਦੇ ਜ਼ਰੀਏ ਦਾਜ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਦਾ ਹੈ। ਅਜਿਹੇ ਵਿਚ ਜੋ ਦਾਜ ਦੇ ਖਿਲਾਫ਼ ਹੋਵੇ, ਉਹ ਦਾਜ ਕਿਵੇਂ ਲੈ ਸਕਦਾ ਹੈ। ਉਸ ਦੇ ਪੁੱਤਰ ਨੇ ਅੱਜ ਉਸ ਦਾ ਸੀਨਾ ਮਾਣ ਨਾਲ ਚੌੜਾ ਕਰ ਦਿੱਤਾ ਹੈ। ਜਿਸ ਸਮੇਂ ਦਾਜ ਵਿਚ ਮਿਲੇ 11 ਲੱਖ ਰੁਪਏ ਲਾੜੀ ਦੇ ਪਿਤਾ ਨੂੰ ਵਾਪਸ ਕੀਤੇ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ।
ਇਹ ਵੀ ਪੜ੍ਹੋ- ਭਰਾ ਨੇ ਹੈਲੀਕਾਪਟਰ ਤੋਂ ਕਰਵਾਈ ਭੈਣ ਦੀ ਵਿਦਾਈ, ਵੇਖਣ ਵਾਲਿਆਂ ਦੀ ਲੱਗੀ ਭੀੜ
ਸਭ ਤੋਂ ਵੱਡਾ ਅਭਿਸ਼ਾਪ ਹੈ ਦਾਜ
ਪਿਤਾ ਨੱਥੂਰਾਮ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਵਿਸ਼ਵਾਸ ਹੋ ਗਿਆ ਹੈ ਕਿ ਉਸ ਦੀ ਧੀ ਇਕ ਚੰਗੇ ਘਰ ਵਿਚ ਜਾ ਰਹੀ ਹੈ। ਇਸ ਬਾਰੇ ਜਦੋਂ ਲਾੜੇ ਸੌਰਭ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਇਕ ਸਮਾਜਿਕ ਐੱਨ. ਜੀ. ਓ. ਚਲਾਉਂਦੇ ਹਨ, ਜਿਸ ਦੇ ਜ਼ਰੀਏ ਦਾਜ ਨਾ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਾਜ ਸਭ ਤੋਂ ਵੱਡਾ ਅਭਿਸ਼ਾਪ ਹੈ। ਸਾਨੂੰ ਨਾ ਤਾਂ ਦਾਜ ਲੈਣਾ ਚਾਹੀਦਾ ਅਤੇ ਨਾ ਹੀ ਦੇਣਾ ਚਾਹੀਦਾ ਹੈ। ਉਸ ਨੇ ਅੱਜ ਲਗਨ ਵਿਚ ਸਿਰਫ਼ ਇਕ ਰੁਪਿਆ ਲਿਆ ਹੈ।
ਇਹ ਵੀ ਪੜ੍ਹੋ- 104 ਸਾਲ ਦਾ ਬਜ਼ੁਰਗ 36 ਸਾਲਾਂ ਮਗਰੋਂ ਜੇਲ੍ਹ 'ਚੋਂ ਹੋਇਆ ਰਿਹਾਅ, ਕਿਹਾ- ਮੈਨੂੰ ਤਾਂ ਯਾਦ ਵੀ ਨਹੀਂ....
ਸਹੀ ਕੰਮ ਨਾ ਕਰਨ ਵਾਲੇ ਠੇਕੇਦਾਰ ਨੂੰ ਬੁਲਡੋਜ਼ਰ ਦੇ ਹੇਠਾਂ ਸੁਟਵਾ ਦੇਵਾਂਗੇ : ਗਡਕਰੀ
NEXT STORY