ਮਨਾਲੀ, (ਸੋਨੂੰ)- ਲਾਹੌਲ-ਸਪਿਤੀ ’ਚ ਮੀਂਹ ਅਤੇ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲਗਾਤਾਰ ਮੀਂਹ ਕਾਰਨ ਲਾਹੌਲ ਦੇ ਪਾਗਲ ਨਾਲਾ ’ਤੇ ਬਣਿਆ ਆਰਜ਼ੀ ਪੁਲ ਰੁੜ੍ਹ ਗਿਆ, ਜਿਸ ਕਾਰਨ ਲੇਹ-ਮਨਾਲੀ ਰਸਤੇ ’ਤੇ ਵਾਹਨਾਂ ਦੀ ਆਵਾਜਾਈ ਰੁਕ ਗਈ ਹੈ। ਚੰਦਰਭਾਗਾ ਨਦੀ ’ਚ ਪਾਣੀ ਦਾ ਪੱਧਰ ਵਧ ਗਿਆ ਹੈ।
ਪਾਟਨ ਘਾਟੀ ’ਚ ਜੋਬਰੰਗ ਪੁਲ ਦੇ ਉੱਪਰੋਂ ਨਦੀ ਵਗ ਰਹੀ ਹੈ। ਇਸ ਕਾਰਨ ਜੋਬਰੰਗ, ਰਾਪੇ ਤੇ ਰਾਸ਼ੇਲ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਾਗਲ ਨਾਲਾ ’ਚ ਆਏ ਹੜ੍ਹ ਨੇ ਫਿਰ ਤਬਾਹੀ ਮਚਾ ਦਿੱਤੀ ਹੈ। ਨਰਸਰੀ ਤੋਂ ਟੇਲਿੰਗ ਰਾਹੀਂ ਰਸਤਾ ਬੰਦ ਹੋਣ ਕਾਰਨ ਸਮੱਸਿਆ ਦੁੱਗਣੀ ਹੋ ਗਈ ਹੈ। ਹੁਣ ਛੋਟੇ ਵਾਹਨਾਂ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ।
ਰੋਹਤਾਂਗ ਦੱਰੇ ਸਮੇਤ ਸ਼ਿੰਕੂਲਾ, ਬਾਰਾਲਾਚਾ ਤੇ ਤੰਗਲਾਂਗਲਾ ’ਚ ਬਰਫ਼ਬਾਰੀ ਹੋ ਰਹੀ ਹੈ। ਲਾਹੌਲ-ਸਪਿਤੀ ਦੇ ਉੱਚਾਈ ਵਾਲੇ ਖੇਤਰਾਂ ’ਚ ਵੀ ਬਰਫ਼ ਪਈ ਹੈ। ਲਾਹੌਲ ਦੇ ਛੀਕਾ, ਰਾਰਿਕ ਤੇ ਦਰਚਾ ’ਚ ਬਰਫ਼ ਪੈਣੀ ਸ਼ੁਰੂ ਹੋ ਗਈ ਹੈ । ਲੋਸਰ ਪਿੰਡ ’ਚ ਵੀ ਬਰਫਬਾਰੀ ਹੋਈ ਹੈ। ਬਰਫ਼ਬਾਰੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਰੇ ਪਾਸਿਆਂ ਦੀ ਆਵਾਜਾਈ ਬੰਦ ਹੋ ਜਾਵੇਗੀ।
ਮਰਾਠਾ ਰਾਖਵਾਂਕਰਨ : ਸਰਕਾਰ ਵੱਲੋਂ ਮੰਗਾਂ ਮੰਨਣ ਪਿੱਛੋਂ ਜਰਾਂਗੇ ਨੇ ਭੁੱਖ ਹੜਤਾਲ ਕੀਤੀ ਖਤਮ
NEXT STORY