ਨਵੀਂ ਦਿੱਲੀ— ਮੁੰਬਈ 'ਚ ਬਾਰਿਸ਼ ਦੇ ਬਾਅਦ ਸੜਕਾਂ 'ਤੇ ਪਏ ਟੋਏ, ਲਗਾਤਾਰ ਲੋਕਾਂ ਦੀਆਂ ਜਾਨਾਂ ਲੈਂਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਟੋਏ 'ਚ ਡਿੱਗਣ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਅਜਿਹਾ ਲਗ ਰਿਹਾ ਹੈ ਕਿ ਪ੍ਰਸ਼ਾਸਨ ਨੇ ਆਪਣੇ ਕੰਨ ਅਤੇ ਅੱਖਾਂ ਬੰਦ ਕਰ ਰੱਖੀਆਂ ਹਨ। ਮੌਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਸਰਕਾਰ ਚੁੱਪ ਕਰਕੇ ਬੈਠੀ ਹੈ।
ਮੀਡੀਆ ਰਿਪੋਰਟ ਮੁਤਾਬਕ ਮ੍ਰਿਤਕ ਦੀ ਪਛਾਣ ਕਲਪੇਸ਼ ਜਾਧਵ ਦੇ ਰੂਪ 'ਚ ਹੋਈ ਹੈ ਜੋ ਕਲਿਆਣ ਨੇੜੇ ਨਦੰਕਰ ਪਿੰਡ ਦੇ ਵਾਸੀ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਹੁਣ ਤੱਕ ਸੜਕ 'ਤੇ ਟੋਇਆਂ ਕਾਰਨ ਮੁੰਬਈ 'ਚ ਇਹ ਪੰਜਵੀਂ ਮੌਤ ਹੈ। ਕਲਪੇਸ਼ ਸਕੂਟਰੀ 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਹੇ ਸਨ। ਕਲਿਆਣ ਇਲਾਕੇ 'ਚ ਅਚਾਨਕ ਉਨ੍ਹਾਂ ਦੀ ਸਕੂਟਰੀ ਫਿਸਲ ਗਈ ਅਤੇ ਕਲਪੇਸ਼ ਟੋਏ 'ਚ ਡਿੱਗ ਗਏ, ਜਿਸ ਦੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਦੀ ਮੌਤ ਹੋ ਗਈ।
ਪ੍ਰੇਮੀ ਜੋੜੇ ਨੇ ਆਗਰਾ 'ਚ ਕੀਤੀ ਖੁਦਕੁਸ਼ੀ
NEXT STORY