ਪੋਰਟ ਬਲੇਅਰ (ਬਿਊਰੋ)- ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ ਵਿਚ ਐਤਵਾਰ ਨੂੰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟਾਪੂਆਂ ਵੱਲ ਤੇਜ਼ੀ ਨਾਲ ਵਧ ਰਹੇ ਪਹਿਲੇ ਚੱਕਰਵਾਤੀ ਤੂਫਾਨ 'ਅਸਾਨੀ' ਦੇ ਮੱਦੇਨਜ਼ਰ ਅੰਤਰ-ਟਾਪੂ ਜਹਾਜ਼ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਛੇਰਿਆਂ ਨੂੰ ਸਮੁੰਦਰ ’ਚ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਲਗਭਗ 100 ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਸਾਵਧਾਨੀ ਦੇ ਤੌਰ 'ਤੇ ਟਾਪੂ ਸਮੂਹ ਦੇ ਵੱਖ-ਵੱਖ ਹਿੱਸਿਆਂ ’ਚ 6 ਰਾਹਤ ਕੈਂਪ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉੱਤਰੀ ਅਤੇ ਮੱਧ ਅੰਡਮਾਨ ’ਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਪਰ ਪੋਰਟ ਬਲੇਅਰ ਵਿਚ ਜਨਜੀਵਨ ਆਮ ਵਾਂਗ ਰਿਹਾ।
ਇਹ ਵੀ ਪੜ੍ਹੋ: ਕੋਰੋਨਾ ਲਾਗ ਦੇ ਡਰ ਤੋਂ ਔਰਤਾਂ ਨੇ ਹਸਪਤਾਲਾਂ ’ਚ ਜਣੇਪੇ ਤੋਂ ਕੀਤਾ ਇਨਕਾਰ, 877 ਨਵਜੰਮੇ ਬੱਚਿਆਂ ਦੀ ਮੌਤ
ਭਾਰਤ ਮੌਸਮ ਵਿਭਾਗ ਨੇ ਕੀਤਾ ਟਵੀਟ
ਭਾਰਤ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਜਾਰੀ ਇਕ ਟਵਿੱਟਰ ਪੋਸਟ ’ਚ ਕਿਹਾ, “ਕੱਲ੍ਹ ਦਾ ਘੱਟ ਦਬਾਅ ਭਾਰਤੀ ਸਮੇਂ ਅਨੁਸਾਰ ਸਵੇਰੇ 5.30 ਵਜੇ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਦੱਖਣੀ ਅੰਡਮਾਨ ਸਾਗਰ ਵਿਚ ਬਣਿਆ ਅਤੇ ਇਹ ਖੇਤਰ ਘੱਟੋ-ਘੱਟ ਦਬਾਅ ਵਾਲੇ ਖੇਤਰ ’ਚ ਬਦਲ ਗਿਆ। ਅਗਲੇ 24 ਘੰਟਿਆਂ ਦੌਰਾਨ ਇਹ ਇਕ ਹੋਰ ਤੀਬਰ ਘੱਟੋ-ਘੱਟ ਦਬਾਅ ਵਾਲੇ ਖੇਤਰ ’ਚ ਤੇਜ਼ ਹੋਣ ਦੀ ਬਹੁਤ ਸੰਭਾਵਨਾ ਹੈ।” ਮੌਸਮ ਵਿਗਿਆਨੀਆਂ ਦੇ ਅਨੁਸਾਰ, ਚੱਕਰਵਾਤੀ ਤੂਫਾਨ ਦੇ ਬੰਗਲਾਦੇਸ਼ ਅਤੇ ਮਿਆਂਮਾਰ ਦੇ ਤੱਟਾਂ ਵੱਲ ਵਧਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਤੋਹਫ਼ੇ ’ਚ ਦਿੱਤੀ ‘ਕ੍ਰਿਸ਼ਨ ਪੱਖੀ’, ਜਾਣੋ ਕਿਉਂ ਹੈ ਖ਼ਾਸ
ਤੂਫ਼ਾਨ ਦੇ ਖਦਸ਼ੇ ਕਾਰਨ ਅੰਡੇਮਾਨ ਲਈ ਉਡਾਣਾਂ ਰੱਦ
ਤੂਫਾਨ ਦੇ ਖਤਰੇ ਕਾਰਨ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਚੇਨਈ ਹਵਾਈ ਅੱਡੇ ਤੋਂ ਅੰਡਮਾਨ ਜਾਣ ਵਾਲੀਆਂ 5 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਪੋਰਟ ਬਲੇਅਰ ਲਈ ਜਾਣ ਵਾਲੀਆਂ 5 ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਕਿਉਂਕਿ ਕਈ ਯਾਤਰੀਆਂ ਨੇ ਤੂਫਾਨ ਕਾਰਨ ਆਪਣੀਆਂ ਬੁਕਿੰਗਾਂ ਰੱਦ ਕਰ ਦਿੱਤੀਆਂ ਸਨ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਭਲਕੇ ਅੰਡਮਾਨ ਟਾਪੂ 'ਤੇ ਚੱਕਰਵਾਤੀ ਤੂਫਾਨ ਦੇ ਟਕਰਾਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਅੰਡਮਾਨ ਦੇ ਸਾਰੇ ਸੈਰ-ਸਪਾਟਾ ਸਥਾਨਾਂ ਨੂੰ ਮੰਗਲਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਸੈਲਾਨੀਆਂ ਨੂੰ ਟਾਪੂ ਦੀ ਯਾਤਰਾ ਰੱਦ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਹਿਮਾਚਲ ’ਚ ਕਦਮ ਰੱਖੇਗੀ ‘ਆਪ’, CM ਦੇ ਗੜ੍ਹ ’ਚ ਕਰਨਗੇ ਰੋਡ ਸ਼ੋਅ, ਕੇਜਰੀਵਾਲ ਅਤੇ ਭਗਵੰਤ ਮਾਨ ਭਰਨਗੇ ਹੁੰਕਾਰ
ਕੋਰੋਨਾ ਲਾਗ ਦੇ ਡਰ ਤੋਂ ਔਰਤਾਂ ਨੇ ਹਸਪਤਾਲਾਂ ’ਚ ਜਣੇਪੇ ਤੋਂ ਕੀਤਾ ਇਨਕਾਰ, 877 ਨਵਜੰਮੇ ਬੱਚਿਆਂ ਦੀ ਮੌਤ
NEXT STORY