ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਮੰਗਲਵਾਰ ਸ਼ਾਮ ਨੂੰ ਸ਼ਿਮਲਾ, ਸਿਰਮੌਰ, ਕੁੱਲੂ ਦੇ ਕੁਝ ਖੇਤਰਾਂ 'ਚ ਬਾਰਿਸ਼ ਅਤੇ ਗੜ੍ਹੇ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮਨਾਲੀ-ਲੇਹ ਮਾਰਗ ਦੇ ਵਿਚਾਲੇ ਆਉਣ ਵਾਲੇ ਰੋਹਤਾਂਗ ਦੱਰਾਂ ਦੇ ਨਾਲ ਕੁੱਲੂ ਅਤੇ ਲਾਹੌਲ ਦੀਆਂ ਉੱਚੀਆਂ ਚੋਟੀਆਂ 'ਤੇ ਮੰਗਲਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਰੋਹਤਾਂਗ ਦੇ ਨਾਲ ਕੁੰਜੁਮ ਦੱਰਾ, ਬਾਰਾਲਾਚਾ 'ਚੋਂ ਤਾਜ਼ਾ ਬਰਫਬਾਰੀ ਹੋਈ ਹੈ। ਸੂਬੇ 'ਚ ਬੁੱਧਵਾਰ ਨੂੰ ਹੋਰ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਹੋਈ ਹੈ।
ਦੂਜੇ ਪਾਸੇ ਰਾਜਧਾਨੀ ਸ਼ਿਮਲਾ 'ਚ ਮੰਗਲਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਕਾਰਡ ਦਰਜ ਹੋਇਆ ਹੈ। ਸ਼ਿਮਲਾ 'ਚ ਜ਼ਿਆਦਾਤਰ ਤਾਪਮਾਨ 30.5 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਰਾਜਧਾਨੀ ਸ਼ਿਮਲਾ 'ਚ ਮੰਗਲਵਾਰ ਸ਼ਾਮ ਲਗਭਗ 5 ਵਜੇ ਅੱਧੇ ਘੰਟੇ ਲਈ ਬਾਰਿਸ਼ ਹੋਈ ਅਤੇ ਗੜ੍ਹੇ ਪਏ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
ਕੁੱਲੂ 'ਚ ਹਲਕੀ ਬੂੰਦਾ ਬਾਂਦੀ ਹੋਈ। ਢਾਲਪੁਰ 'ਚ ਤੇਜ਼ ਤੂਫਾਨ ਨਾਲ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ। ਜ਼ਿਲਾ ਮੁੱਖ ਦਫਤਰ 'ਚ ਕਈ ਥਾਵਾਂ 'ਤੇ ਬਿਜਲੀ ਵੀ ਬੰਦ ਰਹੀ। ਮੰਡੀ ਦੇ ਕੁੱਝ ਖੇਤਰਾਂ 'ਚ ਮੰਗਲਵਾਰ ਦੁਪਹਿਰ ਤੋਂ ਬਾਅਦ ਹਲਕੀ ਬੂੰਦਾਬਾਂਦੀ ਹੋਈ। ਜ਼ਿਲਾ ਸਿਰਮੌਰ ਦੇ ਨੈਹਰਾਧਾਰ ਦੇ ਤਲਾਗਨਾ, ਚੌਰਸ, ਓਲਾਨਾ 'ਚ ਮੀਂਹ ਦੇ ਨਾਲ ਗੜ੍ਹੇ ਪੈਣ ਨਾਲ ਆੜੂ ਦੀ 30 ਫੀਸਦੀ ਫਸਲ ਖਰਾਬ ਹੋ ਗਈ। ਦੂਜੇ ਪਾਸੇ ਸੂਬੇ ਦੇ ਮੈਦਾਨੀ ਖੇਤਰ ਊਨਾ , ਬਿਲਾਸਪੁਰ , ਹਮੀਰਪੁਰ, ਕਾਂਗੜਾ 'ਚ ਮੰਗਲਵਾਰ ਨੂੰ ਦਿਨ ਭਰ ਮੌਸਮ ਸਾਫ ਰਿਹਾ।
ਇਨ੍ਹਾਂ ਜ਼ਿਲਿਆਂ 'ਚ ਜਿੱਥੇ ਜ਼ਿਆਦਾਤਰ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਦਰਜ ਹੋਇਆ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਬੁੱਧਵਾਰ ਨੂੰ ਸੂਬੇ ਦੇ ਕਈ ਖੇਤਰਾਂ 'ਚ ਬਾਰਿਸ਼, ਗੜ੍ਹੇ ਪੈਣ ਅਤੇ ਤੂਫਾਨ ਦੀ ਚਿਤਾਵਨੀ ਦਰਜ ਕੀਤੀ ਹੈ।ਮੈਦਾਨੀ ਖੇਤਰਾਂ 'ਚ 13 ਤੋਂ 15 ਜੂਨ ਤੱਕ ਮੌਸਮ ਸਾਫ ਰਹਿਣ ਦਾ ਅੰਦਾਜ਼ਾ ਹੈ। ਸੂਬੇ ਦੇ ਮੱਧ ਪਰਬਤੀ ਖੇਤਰ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ ਅਤੇ ਉੱਚ ਪਰਬਤੀ ਖੇਤਰਾਂ ਕਿੰਨੌਰ ਅਤੇ ਲਾਹੌਲ-ਸਪਿਤੀ 'ਚ 17 ਜੂਨ ਤੱਕ ਮੌਸਮ ਖਰਾਬ ਰਹਿਣ ਦਾ ਖਦਸ਼ਾ ਹੈ।
ਦੁਬਈ 'ਚ ਭਾਰਤੀ ਦੀ 10 ਲੱਖ ਡਾਲਰ ਦੀ ਨਿਕਲੀ ਲਾਟਰੀ
NEXT STORY