ਨੈਸ਼ਨਲ ਡੈਸਕ- ਰਾਜਸਥਾਨ ਦੇ ਝੁੰਝੁਨੂ ਤੋਂ ਚੋਰੀ ਦੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਚੋਰ ਕੋਈ ਮਾਮੂਲੀ ਨਹੀਂ ਸਨ ਸਗੋਂ ਕਾਰ ’ਚ ਸਵਾਰ ਹੋ ਕੇ ਚੋਰੀ ਕਰਨ ਆਏ ਸਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੋਰ ਚੋਰੀ ਵੀ ਕਰਨ ਆਏ ਤਾਂ ਸਟਰੀਟ ਬਲੱਬ ਦੀ। ਦਰਅਸਲ ਸੋਮਵਾਰ ਰਾਤ 4 ਚੋਰ ਆਲਟੋ ਕਾਰ ਤੋਂ ਬੱਸ ਸਟੈਂਡ ’ਤੇ ਆਏ। ਪਹਿਲਾਂ ਇਨ੍ਹਾਂ ਨੇ ਇਕ ਮੋਬਾਇਲ ਦੀ ਦੁਕਾਨ ਤੋਂ ਬਲੱਬ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਫਿਰ ਚੋਰਾਂ ਨੇ ਇਕ ਹੋਰ ਦੁਕਾਨ ਦੇ ਬਾਹਰ ਕੁਰਸੀ ਲਾਈ ਅਤੇ ਬਲੱਬ ਚੋਰੀ ਕੀਤਾ। ਇਹ ਘਟਨਾ ਵਲਗੜ੍ਹ ਥਾਣਾ ਇਲਾਕੇ ਦੇ ਕੋਲਸੀਆ ਪਿੰਡ ਦੀ ਹੈ।
ਚੋਰੀ ਦੀ ਇਸ ਘਟਨਾ ਦੌਰਾਨ ਆਵਾਜ਼ ਹੋਣ ਕਾਰਨ ਦੁਕਾਨ ਦਾ ਮਾਲਕ ਮਹਿੰਦਰ ਜਾਗ ਗਿਆ ਪਰ ਉਦੋਂ ਤੱਕ ਸਾਰੇ ਚੋਰ ਕਾਰ ’ਚ ਸਵਾਰ ਹੋ ਕੇ ਫਰਾਰ ਹੋ ਚੁੱਕੇ ਸਨ। ਦੁਕਾਨ ਦੇ ਮਾਲਕ ਨੇ ਸਵੇਰੇ ਉਠ ਕੇ ਜਦੋਂ ਸੀ. ਸੀ. ਟੀ. ਵੀ. ਫੁਟੇਜ ਵੇਖੀ ਤਾਂ ਚੋਰ ਸਿਰਫ਼ ਬਲੱਬ ਚੋਰੀ ਕਰ ਕੇ ਲੈ ਗਏ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਚੋਰ ਜਾਂ ਤਾਂ ਸਿਰਫ ਬਲੱਬ ਹੀ ਚੋਰੀ ਕਰਨ ਆਏ ਸਨ ਜਾਂ ਫਿਰ ਬਲੱਬ ਚੋਰੀ ਕਰ ਕੇ ਮੇਨ ਰੋਡ ’ਤੇ ਹਨ੍ਹੇਰਾ ਕਰਨ ਮਗਰੋਂ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਨ। ਪੁਲਸ ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਚੋਰਾਂ ਦੀ ਬਲੱਬ ਚੋਰੀ ਕਰਨ ਦੀ ਇਹ ਘਟਨਾ ਇਲਾਕੇ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਰ ਕੋਈ ਇਹ ਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਖ਼ਰਕਾਰ ਚੋਰ ਬਲੱਬ ਹੀ ਕਿਉਂ ਚੋਰੀ ਕਰ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਅਤੇ ਬਲੱਬ ਚੋਰੀ ਦੇ ਪਿੱਛੇ ਦੇ ਮੰਸ਼ਾ ਕੀ ਹੈ ਇਸ ਦਾ ਵੀ ਛੇਤੀ ਹੀ ਖ਼ੁਲਾਸਾ ਹੋ ਜਾਵੇਗਾ।
ਅਰੁਣਾਚਲ ਪ੍ਰਦੇਸ਼ ਦੀ ਸਿਆਂਗ ਨਦੀ ਦਾ ਪਾਣੀ ਹੋਇਆ ਮਟਮੈਲਾ, ਦਹਿਸ਼ਤ ’ਚ ਲੋਕ
NEXT STORY