ਜੈਪੁਰ- ਰਾਜਸਥਾਨ 'ਚ 131 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵੱਧ ਕੇ ਅੱਜ 7947 ਪਹੁੰਚ ਗਈ ਅਤੇ 179 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਵਲੋਂ ਵੀਰਵਾਰ ਜਾਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਝਾਲਾਵਾੜ 'ਚ 69, ਪਾਲੀ 13, ਭਰਤਪੁਰ 'ਚ 12, ਜੈਪੁਰ 7, ਚੁਰੂ 'ਚ 5, ਕੋਟਾ 'ਚ 8, ਝੁੰਝੁਨੂੰ 'ਚ 7, ਨਾਗੌਰ 'ਚ 5, ਦੌਸਾ 'ਚ 4, ਅਜਮੇਰ 'ਚ ਇਕ ਨਵਾਂ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਇਆ। ਵਿਭਾਗ ਅਨੁਸਾਰ ਵੀਰਵਾਰ ਨੂੰ 6 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਇਸ ਜਾਨਲੇਵਾ ਵਿਸ਼ਾਣੂ ਤੋਂ ਹੁਣ ਤੱਕ ਸੂਬੇ 'ਚ 179 ਲੋਕਾਂ ਦੀ ਮੌਤ ਹੋ ਗਈ ਹੈ।
ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 311, ਅਲਵਰ 'ਚ 51, ਬਾਂਸਵਾੜਾ 'ਚ 85, ਬਾਰਾਂ 'ਚ 8, ਬਾੜਮੇਰ 'ਚ 92, ਭਰਤਪੁਰ 'ਚ 165, ਭੀਲਵਾੜਾ 'ਚ 134, ਬੀਕਾਨੇਰ 'ਚ 94, ਚਿਤੌੜਗੜ੍ਹ 'ਚ 175, ਚੁਰੂ 'ਚ 90, ਦੌਸਾ 50, ਧੌਲਪੁਰ 45, ਡੂੰਗਰਪੁਰ 'ਚ 332, ਸ਼੍ਰੀਗੰਗਾਨਗਰ 'ਚ 5, ਹਨੂੰਮਾਨਗੜ੍ਹ 'ਚ 21, ਜੈਪੁਰ 'ਚ 1909, ਜੈਸਲਮੇਰ 'ਚ 68, ਜਾਲੋਰ 'ਚ 154, ਝਾਲਾਵਾੜ 204, ਝੁੰਝੁਨੂੰ 'ਚ 109, ਜੋਧਪੁਰ 'ਚ 1311, ਬੀ.ਐੱਸ.ਐੱਫ. 48, ਕਰੌਲੀ 'ਚ 11, ਕੋਟਾ 'ਚ 422, ਨਾਗੌਰ 'ਚ 421, ਪਾਲੀ 'ਚ 394, ਪ੍ਰਤਾਪਗੜ੍ਹ 'ਚ 13, ਰਾਜਸਮੰਦ 'ਚ 135, ਸਵਾਈ ਮਾਧੋਪੁਰ 'ਚ 19, ਸੀਕਰ 'ਚ 164, ਸਿਰੋਹੀ 141, ਟੋਂਕ 'ਚ 163, ਉਦੇਪੁਰ 'ਚ 523 ਪੀੜਤ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ 3 ਲੱਖ 600 ਸੈਂਪਲ ਲਏ, ਜਿਨ੍ਹਾਂ 'ਚੋਂ 7947, ਪਾਜ਼ੀਟਿਵ 3 ਲੱਖ 38 ਹਜ਼ਾਰ 611 ਨੈਗੇਟਿਵ ਅਤੇ 3202 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਸੂਬੇ 'ਚ ਐਕਟਿਵ ਮਾਮਲਿਆਂ ਦੀ ਗਿਣਤੀ 3202 ਹੈ।
Paytm ਦੇ ਗਾਹਕਾਂ ਲਈ ਵੱਡੀ ਖਬਰ! ਕੰਪਨੀ ਨੇ ਦੱਸੀ ਇਕ ਰਾਜ਼ ਦੀ ਗੱਲ
NEXT STORY