ਜੈਪੁਰ- ਰਾਜਸਥਾਨ ਕਾਂਗਰਸ ਨੇ ਬਾਗ਼ੀ ਹੋਏ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਸਚਿਨ ਪਾਇਲਟ ਸਮਰਥਨ ਕਰ ਰਹੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਮੰਤਰੀ ਅਹੁਦਿਆਂ ਤੋਂ ਹਟਾ ਦਿੱਤਾ ਹੈ। ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਪਾਰਟੀ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਯੋਜਨਾ ਦੇ ਅਧੀਨ ਪੂਰਨ ਬਹੁਮਤ ਨਾਲ ਚੁਣੀ ਗਈ ਕਾਂਗਰਸ ਸਰਕਾਰ ਨੂੰ ਸੁੱਟਣ ਦੀ ਸਾਜਿਸ਼ ਕੀਤੀ ਹੈ। ਪੈਸੇ ਅਤੇ ਸੱਤਾ ਦੀ ਜ਼ੋਰ 'ਤੇ ਈ.ਡੀ. ਅਤੇ ਇਨਕਮ ਟੈਕਸ ਰਾਹੀਂ ਦਬਾਅ ਬਣਾ ਕੇ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਚਿਨ ਪਾਇਲਟ ਭਾਜਪਾ ਦੀ ਸਾਜਿਸ਼ ਦੇ ਜਾਲ 'ਚ ਉਲਝ ਕੇ ਕਾਂਗਰਸ ਸਰਕਾਰ ਨੂੰ ਸੁੱਟਣ ਦੀ ਸਾਜਿਸ਼ 'ਚ ਸ਼ਾਮਲ ਹੋ ਗਏ।
ਉੱਪ ਮੁੱਖ ਮੰਤਰੀ ਤੋਂ ਸਚਿਨ ਪਾਇਲਟ ਅਤੇ ਸੈਰ-ਸਪਾਟਾ ਤੇ ਖਾਧ ਮੰਤਰੀ ਅਹੁਦੇ ਤੋਂ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਣਾ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਸੁਰਜੇਵਾਲਾ ਨੇ ਦੱਸਿਆ ਕਿ ਪਿਛਲੇ 72 ਘੰਟਿਆਂ 'ਚ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਦੇ ਮਾਧਿਅਮ ਨਾਲ ਸਚਿਨ ਪਾਇਲਟ ਅਤੇ ਹੋਰ ਮੰਤਰੀਆਂ ਤੇ ਵਿਧਾਇਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਕੇ.ਸੀ. ਵੇਨੂੰਗੋਪਾਲ ਨੇ ਕਈ ਵਾਰ ਗੱਲ ਕੀਤੀ। ਕੋਸ਼ਿਸ਼ ਕੀਤੀ ਗਈ ਕਿ ਉਹ ਵਾਪਸ ਆਉਣ, ਉਨ੍ਹਾਂ ਲਈ ਦਰਵਾਜ਼ੇ ਖੁੱਲ੍ਹੇ ਹਨ। ਕੋਈ ਮਤਭੇਦ ਹੈ ਤਾਂ ਬੈਠ ਕੇ ਸੁਲਝਾਵਾਂਗੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਸਰਕਾਰ ਸੁੱਟਣ ਦੀ ਸਾਜਿਸ਼ ਕਰ ਰਹੇ ਹਨ। ਇਹ ਨਾਮਨਜ਼ੂਰ ਹੈ। ਇਸ ਲਈ ਬਹੁਤ ਦੁਖੀ ਮਨ ਨਾਲ ਕੁਝ ਫੈਸਲੇ ਲਏ ਹਨ।
CBSE: 10ਵੀਂ ਜਮਾਤ ਦੇ ਨਤੀਜਿਆਂ ਦੀ ਤਾਰੀਖ਼ ਦਾ ਐਲਾਨ, ਮੰਤਰੀ ਨੇ ਕੀਤਾ ਟਵੀਟ
NEXT STORY