ਜੈਪੁਰ— ਰਾਜਸਥਾਨ ਸਰਕਾਰ ਵਲੋਂ ਪਹਿਲੂ ਖਾਨ (ਅਲਵਰ ਲਿੰਚਿੰਗ ਕੇਸ) ਦੀ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਐੱਸ.ਆਈ.ਟੀ. ਤੋਂ ਕਰਵਾਉਣ ਦਾ ਫੈਸਲਾ ਕੀਤੇ ਜਾਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ 'ਨਿਆਂ' ਦੀ ਉਮੀਦ ਜਗੀ ਹੈ। ਰਾਜਸਥਾਨ ਸਰਕਾਰ ਦੇ ਫੈਸਲੇ ਤੋਂ ਬਾਅਦ ਪਹਿਲੂ ਖਾਨ ਦੇ ਪਰਿਵਾਰ ਵਾਲਿਆਂ ਨੇ ਕਿਹਾ,''ਸਰਕਾਰ ਦੇ ਇਸ ਆਦੇਸ਼ ਤੋਂ ਬਾਅਦ ਸਾਡੀਆਂ ਉਮੀਦਾਂ ਜਾਗ ਗਈਆਂ ਹਨ। ਇਸ ਫੈਸਲੇ ਤੋਂ ਸਾਨੂੰ ਨਿਆਂ ਮਿਲੇਗਾ ਪਰ ਅਸੀਂ ਹਾਈ ਕੋਰਟ ਵੀ ਜਾਵਾਂਗੇ।''

14 ਅਗਸਤ ਸਾਰੇ ਦੋਸ਼ੀ ਕੀਤੇ ਸਨ ਬਰੀ
ਅਲਵਰ ਦੀ ਹੇਠਲੀ ਅਦਾਲਤ ਨੇ 14 ਅਗਸਤ ਨੂੰ ਸਾਰੇ 6 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਫੈਸਲੇ ਨੂੰ ਹੈਰਾਨ ਕਰਨ ਵਾਲਾ ਦੱਸਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਦੇ ਬਿਆਨ ਤੋਂ ਬਾਅਦ ਹੀ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਗਠਿਤ ਕਰਨ ਦਾ ਫੈਸਲਾ ਕੀਤਾ ਹੈ।
ਪ੍ਰਿਯੰਕਾ ਨੇ ਕੀਤਾ ਸੀ ਟਵੀਟ
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਇਕ ਟਵੀਟ 'ਚ ਪਹਿਲੂ ਖਾਨ ਮਾਮਲੇ 'ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਹੈਰਾਨ ਕਰਨ ਵਾਲਾ ਦੱਸਿਆ। ਉਨ੍ਹਾਂ ਨੇ ਟਵੀਟ ਕੀਤਾ,''ਪਹਿਲੂ ਖਾਨ ਮਾਮਲੇ 'ਚ ਹੇਠਲੀ ਅਦਾਲਤ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਸਾਡੇ ਦੇਸ਼ 'ਚ ਅਣਮਨੁੱਖਤਾ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਅਤੇ ਭੀੜ ਵਲੋਂ ਕਤਲ ਭਿਆਨਕ ਅਪਰਾਧ ਹੈ।'' ਆਪਣੇ ਦੂਜੇ ਟਵੀਟ 'ਚ ਪ੍ਰਿਯੰਕਾ ਨੇ ਮੌਬ ਲਿੰਚਿੰਗ ਵਿਰੁੱਧ ਰਾਜਸਥਾਨ ਸਰਕਾਰ ਵਲੋਂ ਰਾਜ 'ਚ ਨਵਾਂ ਕਾਨੂੰਨ ਬਣਾਉਣ ਦੀ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਟਵੀਟ 'ਚ ਕਿਹਾ,''ਰਾਜਸਥਾਨ ਸਰਕਾਰ ਵਲੋਂ ਭੀੜ ਵਲੋਂ ਕਤਲ ਵਿਰੁੱਧ ਕਾਨੂੰਨ ਬਣਾਉਣ ਦੀ ਪਹਿਲ ਸ਼ਲਾਘਾਯੋਗ ਹੈ। ਆਸ ਹੈ ਕਿ ਪਹਿਲੂ ਖਾਨ ਮਾਮਲੇ 'ਚ ਨਿਆਂ ਦਿਵਾ ਕੇ ਇਸ ਦਾ ਚੰਗਾ ਉਦਾਹਰਣ ਪੇਸ਼ ਕੀਤਾ ਜਾਵੇਗਾ।''
ਪੀ. ਐੱਮ. ਮੋਦੀ ਰੋਹਤਕ 'ਚ 'ਜਨ ਅਸ਼ੀਰਵਾਦ ਯਾਤਰਾ' ਦੀ ਕਰਨਗੇ ਸਮਾਪਤੀ
NEXT STORY