ਜੈਪੁਰ—ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ 7 ਪਾਕਿਸਤਾਨੀ ਸ਼ਰਨਾਥੀਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ। ਜ਼ਿਲ੍ਹਾ ਕਲੈਕਟਰ ਅਨੰਤ ਸਿੰਘ ਨਹਿਰਾ ਨੇ ਬੀਤੇ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਜ਼ਿਲ੍ਹਾ ਕਲੈਕਟ੍ਰੇਟ ’ਚ 3 ਜੋੜਿਆਂ ਸਮੇਤ 7 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ। ਸ਼੍ਰੀ ਨਹਿਰਾ ਨੇ ਸਾਰਿਆਂ ਨੂੰ ਭਾਰਤ ਦੀ ਨਾਗਰਿਕਤਾ ਮਿਲਣ ’ਤੇ ਵਧਾਈ ਦਿੰਦੇ ਹੋਏ ਉਮੀਦ ਜਤਾਈ ਕਿ ਇਹ ਸਾਰੇ ਦੇਸ਼ ਦੀ ਸੇਵਾ ਕਰਦੇ ਹੋਏ ਇਕ ਚੰਗੇ ਨਾਗਰਿਕ ਦੇ ਰੂਪ ਵਿਚ ਵਿਕਾਸ ’ਚ ਯੋਗਦਾਨ ਪਾਉਣਗੇ। ਜਿਨ੍ਹਾਂ ਪਾਕਿਸਤਾਨੀ ਸ਼ਰਨਾਥੀਆਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ, ਉਨ੍ਹਾਂ ’ਚ ਕੁਝ ਸਾਲਾਂ ਤੋਂ ਤਾਂ ਕੁਝ 15 ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਇਹ ਸਾਰੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਕੀਤੇ ਜਾਣ ਵਾਲੇ ਭੇਦਭਾਵ ਅਤੇ ਅਸੁਰੱਖਿਆ ਦੀ ਭਾਵਨਾ ਕਾਰਨ ਇੱਥੇ ਆ ਗਏ ਸਨ।
ਹੁਣ ਭਾਰਤੀ ਨਾਗਰਿਕ ਕਹਾਉਣ ਦੀ ਖੁਸ਼ੀ ਇਨ੍ਹਾਂ ਦੇ ਚਿਹਰਿਆਂ ’ਤੇ ਸਾਫ਼ ਝਲਕ ਰਹੀ ਸੀ। ਭਾਰਤੀ ਨਾਗਰਿਕਤਾ ਪਾਉਣ ਵਾਲਿਆਂ ਵਿਚ ਜਵਾਹਰ ਰਾਮ, ਸੋਨਾਰੀ ਮਾਈ, ਗੋਜਰ ਮਾਈ, ਗੋਰਦਨ ਦਾਸ, ਗਣੇਸ਼ ਚੰਦ, ਬਸਨ ਮਾਈ ਅਤੇ ਅਰਜਨ ਸਿੰਘ ਸ਼ਾਮਲ ਹਨ। ਜੈਪੁਰ ਦੇ ਮਾਨਸਰੋਵਰ ਵਿਚ 9 ਸਾਲ ਤੋਂ ਪਾਕਿਸਤਾਨੀ ਸ਼ਰਨਾਰਥੀਆਂ ਦੇ ਰੂਪ ਵਿਚ ਰਹਿ ਰਹੇ ਗੋਰਦਨ ਦਾਸ ਨੇ ਦੱਸਿਆ ਕਿ ਉਹ ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਰਹੀਮਯਾਨ ਖ਼ਾਨ ਤੋਂ ਇੱਥੇ ਆਏ ਸਨ। ਉੱਥੇ ਹਰ ਸਮੇਂ ਅਸੁਰੱਖਿਆ ਦੀ ਭਾਵਨਾ ਅਤੇ ਬੱਚਿਆਂ ਦਾ ਭਵਿੱਖ ਨਜ਼ਰ ਨਾ ਆਉਣ ਕਾਰਨ ਭਾਰਤ ਆਏ। ਲੰਬੀ ਉਡੀਕ ਤੋਂ ਬਾਅਦ ਹੁਣ ਨਾਗਰਿਕਤਾ ਦਾ ਸਰਟੀਫ਼ਿਕੇਟ ਮਿਲਣ ਮਗਰੋਂ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਨਾਗਰਿਕ ਵਜੋਂ ਬੱਚਿਆਂ ਨੂੰ ਇਕ ਨਾਗਰਿਕ ਦੇ ਰੂਪ ਵਿਚ ਮਿਲਣ ਵਾਲੇ ਸਾਰੇ ਅਧਿਕਾਰ ਅਤੇ ਇੱਥੋਂ ਦੀ ਸੁਰੱਖਿਆ ਮਾਹੌਲ ’ਚ ਦੇਸ਼ ਦੇ ਸਸਕਾਰ ਦੇ ਸਕਣਗੇ। ਇਸ ਦੇ ਨਾਲ ਹੀ ਭਵਿੱਖ ਵਿਚ ਵੀ ਰੁਜ਼ਗਾਰ ਅਤੇ ਸਰਕਾਰੀ ਸਹੂਲਤਾਂ ਤੇ ਯੋਜਨਾਵਾਂ ਦਾ ਲਾਭ ਵੀ ਮਿਲ ਸਕੇਗਾ।
ਕਿਸਾਨ ਪੰਚਾਇਤ ’ਚ ਬੋਲੇ ਨਰੇਸ਼ ਟਿਕੈਤ- ਵਿਆਹਾਂ ’ਚ BJP ਨੇਤਾਵਾਂ ਦਾ ਬਾਇਕਾਟ ਕਰਨ ਕਿਸਾਨ
NEXT STORY