ਜੈਪੁਰ (ਵਾਰਤਾ)– ਰਾਜਸਥਾਨ ’ਚ ਭੀਲਵਾੜਾ ਜ਼ਿਲ੍ਹੇ ’ਚ ਇਕ ਵਿਆਹ ਸਮਾਰੋਹ ਮਾਤਮ ’ਚ ਬਦਲ ਗਿਆ। ਇੱਥੇ ਐਤਵਾਰ ਸ਼ਾਮ ਸੜਕ ਕਿਨਾਰੇ ਖੜ੍ਹੇ ਬਾਰਾਤੀਆਂ ਲਈ ਇਕ ਬੇਕਾਬੂ ਟਰਾਲਾ ਮੌਤ ਬਣ ਕੇ ਆਇਆ। ਇਹ ਭਿਆਨਕ ਹਾਦਸਾ ਹਨੂੰਮਾਨ ਨਗਰ ਥਾਣਾ ਖੇਤਰ ਦੇ ਕੁਰਾਡਿਆ ਟੋਲ ਨਾਕੇ ਨੇੜੇ ਵਾਪਰਿਆ। ਇਸ ਹਾਦਸੇ ’ਚ 4 ਬਾਰਾਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 4 ਹੋਰ ਇਸ ਹਾਦਸੇ ’ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਹਾਦਸੇ ’ਚ ਮਰਨ ਵਾਲਿਆਂ ਦੀ ਪਛਾਣ ਦਿਲਖੁਸ਼ ਉਰਫ਼ ਨੀਰਜ (16), ਕੁਲਦੀਪ (14), ਮਨੋਜ (18) ਅਤੇ ਰਾਜੇਂਦਰ (18) ਦੇ ਰੂਪ ’ਚ ਕੀਤੀ ਗਈ ਹੈ। ਵਿਨੋਦ ਪੁੱਤਰ ਪੱਪੂਰਾਮ (17), ਰਾਹੁਲ ਪੁੱਤਰ ਰਾਮਵਤਾਰ (12), ਪ੍ਰਕਾਸ਼ ਪੁੱਤਰ ਰਾਜਕੁਮਾਰ ਮੀਣਾ (18) ਅਤੇ ਟਰਾਲਾ ਚਾਲਕ ਰਾਜੂ ਪੁੱਤਰ ਦਯਾਰਾਮ ਜਾਟ (25) ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਦੂਸ਼ਣ ’ਤੇ SC ਸਖ਼ਤ; ਕੇਂਦਰ ਸਮੇਤ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਮੰਗਿਆ ਹਲਫ਼ਨਾਮਾ
NEXT STORY