ਨਵੀਂ ਦਿੱਲੀ - ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਇਲਾਕੇ 'ਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਰਾਓ ਯੂਪੀਐਸਸੀ ਕੋਚਿੰਗ ਸੈਂਟਰ ਦੀ ਇਮਾਰਤ ਦਾ ਬੇਸਮੈਂਟ ਅਚਾਨਕ ਪਾਣੀ ਨਾਲ ਭਰ ਗਿਆ। ਇਸ ਹਾਦਸੇ ਵਿੱਚ ਹੁਣ ਤੱਕ ਤਿੰਨ ਵਿਦਿਆਰਥੀਆਂ ਦੀ ਮੌਤ ਹੋਣ ਦੀ ਸੂਚਨਾ ਹੈ। NDRF ਦੀ ਬਚਾਅ ਟੀਮ ਲਾਪਤਾ ਵਿਦਿਆਰਥੀਆਂ ਦੀ ਭਾਲ ਕਰ ਰਹੀ ਹੈ। ਘਟਨਾ ਵਾਲੀ ਥਾਂ ਦੇ ਬਾਹਰ ਵੱਡੀ ਭੀੜ ਇਕੱਠੀ ਹੋ ਗਈ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦੇ ਇੱਕ ਸਮੂਹ ਨੇ ਐਮਸੀਡੀ ਦੇ ਖਿਲਾਫ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ- ਅਸ਼ਲੀਲ ਫਿਲਮ ਦੇਖ ਨਾਬਾਲਗ ਨੇ ਟੱਪੀਆਂ ਹੱਦਾਂ, ਸਕੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕਰ 'ਤਾ ਕਤਲ
ਭਾਜਪਾ ਇਸ ਹਾਦਸੇ ਲਈ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਨਾਲੇ ਦਾ ਪਾਣੀ ਬੜੀ ਤੇਜ਼ੀ ਨਾਲ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਦਾਖ਼ਲ ਹੋ ਗਿਆ ਹੈ। ਇਸ ਹਾਦਸੇ ਲਈ ਦਿੱਲੀ ਸਰਕਾਰ ਦੀ ਅਪਰਾਧਿਕ ਲਾਪਰਵਾਹੀ ਜ਼ਿੰਮੇਵਾਰ ਹੈ। ਜਲ ਬੋਰਡ ਮੰਤਰੀ ਆਤਿਸ਼ੀ ਅਤੇ ਸਥਾਨਕ ਵਿਧਾਇਕ ਦੁਰਗੇਸ਼ ਪਾਠਕ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਅਸਤੀਫਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਕੋਚਿੰਗ ਸੈਂਟਰ 'ਚ ਭਰਿਆ ਪਾਣੀ, ਕਈ ਵਿਦਿਆਰਥੀ ਲਾਪਤਾ, 2 ਵਿਦਿਆਰਥਣਾਂ ਦੀਆਂ ਮਿਲੀਆਂ ਲਾਸ਼ਾਂ
ਨਵੀਂ ਦਿੱਲੀ ਦੇ ਸੰਸਦ ਮੈਂਬਰ ਬੰਸੁਰੀ ਸਵਰਾਜ ਨੇ ਕਿਹਾ, 'ਇਹ ਬੱਚੇ ਇੱਥੇ ਆਪਣਾ ਭਵਿੱਖ ਸੁਧਾਰਨ ਲਈ ਆਏ ਸਨ ਪਰ ਦਿੱਲੀ ਸਰਕਾਰ ਨੇ ਸਥਾਨਕ ਲੋਕਾਂ ਦੀ ਗੱਲ ਨਹੀਂ ਸੁਣੀ। ਇੱਥੇ ਵਿਧਾਇਕ ਦੁਰਗੇਸ਼ ਪਾਠਕ ਵੱਲੋਂ ਡਰੇਨ ਦੀ ਸਫ਼ਾਈ ਕਰਵਾਉਣ ਲਈ ਕਿਹਾ ਜਾ ਰਿਹਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਬੇਸਮੈਂਟ ਪੂਰੀ ਤਰ੍ਹਾਂ ਪਾਣੀ ਨਾਲ ਭਰੀ ਹੋਈ ਹੈ ਅਤੇ ਅੰਦਰ ਫਰਨੀਚਰ ਤੈਰ ਰਿਹਾ ਹੈ। ਇਸ ਮੌਤ ਲਈ ਕੇਜਰੀਵਾਲ ਸਰਕਾਰ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ- ਚੱਲਦੀ ਟਰੇਨ ਦੀ ਦੋ ਬੋਗੀਆਂ ਵਿਚਾਲੇ ਨੌਜਵਾਨ ਨੇ ਮਾਰੀ ਛਾਲ, ਹੋਈ ਦਰਦਨਾਕ ਮੌਤ
ਦਿੱਲੀ ਦੀ ਮੰਤਰੀ ਆਤਿਸ਼ੀ ਨੇ ਟਵੀਟ ਕਰਕੇ ਦੱਸਿਆ ਕਿ ਦਿੱਲੀ ਦੇ ਮੇਅਰ ਅਤੇ ਸਥਾਨਕ ਵਿਧਾਇਕ ਵੀ ਉੱਥੇ ਹਨ। ਮੈਂ ਹਰ ਮਿੰਟ ਘਟਨਾ ਦੀ ਖ਼ਬਰ ਲੈ ਰਹੀ ਹਾਂ। ਇਹ ਘਟਨਾ ਕਿਵੇਂ ਵਾਪਰੀ ਇਸ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਆਤਿਸ਼ੀ ਨੇ ਮੁੱਖ ਸਕੱਤਰ ਨੂੰ ਘਟਨਾ ਦੀ ਜਾਂਚ ਸ਼ੁਰੂ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਲਿਫਟ 'ਚ ਫਟ ਗਈ ਬੈਟਰੀ, ਬੁਰੀ ਤਰ੍ਹਾਂ ਝੁਲਸਿਆ ਵਿਅਕਤੀ; ਖੌਫਨਾਕ ਵੀਡੀਓ ਦੀ ਅਸਲ ਸੱਚਾਈ ਆਈ ਸਾਹਮਣੇ
ਉਥੇ ਹੀ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੈਂ ਅਤੇ ਵਿਧਾਇਕ ਦੁਰਗੇਸ਼ ਪਾਠਕ ਤੁਰੰਤ ਇੱਥੇ ਆ ਗਏ। ਅਸੀਂ ਸੁਣਿਆ ਹੈ ਕਿ ਅਚਾਨਕ ਨਾਲਾ ਜਾਂ ਸੀਵਰ ਫਟ ਗਿਆ ਅਤੇ ਬੇਸਮੈਂਟ ਵਿੱਚ ਪਾਣੀ ਭਰ ਗਿਆ। ਜਾਂਚ ਅਤੇ ਬਚਾਅ ਕਾਰਜ ਜਾਰੀ ਹੈ। ਕੁਝ ਸਮੇਂ ਵਿੱਚ ਸਭ ਕੁਝ ਸਪੱਸ਼ਟ ਹੋ ਜਾਵੇਗਾ। MCD ਜਾਂ ਕੋਈ ਹੋਰ ਵਿਭਾਗ ਜੋ ਜ਼ਿੰਮੇਵਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਦੋਸ਼ ਲਾਉਣ ਦਾ ਸਮਾਂ ਨਹੀਂ ਹੈ। ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕਦਮ ਚੁੱਕਣੇ ਚਾਹੀਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿਛਲੇ ਸਾਲ ਦਾ ਟੁੱਟਿਆ ਰਿਕਾਰਡ, 29 ਦਿਨਾਂ 'ਚ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
NEXT STORY