ਨਵੀਂ ਦਿੱਲੀ (ਭਾਸ਼ਾ)— ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਸਾਧਿਆ ਹੈ। ਇਮਰਾਨ ਖਾਨ ਦੇ 'ਨਰਿੰਦਰ ਮੋਦੀ ਪ੍ਰੇਮ' 'ਤੇ ਸਵਾਲ ਖੜ੍ਹਾ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਸੱਚ-ਮੁੱਚ ਅਜਿਹਾ ਹੈ ਤਾਂ ਉਹ (ਇਮਰਾਨ) ਯਕੀਨੀ ਕਰਨ ਕਿ ਪਾਕਿਸਤਾਨ ਦੀ ਧਰਤੀ 'ਤੇ ਉਹ ਨਾ ਤਾਂ ਅੱਤਵਾਦ ਪੈਦਾ ਹੋਣ ਦੇਣਗੇ, ਨਾ ਹੀ ਵੱਧਣ-ਫੁੱਲਣ ਦੇਣਗੇ। ਰਾਜਨਾਥ ਸਿੰਘ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਜੇਕਰ ਪਾਕਿਸਤਾਨ ਆਪਣੀ ਧਰਤੀ 'ਤੇ ਅੱਤਵਾਦ ਨੂੰ ਖਤਮ ਕਰਨ ਲਈ ਗੰਭੀਰਤਾ ਦਿਖਾਉਂਦਾ ਹੈ ਤਾਂ ਭਾਰਤ ਇਸ ਬੁਰਾਈ ਨਾਲ ਨਜਿੱਠਣ 'ਚ ਉਸ ਨੂੰ ਹਰਸੰਭਵ ਮਦਦ ਦੇਵੇਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ 10 ਅਪ੍ਰੈਲ ਨੂੰ ਇਸਲਾਮਾਬਾਦ 'ਚ ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਜੇਕਰ ਚੋਣਾਂ ਵਿਚ ਭਾਜਪਾ ਅਤੇ ਨਰਿੰਦਰ ਮੋਦੀ ਮੁੜ ਜਿੱਤਦੇ ਹਨ ਤਾਂ ਇਹ ਭਾਰਤ-ਪਾਕਿਸਤਾਨ ਵਿਚਾਲੇ ਸ਼ਾਂਤੀ ਲਈ ਬਹੁਤ ਹੀ ਚੰਗਾ ਹੋਵੇਗਾ।

ਭਾਰਤ ਵਿਚ ਜਾਰੀ ਚੋਣਾਵੀ ਮਾਹੌਲ 'ਚ ਇਮਰਾਨ ਦੇ ਇਸ ਬਿਆਨ ਨੇ ਵਿਰੋਧੀ ਦਲਾਂ ਨੂੰ ਮੌਕਾ ਦੇ ਦਿੱਤਾ ਅਤੇ ਉਨ੍ਹਾਂ ਨੇ ਪੀ. ਐੱਮ. ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹੋਏ ਇਮਰਾਨ ਦੇ ਮੋਦੀ ਪ੍ਰੇਮ ਦਾ ਮੁੱਦਾ ਚੁੱਕਿਆ। ਰਾਜਨਾਥ ਨੇ ਕਿਹਾ ਕਿ ਮੋਦੀ ਨਾਲ ਇਮਰਾਨ ਨੂੰ ਪ੍ਰੇਮ ਹੈ ਤਾਂ ਉਨ੍ਹਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਉਹ ਪਾਕਿਸਤਾਨ ਦੀ ਧਰਤੀ 'ਤੇ ਅੱਤਵਾਦ ਨੂੰ ਪੈਦਾ ਨਹੀਂ ਹੋਣ ਦੇਣਗੇ, ਸਗੋਂ ਜੜ੍ਹ ਤੋਂ ਇਸ ਦਾ ਸਫਾਇਆ ਕਰਨਗੇ। ਰਾਜਨਾਥ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਧਰਤੀ ਤੋਂ ਅੱਤਵਾਦ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗਾ ਅਤੇ ਲੋੜ ਪੈਣ 'ਤੇ ਭਾਰਤ ਤੋਂ ਮਦਦ ਲਈ ਜਾ ਸਕਦੀ ਹੈ। ਜੇਕਰ ਪਾਕਿਸਤਾਨ ਤੋਂ ਇਹ ਬਿਆਨ ਆਉਂਦਾ ਹੈ ਤਾਂ ਅਸੀਂ ਮਨਾਂਗੇ ਕਿ ਇਮਰਾਨ ਖਾਨ ਮੋਦੀ ਦੇ ਪ੍ਰਸ਼ੰਸਕ ਹਨ ਅਤੇ ਭਾਰਤ ਦੇ ਨਾਲ ਸਬੰਧ ਆਮ ਕਰਨਾ ਚਾਹੁੰਦੇ ਹਨ।

ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ ਪਾਕਿਸਤਾਨ ਦੀ ਮਦਦ ਕਰਨਾ ਚਾਹੇਗਾ, ਗ੍ਰਹਿ ਮੰਤਰੀ ਨੇ ਕਿਹਾ, ''ਭਾਰਤ ਪੂਰੇ ਦਿਲ ਨਾਲ ਅਜਿਹੇ ਕਦਮ ਦਾ ਸਮਰਥਨ ਕਰੇਗਾ।'' ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਹੁੰ ਚੁੱਕ ਸਮਾਰੋਹ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਅਤੇ ਪ੍ਰੋਟੋਕਾਲ ਤੋੜ ਕੇ ਉੱਥੇ ਜਾ ਕੇ ਚੰਗੀ ਪਹਿਲ ਕੀਤੀ। ਇਹ ਪੁੱਛੇ ਜਾਣ 'ਤੇ ਕਿ ਕੀ ਰਾਜਗ ਦੀ ਸੱਤਾ ਵਿਚ ਮੁੜ ਵਾਪਸੀ ਹੋਣ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਫਿਰ ਤੋਂ ਸੱਦਾ ਦਿੱਤਾ ਜਾਵੇਗਾ। ਇਸ ਦੇ ਜਵਾਬ 'ਚ ਰਾਜਨਾਥ ਸਿੰਘ ਨੇ ਕਿਹਾ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਕਿਸ ਨੂੰ ਬੁਲਾਇਆ ਜਾਵੇਗਾ ਅਤੇ ਕਿਸੇ ਨੂੰ ਨਹੀਂ। ਰਾਜਨਾਥ ਸਿੰਘ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਖੁਫੀਆ ਅਸਫਲਤਾ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਦੀ ਜਾਂਚ ਚੱਲ ਰਹੀ ਹੈ। ਨੋਟਬੰਦੀ, ਜੀ. ਐੱਸ. ਟੀ. ਅਤੇ ਕਾਲਾਧਨ ਬਾਰੇ ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਅਤੇ ਨੋਟਬੰਦੀ ਨੂੰ ਲੋਕਾਂ ਨੇ ਸਵੀਕਾਰ ਕਰ ਲਿਆ ਹੈ। ਕਾਲਾਧਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ।
ਡਾਕਟਰਾਂ ਨੇ ਡੇਢ ਘੰਟੇ ਦੀ ਸਰਜਰੀ ਤੋਂ ਬਾਅਦ ਪੇਟ 'ਚ ਕੱਢੇ 116 ਲੋਹੇ ਦੇ ਕਿੱਲ
NEXT STORY