ਮੇਰਠ (ਵਾਰਤਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਸਮਰਥਨ 'ਚ ਆਯੋਜਿਤ ਰੈਲੀ ਵਿਚ ਕਿਹਾ ਕਿ ਇਸ ਕਾਨੂੰਨ ਨੂੰ ਹਿੰਦੂ-ਮੁਸਲਿਮ ਨਾਲ ਨਹੀਂ ਸਗੋਂ ਇਨਸਾਨੀਅਤ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀ. ਏ. ਏ. ਸਾਡਾ ਵਾਅਦਾ ਸੀ, ਅਸੀਂ ਆਪਣਾ ਵਾਅਦਾ ਪੂਰਾ ਕੀਤਾ। ਅਸੀਂ ਕੋਈ ਅਪਰਾਧ ਨਹੀਂ ਕੀਤਾ ਪਰ ਇਸ ਨੂੰ ਹਿੰਦੂ ਅਤੇ ਮੁਸਲਮਾਨ ਦੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ। ਸਾਡੇ ਪ੍ਰਧਾਨ ਮੰਤਰੀ ਧਰਮ ਦੇ ਆਧਾਰ 'ਤੇ ਨਹੀਂ ਇਨਸਾਨੀਅਤ ਦੇ ਆਧਾਰ 'ਤੇ ਸੋਚਦੇ ਹਨ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸੀ. ਏ. ਏ. ਨੂੰ ਲੈ ਕੇ ਵਿਰੋਧੀ ਦਲਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਵਹਿਮ ਫੈਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹਾਂਗਾ ਕਿ ਅਸੀਂ ਧਰਮ ਮਜ਼ਹਬ ਦੀ ਰਾਜਨੀਤੀ ਕਰ ਕੇ ਸਵਾਰਥ ਨਹੀਂ ਦੇਖਦੇ, ਸਗੋਂ ਕਿ ਰਾਜਨੀਤੀ ਸਰਕਾਰ ਬਣਾਉਣ ਨੂੰ ਨਹੀਂ ਦੇਸ਼ ਬਣਾਉਣ ਲਈ ਕਰਦੇ ਹਨ।
ਰਾਜਨਾਥ ਸਿੰਘ ਨੇ ਸਵਾਲ ਕਰਦੇ ਹੋਏ ਕਿਹਾ ਕਿ ਕੀ ਨਾਗਰਿਕਾਂ ਦਾ ਰਜਿਸਟਰ ਨਹੀਂ ਹੋਣਾ ਚਾਹੀਦਾ? ਸਰਕਾਰੀ ਯੋਜਨਾ ਦਾ ਲਾਭ ਲੈਣ ਲਈ ਦਸਤਾਵੇਜ਼ ਹੋਣੇ ਚਾਹੀਦੇ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਧਾਰਮਿਕ ਘੱਟ ਗਿਣਤੀ ਜਲਾਲਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਭਾਰਤ ਨੇ ਆਪਣੇ ਧਰਮ ਦਾ ਪਾਲਣ ਕੀਤਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਮੇਰਠ ਕ੍ਰਾਂਤੀਕਾਰੀਆਂ ਦੀ ਧਰਤੀ ਹੈ ਅਤੇ ਇਸ ਦੀ ਅਹਿਮੀਅਤ ਨੂੰ ਭਾਜਪਾ ਸਮਝਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਚੁਟਕੀ ਵਜਾ ਕੇ ਖਤਮ ਕਰ ਦਿੱਤੀ ਗਈ, ਜਿਸ ਨੂੰ ਕੁਝ ਵਿਰੋਧੀ ਤਾਕਤਾਂ ਸਪੋਰਟ ਕਰਦੀਆਂ ਰਹੀਆਂ।
ਬਜਟ 'ਚ ਹੋਵੇਗੀ ਅਰਥਵਿਵਸਥਾ ਨੂੰ ਪਟਰੀ 'ਤੇ ਲਿਆਉਣ ਦੀ ਕਾਰਜ ਯੋਜਨਾ: ਜਾਵੇਡਕਰ
NEXT STORY