ਨਵੀਂ ਦਿੱਲੀ (ਭਾਸ਼ਾ)— ਸੰਸਦ ਨੇ ਮੰਗਲਵਾਰ ਨੂੰ 'ਹੋਮੀਓਪੈਥੀ ਕੇਂਦਰੀ ਪਰੀਸ਼ਦ (ਸੋਧ) ਬਿੱਲ-2019 ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿੱਲ 'ਚ ਹੋਮੀਓਪੈਥੀ ਕੇਂਦਰੀ ਪਰੀਸ਼ਦ ਦੇ ਮੁੜ ਗਠਨ ਦਾ ਸਮਾਂ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਰਾਜ ਸਭਾ ਵਿਚ ਇਸ ਬਿੱਲ ਨੂੰ ਚਰਚਾ ਮਗਰੋਂ ਆਵਾਜ਼ ਮਤ ਨਾਲ ਪਾਸ ਕਰ ਦਿੱਤਾ ਗਿਆ। ਲੋਕ ਸਭਾ ਇਸ ਨੂੰ ਬੀਤੇ ਵੀਰਵਾਰ ਨੂੰ ਹੀ ਪਾਸ ਕਰ ਚੁੱਕੀ ਹੈ। ਅੱਜ ਰਾਜ ਸਭਾ 'ਚ ਬਿੱਲ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਆਯਰਵੇਦ, ਰੋਗ ਤੇ ਕੁਦਰਤੀ ਇਲਾਜ ਮੰਤਰੀ ਸ਼੍ਰੀਪਦ ਯਸੋ ਨਾਇਕ ਨੇ ਕਿਹਾ ਕਿ ਇਸ ਸੰਬੰਧ ਵਿਚ 2018 'ਚ ਆਰਡੀਨੈਂਸ ਲਿਆਂਦਾ ਗਿਆ ਸੀ। ਇਹ ਸੋਧ ਪੁਰਾਣਾ ਹੈ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਨੂੰ ਸੋਧ ਦੇ ਜ਼ਰੀਏ ਇਕ ਸਾਲ ਵਿਚ ਨਵੀਂ ਪਰੀਸ਼ਦ ਗਠਿਤ ਕਰਨ ਦੀ ਗੱਲ ਆਖੀ ਗਈ ਪਰ ਕਈ ਸੂਬਿਆਂ ਵਿਚ ਪਰੀਸ਼ਦ ਦੀ ਚੋਣ ਨਾ ਹੋਣ ਅਤੇ ਇਸ ਸੰਬੰਧ ਵਿਚ ਰਜਿਸਟਰ ਤਿਆਰ ਨਾ ਹੋਣ ਕਾਰਨ ਅਸੀਂ ਪਰੀਸ਼ਦ ਦੇ ਮੁੜ ਗਠਨ ਦਾ ਸਮਾਂ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰਨ ਦੀ ਵਿਵਸਥਾ ਕਰ ਰਹੇ ਹਾਂ। ਨਾਇਕ ਨੇ ਕਿਹਾ ਕਿ ਦੇਸ਼ ਵਿਚ ਕਈ ਥਾਵਾਂ 'ਤੇ ਹੋਮੀਓਪੈਥੀ ਕਾਲਜ ਅਜਿਹੇ ਸਨ, ਜੋ ਸਿਰਫ ਕਾਗਜ਼ਾਂ 'ਚ ਹੀ ਚੱਲ ਰਹੇ ਸਨ ਅਤੇ ਇਵੇਂ ਹੀ ਬੱਚਿਆਂ ਨੂੰ ਡਿਗਰੀ ਦੇ ਰਹੇ ਸਨ। ਨਾਇਕ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਹੋਮੀਓਪੈਥੀ ਕਾਲਜਾਂ ਅਤੇ ਇਸ ਦੀ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਹੋਵੇ।

ਇਸੇ ਕੋਸ਼ਿਸ਼ ਤਹਿਤ ਸੋਧ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਸੋਧ ਤਹਿਤ ਹੋਮੀਓਪੈਥੀ ਕੇਂਦਰੀ ਪਰੀਸ਼ਦ ਦਾ ਕਾਰਜਕਾਲ ਇਕ ਸਾਲ ਦੀ ਬਜਾਏ ਦੋ ਸਾਲ ਦਾ ਹੋਵੇਗਾ। ਮੰਤਰੀ ਨੇ ਕਿਹਾ ਕਿ ਬਿੱਲ ਪਾਸ ਹੋਣ ਤੋਂ ਬਾਅਦ ਨਵੀਂ ਪਰੀਸ਼ਦ ਦਾ ਗਠਨ ਹੋਵੇਗਾ, ਜਿਸ ਵਿਚ ਮਾਹਰ ਲੋਕਾਂ ਨੂੰ ਥਾਂ ਦਿੱਤੀ ਜਾਵੇਗੀ। ਨਾਲ ਹੀ ਦੇਸ਼ ਵਿਚ ਚੱਲ ਰਹੇ 236 ਹੋਮੀਓਪੈਥੀ ਕਾਲਜਾਂ ਵਿਚ ਵੀ ਪਾਠਕ੍ਰਮ ਅਤੇ ਹੋਰ ਗਤੀਵਿਧੀਆਂ ਦੇ ਸੰਚਾਲਨ ਦੀ ਪ੍ਰਕਿਰਿਆ ਨੂੰ ਰਫਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਦੇਸ਼ ਦੇ ਹਰ ਜ਼ਿਲੇ ਵਿਚ ਇਕ ਆਯੂਸ਼ ਹਸਪਤਾਲ ਬਣਾਉਣ ਦਾ ਹੈ। ਇਸ ਕੜੀ ਵਿਚ 150 ਹਸਪਤਾਲਾਂ ਦਾ ਨਿਰਮਾਣ ਚੱਲ ਰਿਹਾ ਹੈ। ਇਸ ਤੋਂ ਇਲਾਵਾ ਆਯੁਸ਼ਮਾਨ ਯੋਜਨਾ ਤਹਿਤ ਬਣਨ ਵਾਲੇ 1.5 ਲੱਖ ਹੈਲਥ ਐਂਡ ਵੇਲਨੈਸ ਸੈਂਟਰ ਵਿਚ 12 ਹਜ਼ਾਰ ਸੈਂਟਰ ਆਯੂਸ਼ ਦੇ ਹੋਣਗੇ।
ਮਨੋਜ ਤਿਵਾੜੀ ਦੇ ਦੋਸ਼ਾਂ 'ਤੇ ਬੋਲੇ ਕੇਜਰੀਵਾਲ- ਜੇਕਰ ਅਸੀਂ ਗਲਤ ਕੀਤਾ ਤਾਂ ਕਰੋ ਗ੍ਰਿਫਤਾਰ
NEXT STORY