ਨਵੀਂ ਦਿੱਲੀ—ਦੇਸ਼ 'ਚ ਕੈਂਸਰ ਦੇ ਵੱਧਦੇ ਮਾਮਲਿਆਂ ਦੌਰਾਨ ਗਰੀਬ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਤੋਂ ਮੁਕਤੀ ਦਿਵਾਉਣ ਲਈ ਬੁੱਧਵਾਰ ਨੂੰ ਰਾਜ ਸਭਾ 'ਚ ਦੇਸ਼ ਭਰ ਦੇ ਹਰ ਜ਼ਿਲੇ 'ਚ ਕੈਂਸਰ ਦੀ ਜਾਂਚ ਅਤੇ ਇਲਾਜ ਲਈ ਕੇਂਦਰ ਖੋਲਣ ਦੀ ਮੰਗ ਉੱਠੀ ਹੈ। ਕੈਂਸਰ ਰੋਗੀਆਂ ਲਈ ਸਾਰੀਆਂ ਸਹੂਲਤਾਂ ਅਤੇ ਸਸਤੇ ਇਲਾਜ ਯਕੀਨੀ ਬਣਾਉਣ ਦੇ ਮੁੱਦੇ 'ਤੇ ਸਪਾ ਮੈਂਬਰ ਚੌਧਰੀ ਸੁਖਰਾਮ ਸਿੰਘ ਯਾਦਵ, ਵਿਸ਼ੰਭਰ ਪ੍ਰਸਾਦ ਨਿਸ਼ਾਦ ਅਤੇ ਚੰਦਰਪਾਲ ਸਿੰਘ ਯਾਦਵ ਵੱਲੋਂ ਉਚ ਸਦਨ 'ਚ ਸ਼ੁਰੂ ਕੀਤੀ ਗਈ ਚਰਚਾ 'ਚ ਹਿੱਸਾ ਲੈਂਦਿਆਂ ਲਗਭਗ ਸਾਰੇ ਦਲਾਂ ਦੇ ਮੈਂਬਰਾਂ ਨੇ ਹਰ ਜ਼ਿਲੇ 'ਚ ਕੈਂਸਰ ਦੇ ਕੇਂਦਰ ਖੋਲਣ ਦੀ ਸਰਕਾਰ ਤੋਂ ਮੰਗ ਕੀਤੀ।
ਵਿਸ਼ੰਭਰ ਪ੍ਰਸਾਦ ਨਿਸ਼ਾਦ ਨੇ ਕਿਹਾ ਹੈ ਕਿ ਇਹ ਬੀਮਾਰੀ ਤੇਜੀ ਨਾਲ ਫੈਲ ਰਹੀ ਹੈ। ਇਸ ਤੋਂ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ। ਅਮੀਰ ਲੋਕ ਦੇਸ਼-ਵਿਦੇਸ਼ਾਂ 'ਚ ਇਲਾਜ ਕਰਵਾ ਰਹੇ ਹਨ ਪਰ ਜਾਨਲੇਵਾ ਬੀਮਾਰੀ 'ਚ ਵੱਧ ਤਰਾਸਦੀ ਸਥਿਤੀ ਦਾ ਸਾਹਮਣਾ ਗਰੀਬਾਂ ਨੂੰ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੈਂਸਰ ਦੀ ਪਛਾਣ ਲਈ ਜਾਂਚ ਅਤੇ ਇਲਾਜ ਕੇਂਦਰਾਂ ਦੀ ਸਥਾਨਕ ਪੱਧਰ 'ਤੇ ਸਹੂਲਤਾਂ ਨਾ ਹੋਣ ਕਾਰਨ ਮਰੀਜ਼ਾਂ ਨੂੰ ਦਿੱਲੀ ਜਿਹੇ ਮਹਾਂਨਗਰਾਂ ਵੱਲ ਰੁਖ ਕਰਨਾ ਪੈਂਦਾ ਹੈ।
ਨਿਸ਼ਾਦ ਨੇ ਕਿਹਾ ਹੈ ਕਿ ਪੈਸੇ ਦੀ ਕਮੀ ਕਾਰਨ ਜ਼ਿਆਦਾਤਰ ਮਰੀਜ਼ ਵੱਡੇ ਸ਼ਹਿਰਾਂ 'ਚ ਨਹੀਂ ਜਾ ਸਕਦੇ ਹਨ ਅਤੇ ਜੇ ਕੋਈ ਵੱਡੇ ਸ਼ਹਿਰਾਂ 'ਚ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ 'ਚ ਇਲਾਜ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਨਿੱਜੀ ਹਸਪਤਾਲਾਂ 'ਚ ਇਲਾਜ ਬਹੁਤ ਮਹਿੰਗਾ ਹੋਣ ਕਾਰਨ ਮਰੀਜ ਬਿਨਾਂ ਇਲਾਜ ਤੋਂ ਹੀ ਮੌਤ ਦਾ ਇੰਤਜ਼ਾਰ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਉਨ੍ਹਾਂ ਕੈਂਸਰ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਦੂਸ਼ਿਤ ਅਤੇ ਮਿਲਾਵਟੀ ਖਾਦ ਪਦਾਰਥਾਂ ਦੀ ਵਿਕਰੀ 'ਤੇ ਕਾਬੂ ਪਾਉਣ ਅਤੇ ਕੈਂਸਰ ਦੇ ਕਾਰਨਾਂ 'ਚ ਵਿਆਪਕ ਜਾਗਰੂਕਤਾ ਮੁਹਿੰਮ ਚਲਾਏ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਹਰ ਜ਼ਿਲੇ 'ਚ ਕੈਂਸਰ ਦੀ ਜਾਂਚ ਅਤੇ ਇਲਾਜ ਕੇਂਦਰ ਖੋਲੇ ਜਾਣ ਦੀ ਮੰਗ ਕੀਤੀ।
ਜਲਿਆਂਵਾਲਾ ਬਾਗ ਮੈਮੋਰੀਅਲ ਬਿੱਲ 'ਤੇ ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਘੇਰਿਆ (ਵੀਡੀਓ)
NEXT STORY