ਨਵੀਂ ਦਿੱਲੀ- ਰਾਜ ਸਭਾ ਅਤੇ ਲੋਕ ਸਭਾ ਟੀ.ਵੀ. ਚੈਨਲਾਂ ਦਾ ਮਿਸ਼ਰਨ ਕਰ ਕੇ ਇਕ ਨਵਾਂ ਚੈਨਲ ਬਣਾਇਆ ਗਿਆ ਹੈ, ਜਿਸ ਦਾ ਨਾਂ ਸੰਸਦ ਟੀ.ਵੀ. ਰੱਖਿਆ ਗਿਆ ਹੈ। ਰਾਜ ਸਭਾ ਸਕੱਤਰੇਤ ਵਲੋਂ ਅਧਿਕਾਰਤ ਰੂਪ ਨਾਲ ਇਸ ਦਾ ਐਲਾਨ ਕੀਤਾ ਗਿਆ ਹੈ। ਇਸ ਮਿਸ਼ਰਨ ਬਾਰੇ ਪਿਛਲੇ ਸਾਲ ਜੂਨ 'ਚ ਸੂਚਨਾ ਦਿੱਤੀ ਗਈ ਸੀ। ਇਸ ਨਵੇਂ ਮਿਸ਼ਰਨ ਨਾਲ ਉੱਚ ਪੱਧਰ ਦੇ ਅਧਿਕਾਰੀਆਂ 'ਚ ਵੀ ਤਬਦੀਲੀ ਕੀਤੀ ਗਈ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੇਵਾਮੁਕਤ ਅਧਿਕਾਰੀ ਰਵੀ ਕਪੂਰ ਨੂੰ ਸੰਸਦ ਟੀ.ਵੀ. ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਣਾਇਆ ਗਿਆ ਹੈ। ਉਹ ਮੰਗਲਵਾਰ ਤੋਂ ਅਹੁਦਾ ਸੰਭਾਲਣਗੇ। ਉਨ੍ਹਾਂ ਦਾ ਕਾਰਜਕਾਲ ਇਕ ਸਾਲ ਤੱਕ ਲਈ ਹੋਵੇਗਾ। ਉੱਥੇ ਹੀ ਰਾਜ ਸਭਾ ਟੀ.ਵੀ. ਦੇ ਮੌਜੂਦਾ ਸੀ.ਈ.ਓ. ਮਨੋਜ ਕੁਮਾਰ ਪਾਂਡੇ ਨੂੰ ਉਨ੍ਹਾਂ ਦੇ ਕਰਤੱਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਲੋਕ ਸਭਾ ’ਚ ਬਜਟ ਸੈਸ਼ਨ ਦਾ ਪਹਿਲਾ ਪੜਾਅ ਸੰਪੰਨ, ਬੈਠਕ 8 ਮਾਰਚ ਤੱਕ ਲਈ ਮੁਲਤਵੀ
ਸ਼੍ਰੀ ਕਪੂਰ 1986 ਬੈਚ ਦੇ ਆਸਾਮ-ਮੇਘਾਲਿਆ ਕਾਡਰ ਦੇ ਸੇਵਾਮੁਕਤ ਅਧਿਕਾਰੀ ਹਨ। ਉਹ ਕੱਪੜ ਮੰਤਰਾਲਾ ਦੇ ਸਕੱਤਰ ਦੇ ਰੂਪ 'ਚ ਤਾਇਨਾਤ ਸਨ। ਉਹ ਆਸਾਮ ਦੇ ਐਡੀਸ਼ਨਲ ਮੁੱਖ ਸਕੱਤਰ ਤੋਂ ਇਲਾਵਾ ਵੱਖ-ਵੱਖ ਖੇਤਰਾਂ 'ਚ ਆਪਣੀਆਂ ਸੇਵਾਵਾਂ ਦੇ ਚੁਕੇ ਹਨ। ਉਹ ਖਾਨ ਅਤੇ ਖਣਿਜ, ਜੰਗਲਾਤ ਅਤੇ ਵਾਤਾਵਰਣ, ਐਕਟ ਈਸਟ ਪਾਲਿਸੀ ਮਾਮਲਿਆਂ ਅਤੇ ਜਨਤਕ ਉੱਦਮ ਵਿਭਾਗ ਦੇ ਇੰਚਾਰਜ ਰਹੇ। ਉਨ੍ਹਾਂ ਨੇ ਉਦਯੋਗ ਅਤੇ ਵਣਜ ਮੰਤਰਾਲੇ 'ਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਦੱਸਣਯੋਗ ਹੈ ਕਿ ਲੋਕ ਸਭਾ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਨ ਦੀ ਸ਼ੁਰੂਆਤ ਦੂਰਦਰਸ਼ਨ 'ਤੇ 1989 ਤੋਂ ਕੀਤੀ ਗਈ ਸੀ। ਸਾਲ 2004 'ਚ ਵੱਖ ਤੋਂ ਲੋਕ ਸਭਾ ਟੀ.ਵੀ. ਹੋਂਦ 'ਚ ਆਇਆ। ਇਕ ਸਾਲ ਬਾਅਦ 2011 'ਚ ਰਾਜ ਸਭਾ ਟੀ.ਵੀ. ਦੀ ਸ਼ੁਰੂਆਤ ਹੋਈ, ਜਿਸ 'ਚ ਰਾਜ ਸਭਾ ਦੀ ਕਾਰਵਾਈ ਦਾ ਪ੍ਰਸਾਰਨ ਕੀਤਾ ਜਾਂਦਾ ਹੈ। ਦੋਵੇਂ ਚੈਨਲਾਂ 'ਤੇ ਸਦਨ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਨ ਤੋਂ ਇਲਾਵਾ ਕਈ ਹੋਰ ਸਰਕਾਰੀ, ਸਿਆਸੀ ਅਤੇ ਜਾਣਕਾਰੀ ਪੂਰਨ ਪ੍ਰੋਗਰਾਮ ਦਿਖਾਏ ਜਾਂਦੇ ਹਨ।
ਇਹ ਵੀ ਪੜ੍ਹੋ : 13 ਫਰਵਰੀ ਨੂੰ ਨਹੀਂ ਹੋਵੇਗੀ ਰਾਜ ਸਭਾ ਦੀ ਬੈਠਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
102 ਸਾਲ ਦੇ ਸੇਵਾ ਮੁਕਤ ਆਰਮੀ ਅਫ਼ਸਰ ਨੇ ਕੋਵਿਡ ਵੈਕਸੀਨ ਲਗਵਾਉਣ ਦੇ ਦੱਸੇ ਦੋ ਕਾਰਨ
NEXT STORY