ਨਵੀਂ ਦਿੱਲੀ— ਰਾਜ ਸਭਾ ਦੇ 250ਵੇਂ ਸੈਸ਼ਨ ਦੇ ਸ਼ੁਰੂ ਹੋਣ 'ਤੇ ਸੋਮਵਾਰ ਨੂੰ ਆਸਣ (ਸੀਟ) ਦਾ ਨਜ਼ਾਰਾ ਕੁਝ ਬਦਲਿਆ ਜਿਹਾ ਦਿੱਸ ਰਿਹਾ ਸੀ। ਇਹ ਤਬਦੀਲੀ ਆਸਣ ਦੀ ਮਦਦ ਲਈ ਮੌਜੂਦ ਰਹਿਣ ਵਾਲੇ ਮਾਰਸ਼ਲਾਂ ਦੇ ਇਕਦਮ ਨਵੀਂ ਪਹਿਰਾਵੇ ਕਾਰਨ ਮਹਿਸੂਸ ਹੋਈ। ਆਮ ਤੌਰ 'ਤੇ ਉੱਚ ਸਦਨ ਦੀ ਬੈਠਕ ਕਲਗੀਦਾਰ ਪੱਗੜੀ ਪਾਏ ਕਿਸੇ ਮਾਰਸ਼ਲ ਦੇ ਸਦਨ 'ਚ ਆ ਕੇ ਇਹ ਪੁਕਾਰ ਲਗਾਉਣ ਤੋਂ ਸ਼ੁਰੂ ਹੁੰਦੀ ਹੈ ਕਿ 'ਮਾਨਯੋਗ ਮੈਂਬਰ, ਮਾਨਯੋਗ ਸਪੀਕਰ ਜੀ।'

ਮਾਰਸ਼ਲਾਂ ਨੇ ਕੀਤੀ ਸੀ ਡਰੈੱਸ ਕੋਡ ਦੀ ਮੰਗ
ਸੋਮਵਾਰ ਨੂੰ ਇਨ੍ਹਾਂ ਮਾਰਸ਼ਲਾਂ ਦੇ ਸਿਰ 'ਤੇ ਪੱਗੜੀ ਦੀ ਬਜਾਏ ਨੀਲੇ ਰੰਗ ਦੀ 'ਪੀ-ਕੈਪ' ਸੀ। ਨਾਲ ਹੀ ਉਨ੍ਹਾਂ ਨੇ ਨੀਲੇ ਰੰਗ ਦੀ ਆਧੁਨਿਕ ਸੁਰੱਖਿਆ ਕਰਮਚਾਰੀਆਂ (ਮਿਲਟਰੀ ਸਟਾਈਲ) ਵਾਲੀ ਵਰਦੀ ਪਾ ਰੱਖੀ ਸੀ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਕੀਤੇ ਗਏ ਉੱਚ ਪੱਧਰੀ ਫੈਸਲੇ ਤੋਂ ਬਾਅਦ ਮਾਰਸ਼ਲ ਲਈ ਜਾਰੀ ਡਰੈੱਸ ਕੋਡ ਦੇ ਅਧੀਨ ਸਦਨ 'ਚ ਤਾਇਨਾਤ ਮਾਰਸ਼ਲਾਂ ਨੂੰ ਕਲਗੀ ਵਾਲੀ ਸਫੇਦ ਪੱਗੜੀ ਅਤੇ ਰਵਾਇਤੀ ਕੱਪੜੇ ਦੀ ਜਗ੍ਹਾ ਹੁਣ ਨੀਲੇ ਰੰਗ ਦੀ ਵਰਦੀ ਅਤੇ ਕੈਪ ਪਾਉਣੀ ਹੋਵੇਗੀ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਅਨੁਸਾਰ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਇਸ ਡਰੈੱਸ ਕੋਡ 'ਚ ਤਬਦੀਲੀ ਦੀ ਮੰਗ ਮਾਰਸ਼ਲਾਂ ਨੇ ਹੀ ਕੀਤੀ ਸੀ।
ਮਾਰਸ਼ਲਾਂ ਨੇ ਕੀਤੀ ਖੁਸ਼ੀ ਜ਼ਾਹਰ
ਦੱਸਣਯੋਗ ਹੈ ਕਿ ਸਪੀਕਰ ਸਮੇਤ ਹੋਰ ਅਧਿਕਾਰੀਆਂ ਦੀ ਮਦਦ ਲਈ ਲਗਭਗ ਅੱਧਾ ਦਰਜਨ ਮਾਰਸ਼ਲ ਤਾਇਨਾਤ ਹੁੰਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਮਾਰਸ਼ਲਾਂ ਨੇ ਉਨ੍ਹਾਂ ਦੇ ਡਰੈੱਸ ਕੋਡ 'ਚ ਤਬਦੀਲੀ ਕਰ ਕੇ ਅਜਿਹੇ ਕੱਪੜੇ ਸ਼ਾਮਲ ਕਰਨ ਦੀ ਮੰਗ ਕੀਤੀ ਸੀ, ਜੋ ਪਾਉਣ 'ਚ ਆਧੁਨਿਕ 'ਲੁੱਕ' ਵਾਲੀ ਹੋਵੇ। ਇਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਕੇ ਰਾਜ ਸਕੱਤਰੇਤ ਅਤੇ ਸੁਰੱਖਿਆ ਅਧਿਕਾਰੀਆਂ ਨੇ ਨਵੀਂ ਡਰੈੱਸ ਨੂੰ ਡਿਜ਼ਾਈਨ ਕਰਨ ਲਈ ਕਈ ਦੌਰ ਬੈਠਕਾਂ ਕਰ ਕੇ ਨਵੇਂ ਕੱਪੜਿਆਂ ਨੂੰ ਅੰਤਿਮ ਰੂਪ ਦਿੱਤਾ। ਸੂਤਰਾਂ ਅਨੁਸਾਰ ਮਾਰਸ਼ਲਾਂ ਨੇ ਇਸ ਤਬਦੀਲੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ।
ਨੁਸਰਤ ਜਹਾਂ ਨੂੰ ਸਾਹ ਲੈਣ 'ਚ ਤਕਲੀਫ, ਹਸਪਤਾਲ 'ਚ ਦਾਖਲ
NEXT STORY