ਨਵੀਂ ਦਿੱਲੀ- ਰਾਜ ਸਭਾ 'ਚ ਨਵੇਂ ਚੁਣੇ ਮੈਂਬਰ 22 ਜੁਲਾਈ ਨੂੰ ਸਦਨ ਦੇ ਚੈਂਬਰ 'ਚ ਸਹੁੰ ਚੁੱਕਣਗੇ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਅੰਤਰ ਸੈਸ਼ਨ ਦੀ ਮਿਆਦ 'ਚ ਮੈਂਬਰ ਸਦਨ ਦੇ ਚੈਂਬਰ 'ਚ ਸਹੁੰ ਚੁੱਕਣਗੇ ਤਾਂ ਕਿ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਦੇ ਮਾਨਕਾਂ ਦਾ ਪਾਲਣ ਕੀਤਾ ਜਾ ਸਕੇ। ਸਹੁੰ ਚੁੱਕ ਸਮਾਰੋਹ ਆਮ ਤੌਰ 'ਤੇ ਜਾਂ ਤਾਂ ਸੈਸ਼ਨ ਦੌਰਾਨ ਹੁੰਦਾ ਹੈ ਅਤੇ ਜਦੋਂ ਸੰਸਦ ਸੈਸ਼ਨ ਨਹੀਂ ਹੁੰਦਾ ਹੈ, ਉਦੋਂ ਰਾਜ ਸਭਾ ਦੇ ਸਪੀਕਰ ਦੇ ਚੈਂਬਰ 'ਚ ਹੁੰਦਾ ਹੈ। ਰਾਜ ਸਭਾ ਲਈ ਹਾਲ ਦੀਆਂ ਚੋਣਾਂ 'ਚ 20 ਸੂਬਿਆਂ ਤੋਂ 61 ਮੈਂਬਰ ਚੁਣੇ ਗਏ ਹਨ। ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਇਸ ਬਾਰੇ ਫੈਸਲਾ ਕੀਤਾ ਹੈ ਅਤੇ ਇਸ 'ਚ ਰਾਜ ਸਭਾ ਅਤੇ ਲੋਕ ਸਭਾ ਦੋਹਾਂ ਨਾਲ ਜੁੜੀ ਵਿਭਾਗ ਸੰਬੰਧੀ ਸੰਸਦ ਦੀਆਂ ਸਥਾਈ ਕਮੇਟੀਆਂ ਦੀ ਬੈਠਕ ਸ਼ੁਰੂ ਕਰਨ ਅਤੇ ਇਨ੍ਹਾਂ ਬੈਠਕਾਂ 'ਚ ਨਵੇਂ ਮੈਂਬਰਾਂ ਦੇ ਹਿੱਸਾ ਲੈਣ ਦੀ ਇੱਛਾ ਜ਼ਾਹਰ ਕਰਨ ਨੂੰ ਧਿਆਨ 'ਚ ਰੱਖਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੇਸ਼ਵ ਰਾਵ ਅਤੇ ਤਿਰੂਚੀ ਸ਼ਿਵਾ ਵਰਗੇ ਰਾਜ ਸਭਾ ਦੇ ਕੁਝ ਨਵੇਂ ਚੁਣੇ ਅਤੇ ਮੁੜ ਚੁਣੇ ਗਏ ਕੁਝ ਮੈਂਬਰ ਸੰਸਦੀ ਕਮੇਟੀਆਂ ਦੇ ਪ੍ਰਧਾਨ ਹਨ ਅਤੇ ਬਿਨਾਂ ਸਹੁੰ ਲਏ ਸੰਬੰਧਤ ਕਮੇਟੀਆਂ ਦੀ ਬੈਠਕ ਨਹੀਂ ਬੁਲਾ ਸਕੇ। ਨਵੇਂ ਚੁਣੇ ਮੈਂਬਰ ਵੀ ਅਹੁਦੇ ਦੀ ਸਹੁੰ ਚੁਕੇ ਬਿਨਾਂ ਕਮੇਟੀਆਂ ਦੀਆਂ ਬੈਠਕਾਂ 'ਚ ਹਿੱਸਾ ਨਹੀਂ ਲੈ ਸਕਦੇ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਭਾ ਦੇ ਜਨਰਲ ਸਕੱਤਰ ਨੇ ਸਾਰੇ ਨਵੇਂ ਚੁਣੇ ਮੈਂਬਰਾਂ ਨੂੰ 22 ਜੁਲਾਈ ਨੂੰ ਸਹੁੰ ਚੁੱਕ ਸਮਾਰੋਹ ਹੋਣ ਬਾਰੇ ਲਿਖ ਕੇ ਸੂਚਿਤ ਕੀਤਾ ਹੈ, ਜੋ ਲੋਕ ਇਸ ਦਿਨ ਨਹੀਂ ਆ ਸਕਣਗੇ, ਉਨ੍ਹਾਂ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸਹੁੰ ਚੁਕਾਈ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਮੈਂਬਰਾਂ ਲਈ ਸਹੁੰ ਚੁੱਕ ਸਮਾਰੋਹ ਦੀ ਯੋਜਨਾ ਪਹਿਲਾਂ ਬਣਾਈ ਗਈ ਸੀ ਪਰ ਕੁਝ ਮੈਂਬਰਾਂ ਵਲੋਂ ਦਿੱਲੀ ਯਾਤਰਾ ਕਰਨ ਦੇ ਸੰਬੰਧ 'ਚ ਜ਼ਾਹਰ ਕੀਤੀਆਂ ਗਈਆਂ ਚਿੰਤਾਵਾਂ ਨੂੰ ਦੇਖਦੇ ਹੋਏ ਇਸ ਨੂੰ ਟਾਲ ਦਿੱਤਾ ਗਿਆ ਸੀ।
ਹਿਮਾਚਲ 'ਚ ਕੋਵਿਡ-19 ਦੇ 37 ਨਵੇਂ ਮਾਮਲੇ, ਕੋਰੋਨਾ ਮਰੀਜ਼ਾਂ ਦੀ ਗਿਣਤੀ 1377 ਹੋਈ
NEXT STORY