ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਮਹਾਮਾਰੀ ਕੋਵਿਡ-19 ਦੇ 37 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 1377 ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਸਰਗਰਮ ਮਾਮਲਿਆਂ ਦੀ ਗਿਣਤੀ 382 ਅਤੇ ਹੁਣ ਤੱਕ 971 ਮਰੀਜ਼ ਸਿਹਤਮੰਦ ਹੋ ਚੁਕੇ ਹਨ। ਮੁੱਖ ਸਕੱਤਰ ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ.ਡੀ. ਧੀਮਾਨ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।
ਨਵੇਂ ਮਾਮਲਿਆਂ 'ਚ ਸੋਲਨ ਜ਼ਿਲ੍ਹੇ 'ਚ ਸਭ ਤੋਂ ਵੱਧ 18, ਹਮੀਰਪੁਰ 'ਚ 3, ਮੰਡੀ 'ਚ 4, ਕਾਂਗੜਾ 'ਚ 5, ਊਨਾ 5, ਸ਼ਿਮਲਾ ਅਤੇ ਸਿਰਮੌਰ 'ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਪ੍ਰਦੇਸ਼ ਦਾ ਜਨਜਾਤੀ ਲਾਹੁਲ ਸਪੀਤੀ ਜ਼ਿਲ੍ਹਾ ਹੁਣ ਕੋਰੋਨਾ ਤੋਂ ਮੁਕਤ ਹੋ ਗਿਆ ਹੈ। ਹੁਣ ਇੱਥੇ ਇਕ ਵੀ ਕੋਰੋਨਾ ਦਾ ਸਰਗਰਮ ਮਾਮਲਾ ਨਹੀਂ ਹੈ। ਸੂਬੇ 'ਚ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 1377 ਪਹੁੰਚ ਗਿਆ ਹੈ। ਸੂਬੇ 'ਚ 382 ਸਰਗਰਮ ਮਾਮਲੇ ਹਨ। 971 ਮਰੀਜ਼ ਸਿਹਤਮੰਦ ਹੋ ਚੁਕੇ ਹਨ। ਹੁਣ ਤੱਕ 9 ਮਰੀਜ਼ਾਂ ਦੀ ਮੌਤ ਚੁਕੀ ਹੈ ਅਤੇ 13 ਲੋਕ ਸੂਬੇ ਦੇ ਬਾਹਰ ਚੱਲੇ ਗਏ ਹਨ।
ਰਾਜਸਥਾਨ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 27 ਹਜ਼ਾਰ ਦੇ ਪਾਰ, ਹੁਣ ਤੱਕ 542 ਲੋਕਾਂ ਦੀ ਹੋਈ ਮੌਤ
NEXT STORY