ਅੰਬਾਲਾ- ਹਰਿਆਣਾ ਪੁਲਸ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਦਾ ਉਲੰਘਣ ਕਰਦੇ ਹੋਏ ਇੱਥੇ ਇਕ ਪਿੰਡ 'ਚ 'ਮਹਾਪੰਚਾਇਤ' ਕਰਨ ਦੇ ਦੋਸ਼ 'ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅਤੇ 12 ਹੋਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਟਿਕੈਤ ਅਤੇ ਬੀ.ਕੇ.ਯੂ. ਦੇ ਕੁਝ ਹੋਰ ਨੇਤਾਵਾਂ ਨੇ ਸ਼ਨੀਵਾਰ ਨੂੰ ਅੰਬਾਲਾ ਕੈਂਟ ਨੇੜੇ ਧੁਰਾਲੀ ਪਿੰਡ 'ਚ 'ਕਿਸਾਨ ਮਜ਼ਦੂਰ ਮਹਾਪੰਚਾਇਤ' ਨੂੰ ਸੰਬੋਧਨ ਕੀਤਾ ਸੀ। ਪੁਲਸ ਨੇ ਜਿਨ੍ਹਾਂ ਹੋਰ 12 ਕਿਸਾਨ ਆਗੂਆਂ 'ਤੇ ਮਾਮਲਾ ਦਰਜ ਕੀਤਾ ਹੈ, ਉਨ੍ਹਾਂ 'ਚ ਰਤਨ ਮਾਨ ਸਿੰਘ, ਬਲਦੇਵ ਸਿੰਘ ਅਤੇ ਜਸਮੇਰ ਸੈਨੀ ਸ਼ਾਮਲ ਹਨ। ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਬੇਕਾਬੂ ਵਾਧੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਲਾਗੂ ਕੀਤੀ ਸੀ, ਜਿਸ ਦੇ ਅਧੀਨ 4 ਜਾਂ ਉਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ। ਪੁਲਸ ਨੇ ਕਿਹਾ ਕਿ ਧਾਰਾ 144 ਲਾਗੂ ਹੋਣ ਕਾਰਨ ਸਹਾਇਕ ਸਬ ਇੰਸਪੈਕਟਰ ਚਾਂਦੀ ਸਿੰਘ ਨੇ ਬੀ.ਕੇ.ਯੂ. ਨੇਤਾਵਾਂ ਨੂੰ 'ਮਹਾਪੰਚਾਇਤ' ਨਾ ਕਰਨ ਨੂੰ ਲੈ ਕੇ ਅਪੀਲ ਕੀਤੀ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਹਾਲਾਂਕਿ ਬੀ.ਕੇ.ਯੂ. ਆਗੂ ਨਹੀਂ ਮੰਨੇ ਅਤੇ ਉਨ੍ਹਾਂ ਨੇ ਮਹਾਪੰਚਾਇਤ ਕੀਤੀ।''
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ: ਹਰਿਆਣਾ ’ਚ ਭਲਕੇ ਤੋਂ 7 ਦਿਨ ਦੇ ਮੁਕੰਮਲ ਲਾਕਡਾਊਨ ਦਾ ਐਲਾਨ
ਸਹਾਇਕ ਸਬ ਇੰਸਪੈਕਟਰ ਦੀ ਸ਼ਿਕਾਇਤ 'ਤੇ ਟਿਕੈਤ ਅਤੇ 12 ਹੋਰ ਕਿਸਾਨ ਆਗੂਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ,''ਉਨ੍ਹਾਂ ਨੇ ਧਾਰਾ 144 ਦੇ ਅਧੀਨ ਆਦੇਸ਼ਾਂ ਦਾ ਉਲੰਘਣ ਕੀਤਾ। ਨਾਲ ਹੀ ਆਈ.ਪੀ.ਸੀ. ਦੀ ਧਾਰਾ 188 ਦੇ ਅਧੀਨ ਜ਼ਿਲ੍ਹਾ ਮੈਜਿਸਟਰੇਟ ਵਲੋਂ ਲਾਗੂ ਆਦੇਸ਼ਾਂ ਦਾ ਵੀ ਉਲੰਘਣ ਕੀਤਾ। ਸ਼ਿਕਾਇਤ 'ਚ ਆਈ.ਪੀ.ਸੀ. ਦੀ ਧਾਰਾ 269 ਅਤੇ 270 ਵੀ ਜੋੜੀ ਗਈ ਹੈ।'' ਬੀ.ਕੇ.ਯੂ. ਦੇ ਰਾਸ਼ਟਰੀ ਬੁਲਾਰੇ ਟਿਕੈਤ ਨੇ 'ਮਹਾਪੰਚਾਇਤ' ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ। ਉਨ੍ਹਾਂ ਨੇ ਕਿਸਾਨਾਂ ਨੂੰ ਲੰਬੀ ਲੜਾਈ ਲਈ ਤਿਆਰ ਰਹਿਣ ਨੂੰ ਕਿਹਾ।'' ਟਿਕੈਤ ਨੇ ਕੋਰੋਨਾ ਆਫ਼ਤ ਨਾਲ ਨਜਿੱਠਣ ਨੂੰ ਲੈ ਕੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਦੇਸ਼ ਭਰ ਦੇ ਵੱਖ-ਵੱਖ ਹਸਪਤਾਲਾਂ 'ਚ ਮੈਡੀਕਲ ਆਕਸੀਜਨ ਦੀ ਭਾਰੀ ਘਾਟ ਹੈ। ਬਾਅਦ 'ਚ ਮੀਡੀਆ ਨਾਲ ਗੱਲਬਾਤ 'ਚ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਲਾਗ਼ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਾਰੇ ਕਦਮ ਚੁੱਕਣ ਲਈ ਵੀ ਕਿਹਾ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜਾਣੋ ਪੱਛਮੀ ਬੰਗਾਲ ’ਚ ਜਿੱਤ ਦੀ ਹੈਟ੍ਰਿਕ ਬਣਾਉਣ ਵਾਲੀ ਮਮਤਾ ‘ਦੀਦੀ’ ਦਾ ਹੁਣ ਤੱਕ ਦਾ ਸਿਆਸੀ ਸਫ਼ਰ
NEXT STORY