ਨੈਸ਼ਨਲ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰ ਦੇ ਨਾਂ ਸੰਬੋਧਨ ’ਚ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਆਪਣੇ ਸੰਬੋਧਨ ’ਚ ਅੰਦੋਲਨ ਖਤਮ ਕਰਕੇ ਕਿਸਾਨਾਂ ਨੂੰ ਘਰਾਂ ਨੂੰ ਪਰਤਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਟ੍ਰੈਕਟਰ ਪਰੇਡ ਅਤੇ ਹਿੰਸਾ ਤੋਂ ਬਾਅਦ ਅੰਦੋਲਨ ਲਗਭਗ ਖਤਮ ਹੋਣ ਕੰਡੇ ਸੀ। ਗਾਜ਼ੀਆਬਾਦ ਪ੍ਰਸ਼ਾਸਨ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਯੂ.ਪੀ. ਗੇਟ ਖਾਲ੍ਹੀ ਕਰਨ ਦਾ ਅਲਟੀਮੇਟਮ ਤਕ ਦੇ ਦਿੱਤਾ ਸੀ।
ਇਹ ਵੀ ਪੜ੍ਹੋ– ‘ਖੇਤੀ ਕਾਨੂੰਨ ਵਾਪਸ’, PM ਮੋਦੀ ਨੇ ਦੱਸਿਆ ਆਖ਼ਿਰ ਕਿਉਂ ਲਿਆ ਗਿਆ ਇੰਨਾ ਵੱਡਾ ਫ਼ੈਸਲਾ
ਅੰਦੋਲਨ ’ਤੇ ਡਟੇ ਕਿਸਾਨ ਪਿੱਛੇ ਹਟਣ ਲਈ ਤਿਆਰ ਵੀ ਹੋ ਗਏ ਸਨ ਪਰ ਉਦੋਂ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਮੋਸ਼ਨਲ ਕਾਰਡ ਖੇਡ ਦਿੱਤਾ ਅਤੇ ਇਕ ਵਾਰ ਫਿਰ ਤੋਂ ਅੰਦੋਲਨ ’ਚ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਣ ਲੱਗੇ। ਰਾਕੇਸ਼ ਟਿਕੈਤ ਆਪਣੀ ਮੰਗ ’ਤੇ ਅੜੇ ਰਹੇ ਅਤੇ ਕਿਹਾ ਕਿ ਉਹ ਖੁਦਕੁਸ਼ੀ ਕਰ ਲੈਣਗੇ ਪਰ ਅੰਦੋਲਨ ਖਤਮ ਨਹੀਂ ਕਰਨਗੇ। ਦਿੱਲੀ ਦੀ ਸਰਹੱਦ ਨਾਲ ਲਗਦੇ ਯੂ.ਪੀ. ਗੇਟ ’ਤੇ ਟਕਰਾਅ ਦੀ ਸਥਿਤੀ ਦਰਮਿਆਨ ਵੱਡੀ ਗਿਣਤੀ ’ਚ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ– 3 ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਕਿਸਾਨ- ਖੁਸ਼ ਹਾਂ ਪਰ PM ਮੋਦੀ ’ਤੇ ਭਰੋਸਾ ਨਹੀਂ, ਲਿਖ ਕੇ ਦੇਣ
ਗਾਜ਼ੀਪੁਰ ਬਾਰਡਰ ’ਤੇ ਫਿਰ ਇਕੱਠੀ ਹੋਣ ਲੱਗੀ ਭੀੜ
ਗਜ਼ੀਆਬਾਦ ਪ੍ਰਸ਼ਾਸਨ ਦੇ ਅਲਟੀਮੇਟਮ ਤੋਂ ਬਾਅਦ ਤਮਾਮ ਅੰਦੋਲਨਕਾਰੀ ਕਿਸਾਨ ਆਪਣਾ ਬੋਰੀ-ਬਿਸਤਰਾ ਸਮੇਟਨ ਵੀ ਲੱਗੇ ਸਨ ਕਿ ਉਦੋਂ ਪ੍ਰੈੱਸ ਕਾਨਫਰੰਸ ’ਚ ਰਾਕੇਸ਼ ਟਿਕੈਤ ਰੋ ਪਏ। ਫਿਰ ਕੀ ਸੀ, ਟਿਕੈਤ ਦੇ ਹੰਝੂਆਂ ਨੇ ਅੰਦੋਲਨ ਦੀ ਹਵਾ ਫਿਰ ਤੋਂ ਬਦਲ ਦਿੱਤੀ। ਅਟਕਲਾਂ ਸਨ ਕਿ ਰਾਕੇਸ਼ ਟਿਕੈਤ ਸਰੰਡਰ ਕਰਨ ਜਾ ਰਹੇ ਹਨ ਜਾਂ ਫਿਰ ਉਨ੍ਹਾਂ ਦੀ ਗ੍ਰਿਫਤਾਰੀ ਹੋਣ ਵਾਲੀ ਹੈ। ਰਾਕੇਸ਼ ਟਿਕੈਤ ਅੰਦੋਲਨ ਜਾਰੀ ਰੱਖਣ ’ਤੇ ਅੜ ਗਏ। ਉਨ੍ਹਾਂ ਕਿਹਾ ਕਿ ਮੈਂ ਇਥੇ ਹੀ ਖੁਦਕੁਸ਼ੀ ਕਰ ਲਵਾਂਗਾ। ਉਨ੍ਹਾਂ ਕਿਸਾਨਾਂ ਨੂੰ ਗਾਜ਼ੀਪੁਰ ਬਾਰਡਰ ਪਹੁੰਚਣ ਦੀ ਭਾਵੁਕ ਅਪੀਲ ਕੀਤੀ। ਫਿਰ ਕੀਸੀ, ਅੱਧੀ ਰਾਤ ਨੂੰ ਹੀ ਪੱਛਮੀ ਯੂ.ਪੀ. ਦੇ ਤਮਾਮ ਹਿੱਸਿਆਂ ਤੋਂ ਕਿਸਾਨਾਂ ਦੀ ਭੀੜ ਗਾਜ਼ੀਪੁਰ ਬਾਰਡਰ ਵਲ ਵਧਣ ਲੱਗੀ। ਜਿੱਥੇ ਧਰਨਾ ਖਤਮ ਹੋਣ ਦੀਆਂ ਅਟਕਲਾਂ ਲੱਗੀ ਰਹੀਆਂ ਸਨ, ਉਥੇ ਰਾਤੋ-ਰਾਤ ਹੀ ਕਿਸਾਨਾਂ ਦਾ ਵੱਡਾ ਇਕੱਠ ਜਮ੍ਹਾ ਹੋ ਗਿਆ।
ਇਹ ਵੀ ਪੜ੍ਹੋ– ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ’ਤੇ ਪ੍ਰਿਯੰਕਾ ਗਾਂਧੀ ਬੋਲੀ- ਮੋਦੀ ਜੀ, ਤੁਹਾਡੀ ਨੀਅਤ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ
ਆਪਣੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕਰਦੇ ਹੋਏ ਟਿਕੈਤ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਦਰਸ਼ਨ ਵਾਲੀ ਥਾਂ ’ਤੇ ਹਥਿਆਰਬੰਦ ਗੁੰਡਿਆਂ ਨੂੰ ਭੇਜਿਆ ਗਿਆ ਸੀ। ਗਣਤੰਤਰ ਦਿਵਸ ਮੌਕੇ ਟ੍ਰੈਕਟਰ ਪਰੇਡ ਦੌਰਾਨ ਹਿੰਸਾ ਨੂੰ ਲੈ ਕੇ ਦਿੱਲੀ ਪੁਲਸ ਦੀ ਐੱਫ.ਆਈ.ਆਰ. ’ਚ ਨਾਮਜ਼ਦ ਨੇਤਾਵਾਂ ’ਚੋਂ ਇਕ ਟਿਕੈਤ ਨੇ ਕਿਹਾ ਕਿ ਲਾਲ ਕਿਲ੍ਹੇ ਦੀ ਘਟਨਾ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਗਣਤੰਤਰ ਦਿਵਸ ’ਤੇ ਲਾਲ ਕਿਲ੍ਹੇ ’ਚ ਹੋਈ ਘਟਨਾ ’ਚ ਸ਼ਾਮਲ ਦੀਪ ਸਿੱਧੂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– iPad ਦੇ ਇਸ ਫੀਚਰ ਕਾਰਨ ਬਚੀ ਪਿਓ-ਧੀ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ
ਖੇਤੀ ਕਾਨੂੰਨ ਵਾਪਸੀ : ਦੁਸ਼ਯੰਤ ਚੌਟਾਲਾ ਨੇ ਕਿਸਾਨ ਜਥੇਬੰਦੀਆਂ ਨੂੰ ਧਰਨਾ ਖ਼ਤਮ ਕਰਨ ਦੀ ਅਪੀਲ
NEXT STORY