ਝੁੰਝੁਨੂੰ— ਰੱਖੜੀ ਭਰਾ-ਭੈਣ ਦੇ ਪਿਆਰ ਦਾ ਤਿਉਹਾਰ ਹੈ। ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਬਦਲੇ ਵਿਚ ਭਰਾ ਆਪਣੀ ਭੈਣ ਨੂੰ ਤੋਹਫ਼ਾ ਦਿੰਦਾ ਹੈ। ਇਸ ਰੱਖੜੀ ’ਤੇ ਅਸੀਂ ਤੁਹਾਨੂੰ ਅਜਿਹੀ ਭੈਣ ਨਾਲ ਮਿਲਵਾ ਰਹੇ ਹਾਂ, ਜਿਸ ਨੇ ਆਪਣੇ ਛੋਟੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਹੀ ਨਹੀਂ ਕੀਤੀ ਸਗੋਂ ਆਪਣੀ ਕਿਡਨੀ ਦੇ ਕੇ ਉਸ ਨੂੰ ਲੰਬੀ ਉਮਰ ਦਾ ਤੋਹਫ਼ਾ ਹੀ ਦੇ ਦਿੱਤਾ।
ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਸਰਹੱਦ, LOC ’ਤੇ ਜਵਾਨਾਂ ਨੂੰ ਸਕੂਲੀ ਵਿਦਿਆਰਥਣਾਂ ਨੇ ਬੰਨ੍ਹੀ ਰੱਖੜੀ
ਇਹ ਕਹਾਣੀ ਹੈ ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੇ ਖੇਤੜੀ ਨਗਰ ਦੀ, ਜਿੱਥੇ ਰੱਖੜੀ ’ਤੇ ਇਕ ਭੈਣ ਨੇ ਛੋਟੇ ਭਰਾ ਨੂੰ ਆਪਣੀ ਕਿਡਨੀ ਦੇ ਕੇ ਉਸ ਦੀ ਜਾਨ ਬਚਾਈ ਹੈ। ਖੇਤੜੀ ਸਬ-ਡਿਵੀਜ਼ਨ ਦੇ ਡਾਡਾ ਫਤਿਹਪੁਰਾ ਪਿੰਡ ਦੀ ਮਹਿਲਾ ਨੇ ਰੱਖੜੀ ਤੋਂ ਮਹਿਜ 4 ਦਿਨ ਪਹਿਲਾਂ ਆਪਣੇ ਛੋਟੇ ਭਰਾ ਨੂੰ ਕਿਡਨੀ ਦੇ ਕੇ ਉਸ ਨੂੰ ਬਚਾਅ ਲਿਆ। ਦੋਹਾਂ ਨੇ ਰੱਖੜੀ ਦਾ ਤਿਉਹਾਰ ਵੀ ਦਿੱਲੀ ਦੇ ਅਪੋਲੋ ਹਸਪਤਾਲ ’ਚ ਹੀ ਮਨਾਇਆ। ਇਸ ਮੌਕੇ ਭੈਣ ਨੇ ਆਪਣੇ ਭਰਾ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ: ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’
ਖੇਤੜੀ ਦੀ 49 ਸਾਲਾ ਗੁੱਡੀ ਦੇਵੀ ਨੇ ਆਪਣੇ ਛੋਟੇ ਭਰਾ ਖੁਡਾਨਾ ਮਹਿੰਦਰਗੜ੍ਹ ਵਾਸੀ ਸੁੰਦਰ ਸਿੰਘ (47) ਨੂੰ ਕਿਡਨੀ ਦਿੱਤੀ ਹੈ। ਗੁੱਡੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਸੁੰਦਰ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਸੀ। ਇਸ ਦੇ ਚੱਲਦੇ ਦਿੱਲੀ ਦੇ ਅਪੋਲੋ ਹਸਪਤਾਲ ’ਚ ਜਾਂਚ ’ਚ ਪਤਾ ਲੱਗਾ ਕਿ ਦੋਵੇਂ ਕਿਡਨੀਆਂ ਖ਼ਰਾਬ ਹਨ। ਜਲਦੀ ਨਹੀਂ ਬਦਲਦੀਆਂ ਗਈਆਂ ਤਾਂ ਭਰਾ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਜਿਸ ਤੋਂ ਬਾਅਦ ਗੁੱਡੀ ਦੇਵੀ ਨੇ 19 ਅਗਸਤ ਨੂੰ ਆਪਣੇ ਭਰਾ ਨੂੰ ਕਿਡਨੀ ਦੇ ਕੇ ਉਸ ਦੀ ਜਾਨ ਬਚਾਅ ਲਈ।
ਇਹ ਵੀ ਪੜ੍ਹੋ: ਕਸ਼ਮੀਰੀ ਕੁੜੀ ਬਣੀ ਸਭ ਤੋਂ ਘੱਟ ਉਮਰ ਦੀ ਮਹਿਲਾ RJ, ਖੂਬਸੂਰਤ ਆਵਾਜ਼ ਨਾਲ ਮੋਹ ਰਹੀ ਲੋਕਾਂ ਦੇ ਦਿਲ
ਗੁੱਡੀ ਦੇਵੀ ਅਤੇ ਸੁੰਦਰ ਦੇਵੀ 4 ਭਰਾ ਅਤੇ 3 ਭੈਣਾਂ ਹਨ। ਸੁੰਦਰ ਸਿੰਘ ਸਭ ਤੋਂ ਛੋਟੇ ਹਨ। ਗੁੱਡੀ ਦੇਵੀ ਉਸ ਤੋਂ ਵੱਡੀ ਹੈ, ਦੋ ਭਰਾ ਫ਼ੌਜ ਵਿਚ ਹਨ, ਇਸ ਲਈ ਉਹ ਕਿਡਨੀ ਨਹੀਂ ਦੇ ਸਕਦੇ ਸਨ। ਸੁੰਦਰ ਸਿੰਘ ਦੀ ਪਤਨੀ ਬੀ. ਪੀ. ਅਤੇ ਸ਼ੂਗਰ ਦੀ ਮਰੀਜ਼ ਹੈ, ਇਸ ਕਰ ਕੇ ਉਹ ਵੀ ਕਿਡਨੀ ਨਹੀਂ ਦੇ ਸਕਦੀ ਸੀ। ਸੁੰਦਰ ਦੇ ਦੋਵੇਂ ਬੱਚੇ ਛੋਟੇ ਹਨ।
ਇੰਦੌਰ ’ਚ ਨਾਮ ਪੁੱਛ ਕੇ ਚੂੜੀਆਂ ਵੇਚਣ ਵਾਲੇ ਨੂੰ ਕੁੱਟਿਆ, ਫਿਰਕੂ ਸਦਭਾਵਨਾ ਵਿਗਾੜਨ ਦਾ ਮਾਮਲਾ ਦਰਜ
NEXT STORY