ਜੰਮੂ/ਸ਼੍ਰੀਨਗਰ- ਜੰਮੂ ਕਸ਼ਮੀਰ ’ਚ ਕੰਟਰੋਲ ਰੇਖਾ (ਐੱਲ.ਓ.ਸੀ.) ਅਤੇ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਫ਼ੌਜੀਆਂ ਅਤੇ ਨੀਮ ਫ਼ੌਜੀ ਫ਼ੋਰਸਾਂ ਦੇ ਜਵਾਨਾਂ ਨੂੰ ਸਕੂਲੀ ਵਿਦਿਆਰਥਣਾਂ ਅਤੇ ਬੀਬੀਆਂ ਨੇ ਐਤਵਾਰ ਨੂੰ ਰੱਖੜੀ ਮੌਕੇ ਰੱਖੜੀ ਬੰਨ੍ਹੀ। ਰੱਖੜੀ ਮਨਾਉਣ ਲਈ ਕਈ ਫ਼ੌਜ ਕੈਂਪਾਂ ’ਚ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ’ਚ ਸਥਾਨਕ ਲੋਕਾਂ ਵਲੋਂ ਫ਼ੌਜ, ਨੀਮ ਫ਼ੌਜੀ ਫ਼ੋਰਸ ਅਤੇ ਪੁਲਸ ਮੁਲਾਜ਼ਮਾਂ ਨੂੰ ਰੱਖੜੀ ਬੰਨ੍ਹਣ ਦੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਹਨ। ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਇਕ ਬੁਲਾਰੇ ਨੇ ਦੱਸਿਆ ਕਿ ਜੰਮੂ ’ਚ ਸੀ.ਆਰ.ਪੀ.ਐੱਫ. ਦੇ ਸਮੂਹ ਹੈੱਡ ਕੁਆਰਟਰ ’ਚ ‘ਭਾਰਤ ਰੱਖੜੀ ਉਤਸਵ’ ਦਾ ਆਯੋਜਨ ਕੀਤਾ ਗਿਆ। ਬੁਲਾਰੇ ਨੇ ਕਿਹਾ,‘‘ਬੀਬੀਆਂ ਨੇ ਅਧਿਕਾਰੀਆਂ ਅਤੇ ਜਵਾਨਾਂ ’ਤੇ ਕਲਾਈ ’ਤੇ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਦੇ ਮੱਥੇ ’ਤੇ ਤਿਲਕ ਲਗਾਇਆ ਤੇ ਲੰਬੀ ਉਮਰ ਦੀ ਪ੍ਰਾਰਥਨਾ ਵੀ ਕੀਤੀ।’’ ਡੋਡਾ ਜ਼ਿਲ੍ਹੇ ਦੇ ਭਦਰਵਾਹ ’ਚ ਸਰਕਾਰੀ ਡਿਗਰੀ ਕਾਲਜ ’ਚ ਰਾਸ਼ਟਰੀ ਕੈਡੇਟ ਕੋਰ ਦੇ ਸਮੂਹ ਦੀਆਂ ਕੁੜੀਆਂ ਨੇ ਫ਼ੌਜ ਦੇ ਇਕ ਕੈਂਪ ’ਚ ਫ਼ੌਜੀਆਂ ਨੂੰ ਰੱਖੜੀ ਬੰਨ੍ਹੀ।
ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਇਕ ਕੁੜੀ ਸਾਂਬਾ ਜ਼ਿਲ੍ਹੇ ’ਚ ਭਾਰਤ-ਪਾਕਿਸਤਾਨ ਸਰਹੱਦ ਕੋਲ ਇਕ ਕੈਂਪ ’ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੂੰ ਰੱਖੜੀ ਬੰਨ੍ਹਦੀ ਦਿੱਸੀ। ਵੀਡੀਓ ’ਚ ਕੁੜੀ ਕਹਿ ਰਹੀ ਹੈ,‘‘ਅੱਜ ਅਸੀਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਆਪਣੇ ਜਵਾਨਾਂ ਨਾਲ ਰੱਖੜੀ ਤਿਉਹਾਰ ਮਨ੍ਹਾ ਰਹੇ ਹਾਂ।’’ ਕੁੜੀ ਨੇ ਕਿਹਾ,‘‘ਸਾਡੇ ਆਉਣ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਆਪਣੇ ਘਰ ਤੋਂ ਦੂਰ ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਇਸ ਮਹੱਤਵਪੂਰਨ ਦਿਨ ’ਤੇ ਉਨ੍ਹਾਂ ਦੀਆਂ ਭੈਣਾਂ ਉਨ੍ਹਾਂ ਨਾਲ ਨਹੀਂ ਹਨ।’’ ਇਕ ਹੋਰ ਵੀਡੀਓ ’ਚ ਮੁਸਲਿਮ ਕੁੜੀਆਂ ਨੂੰ ਪੁੰਛ ਜ਼ਿਲ੍ਹੇ ਦੇ ਮੇਂਢਰ ’ਚ ਕੰਟਰੋਲ ਰੇਖਾ ਕੋਲ ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਦੇ ਦੇਖਿਆ ਗਿਆ। ਊਧਮਪੁਰ ਜ਼ਿਲ੍ਹੇ ’ਚ ਆਦਰਸ਼ ਕਾਲੋਨੀ ਦੇ ਵਾਸੀਆਂ ਨੇ ਇਕੱਠੇ ਤਿਉਹਾਰ ਮਨ੍ਹਾ ਕੇ ਫਿਰਕੂ ਸਦਭਾਵਨਾ ਦੀ ਮਿਸਾਲ ਕਾਇਮ ਕੀਤੀ। ਖ਼ਬਰਾਂ ਅਨੁਸਾਰ ਕਈ ਹਿੰਦੂ ਬੀਬੀਆਂ ਨੇ ਆਪਣੇ ਮੁਸਲਿਮ ਗੁਆਂਢੀਆਂ ਨੂੰ ਰੱਖੜੀ ਬੰਨ੍ਹੀ, ਜਦੋਂ ਕਿ ਇਕ ਮੁਸਲਿਮ ਬੀਬੀ ਨੇ ਵੀ ਇਕ ਹਿੰਦੂ ਨੂੰ ਰੱਖੜੀ ਬੰਨ੍ਹੀ। ਰੱਖੜੀ ਦਾ ਤਿਉਹਾਰ ਪੂਰੇ ਜੰਮੂ ਖੇਤਰ ’ਚ ਧੂਮਧਾਮ ਨਾਲ ਮਨਾਇਆ ਗਿਆ।
ਸਾਲਾਨਾ ਅਮਰਨਾਥ ਯਾਤਰਾ ਸਮਾਪਤ, ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜੀ ਪਵਿੱਤਰ ਗੁਫ਼ਾ
NEXT STORY