ਨਵੀਂ ਦਿੱਲੀ— ਰਾਮ ਜਨਮ ਭੂਮੀ ਨਿਆਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਰਾਮ ਵਿਲਾਸ ਵੇਂਦਾਤੀ ਨੇ ਕਿਹਾ ਕਿ ਅਯੋਧਿਆ 'ਚ ਰਾਮ ਮੰਦਰ ਦੇ ਨਿਰਮਾਣ ਦੀ ਸਮੱਸਿਆ ਦਾ ਸਮਾਧਾਨ ਹੋ ਚੁੱਕਿਆ ਹੈ। 2019 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦਾ ਨਿਰਮਾਣ ਕੰਮ ਸ਼ੁਰੂ ਹੋ ਜਾਵੇਗਾ, ਇਸ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ। ਉਨ੍ਹਾਂ ਨੇ ਸਾਫ ਕਿਹਾ ਕਿ ਕੋਰਟ ਦਾ ਫੈਸਲਾ ਜੇਕਰ ਸਮੇਂ 'ਤੇ ਆ ਜਾਵੇਗਾ ਤਾਂ ਵੀ ਮੰਦਰ ਦਾ ਨਿਰਮਾਣ ਕੰਮ ਹੋਵੇਗਾ ਅਤੇ ਨਹੀਂ ਆਵੇਗਾ ਤਾਂ ਵੀ ਮੰਦਰ ਬਣੇਗਾ। ਅਯੋਧਿਆ 'ਚ ਰਾਮਲਲਾ ਦਾ ਮੰਦਰ ਅਤੇ ਖੁਦਾ ਦੇ ਨਾਂ ਦੀ ਮਸਜਿਦ ਹੋਵੇਗੀ। ਕਿਸੇ ਲੁਟੇਰੇ, ਭਗੌੜੇ ਅਤੇ ਜੱਲਾਦ ਸ਼ਾਸਕ ਦੇ ਨਾਂ 'ਤੇ ਕੋਈ ਮਸਜਿਦ ਨਹੀਂ ਬਣਾਈ ਜਾਵੇਗੀ। ਇਸ 'ਤੇ ਦੋਵਾਂ ਸਮੁਦਾਇ ਦੇ ਲੋਕਾਂ 'ਚ ਸਹਿਮਤੀ ਬਣ ਚੁੱਕੀ ਹੈ।
ਰਾਮ ਵਿਲਾਸ ਵੇਂਦਾਤੀ ਨੇ ਕਿਹਾ ਕਿ ਵਿਰੋਧੀ ਧਿਰ ਦਾ ਮਹਾਗਠਜੋੜ ਪੂਰੀ ਤਰ੍ਹਾਂ ਨਾਲ ਅਸਫਲ ਹੋਵੇਗਾ ਅਤੇ ਭਾਜਪਾ 2019 'ਚ ਬਹੁਮਤ ਨਾਲ ਮੁੜ ਜਿੱਤੇਗੀ। ਨਰਿੰਦਰ ਮੋਦੀ ਇਕ ਵਾਰ ਫਿਰ ਪ੍ਰਧਾਨਮੰਤਰੀ ਬਣਨਗੇ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ ਪਰ ਇਸ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਲੋਕਸਭਾ ਚੋਣਾਂ ਦੇ ਪਹਿਲਾਂ ਮਹਿੰਗਾਈ 'ਤੇ ਕੇਂਦਰ ਸਰਕਾਰ ਰੋਕ ਜ਼ਰੂਰ ਲਗਾਏਗੀ। ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਦਾ ਵਿਕਾਸ ਹੋ ਰਿਹਾ ਹੈ। ਹਿੰਦੂ ਅਤੇ ਮੁਸਲਮਾਨ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨਮੰਤਰੀ ਦੀ ਕੁਰਸੀ 'ਤੇ ਬੈਠਾਉਣ ਦਾ ਸੰਕਲਪ ਲੈ ਚੁੱਕੇ ਹਨ। ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਈਕ ਨੇ ਕਿਹਾ ਕਿ ਅਯੋਧਿਆ 'ਚ ਰਾਮ ਮੰਦਰ ਨਿਰਮਾਣ ਹੋਣਾ ਚਾਹੀਦਾ ਹੈ ਪਰ ਮੰਦਰ ਦਾ ਮਾਮਲਾ ਸਰਵਉਚ ਕੋਰਟ 'ਚ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਦਾ ਜੋ ਵੀ ਫੈਸਲਾ ਹੋਵੇਗਾ ਉਸ ਦਾ ਸਾਰੇ ਭਾਰਤੀਆਂ ਨੂੰ ਅਨੁਪਾਲਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਦਾ ਸਨਮਾਨ ਸੰਵਿਧਨ ਅਤੇ ਸਮਾਜ ਦੇ ਦ੍ਰਿਸ਼ਟੀਕੋਣ ਨਾਲ ਵੀ ਜ਼ਰੂਰੀ ਹੈ।
ਰੈਲੀ 'ਚ ਕੋਈ ਘਟਨਾ ਵਾਪਰੀ ਤਾਂ ਕੈਪਟਨ ਹੋਣਗੇ ਜ਼ਿੰਮੇਵਾਰ: ਸੁਖਬੀਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY