ਵਾਰਾਣਸੀ- ਰਾਮ ਨੌਮੀ ਮੌਕੇ ਵਾਰਾਣਸੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਉਮੜ ਪਈ। ਵਿਸ਼ੇਸ਼ ਮਹੱਤਵ ਵਾਲੇ ਇਸ ਦਿਨ 'ਤੇ ਸਵੇਰ ਤੋਂ ਹੀ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਵਾਰਾਣਸੀ ਦੇ ਸਾਰੇ ਪ੍ਰਮੁੱਖ ਮੰਦਰਾਂ ਵਿਚ ਅਖੰਡ ਰਾਮਾਇਣ ਕਾਜ ਪਾਠ ਅਤੇ ਕੀਰਤਨ ਸ਼ੁਰੂ ਹੋਇਆ। ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ 'ਚ ਰਾਮ ਨੌਮੀ ਦੇ ਮੌਕੇ 'ਤੇ ਅਖੰਡ ਰਾਮਾਇਣ ਪਾਠ ਕਰਵਾਇਆ ਜਾ ਰਿਹਾ ਹੈ।
ਇਹ ਰਾਮਾਇਣ ਪਾਠ ਚੇਤ ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਇਆ ਅਤੇ ਰਾਮ ਨੌਮੀ ਦੀ ਤਾਰੀਖ ਨੂੰ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਦੀਪ ਜਗਾ ਕੇ ਅਖੰਡ ਰਮਾਇਣ ਦੇ ਪਾਠ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ 'ਚ ਟਰੱਸਟ ਦੇ ਅਧਿਕਾਰੀਆਂ ਤੋਂ ਇਲਾਵਾ ਉੱਘੇ ਵੈਦਿਕ ਘਣਪਾਠੀ ਸ੍ਰੀ ਵੈਂਕਟ ਰਮਨ ਅਤੇ ਕਾਸ਼ੀ ਵਿਦਵਤ ਪ੍ਰੀਸ਼ਦ ਦੇ ਜਨਰਲ ਸਕੱਤਰ ਸ੍ਰੀ ਰਾਮਨਾਰਾਇਣ ਦਿਵੇਦੀ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਮ ਨੌਮੀ 'ਤੇ ਰਾਮਾਇਣ ਦੀ ਸਮਾਪਤੀ ਦੇ ਨਾਲ ਹੀ ਮੰਦਰ ਚੌਕ 'ਚ ਪਹਿਲੇ ਨਰਾਤੇ 'ਤੇ ਸਥਾਪਿਤ ਕਲਸ਼ ਪੂਜਾ ਦੀ ਸਮਾਪਤੀ ਹਵਨ ਯੱਗ ਨਾਲ ਹੋਵੇਗੀ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਕਾਸ਼ੀ ਜ਼ੋਨ) ਗੌਰਵ ਬੰਸਵਾਲ ਨੇ ਦੱਸਿਆ ਕਿ ਰਾਮ ਨੌਮੀ ਦੇ ਮੌਕੇ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਵਾਰਾਣਸੀ ਦੇ ਪ੍ਰਮੁੱਖ ਮੰਦਰਾਂ 'ਤੇ ਸੁਰੱਖਿਆ ਪੁਆਇੰਟ ਬਣਾਏ ਗਏ ਹਨ ਅਤੇ ਪੁਲਸ ਬਲ ਤੋਂ ਇਲਾਵਾ ਸ਼ਹਿਰ ਵਿਚ ਵਾਧੂ ਸੁਰੱਖਿਆ ਬਲ ਜਿਵੇਂ ਪੀ. ਏ. ਸੀ ਆਦਿ ਤਾਇਨਾਤ ਕੀਤੇ ਗਏ ਹਨ। ਡਰੋਨਾਂ ਰਾਹੀਂ ਭੀੜ-ਭੜੱਕੇ ਵਾਲੇ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਕਿਸਾਨ ਦਾ ਇਕ ਦਿਨ 'ਚ ਆਇਆ ਲੱਖਾਂ ਰੁਪਏ ਬਿਜਲੀ ਦਾ ਬਿੱਲ, ਉੱਡ ਗਏ ਹੋਸ਼
NEXT STORY