ਨਵੀਂ ਦਿੱਲੀ - ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਸ਼ਨੀਵਾਰ ਨੂੰ ਬੈਠਕ ਹੋਈ। ਬੈਠਕ 'ਚ ਨੀਂਹ ਪੱਥਰ ਦੀ ਤਾਰੀਖ਼ 'ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਦਫ਼ਤਰ (PMO) ਨੂੰ ਟਰੱਸਟ ਵੱਲੋਂ 3 ਅਗਸਤ ਅਤੇ 5 ਅਗਸਤ ਦੀ ਤਾਰੀਖ਼ ਭੇਜੀ ਗਈ ਹੈ। ਨੀਂਹ ਪੱਥਰ ਦੀ ਤਾਰੀਖ਼ 'ਤੇ ਆਖ਼ਰੀ ਫੈਸਲਾ ਪ੍ਰਧਾਨ ਮੰਤਰੀ ਦਫ਼ਤਰ ਕਰੇਗਾ।
ਇਸ ਤੋ ਇਲਾਵਾ ਬੈਠਕ 'ਚ ਮੰਦਿਰ ਦੀ ਉਚਾਈ ਅਤੇ ਉਸਾਰੀ ਦੀਆਂ ਵਿਵਸਥਾਵਾਂ 'ਤੇ ਵੀ ਚਰਚਾ ਹੋਈ। ਇਹ ਬੈਠਕ ਅਯੁੱਧਿਆ ਸਰਕਿਟ ਹਾਊਸ 'ਚ ਦੁਪਹਿਰ ਤਿੰਨ ਵਜੇ ਸ਼ੁਰੂ ਹੋਈ। ਕਰੀਬ ਢਾਈ ਘੰਟੇ ਤੱਕ ਟਰੱਸਟ ਦੀ ਬੈਠਕ ਚੱਲੀ।
ਮੰਦਰ ਦੇ ਨਕਸ਼ੇ 'ਚ ਵੀ ਬਦਲਾਅ ਕੀਤਾ ਜਾਵੇਗਾ। ਹੁਣ ਮੰਦਰ 'ਚ 3 ਦੀ ਥਾਂ 5 ਗੁੰਬਦ ਹੋਣਗੇ। ਮੰਦਰ ਦੀ ਉਚਾਈ ਵੀ ਪ੍ਰਸਤਾਵਿਤ ਨਕਸ਼ੇ ਤੋਂ ਹੁਣ ਜ਼ਿਆਦਾ ਹੋਵੇਗੀ। ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਹਾਲਾਤ ਆਮ ਹੋਣ ਤੋਂ ਬਾਅਦ ਫੰਡ ਇਕੱਠਾ ਕੀਤਾ ਜਾਵੇਗਾ। ਸਾਨੂੰ ਲੱਗਦਾ ਹੈ ਕਿ 3-3.5 ਸਾਲਾਂ ਦੇ ਅੰਦਰ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ।
ਬੈਠਕ 'ਚ ਮੰਦਰ ਉਸਾਰੀ ਕਮੇਟੀ ਦੇ ਚੇਅਰਮੈਨ ਨਰਪਿੰਦਰ ਮਿਸ਼ਰਾ ਵੀ ਸ਼ਾਮਲ ਰਹੇ। ਦਰਅਸਲ, ਨਰਪਿੰਦਰ ਮਿਸ਼ਰਾ ਦੇ ਨਾਲ ਵੱਡੇ ਇੰਜੀਨੀਅਰਾਂ ਦਾ ਇੱਕ ਦਲ ਅਯੁੱਧਿਆ 'ਚ ਹੈ, ਜੋ ਮੰਦਰ ਉਸਾਰੀ ਦੀਆਂ ਬਾਰੀਕੀਆਂ ਨੂੰ ਦੇਖੇਗਾ। ਰਾਮ ਮੰਦਰ ਦਾ ਮਾਡਲ ਤਿਆਰ ਕਰਣ ਵਾਲੇ ਚੰਦਰਕਾਂਤ ਸੋਮਪੁਰਾ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਨਿਖਿਲ ਸੋਮਪੁਰਾ ਵੀ ਅਯੁੱਧਿਆ 'ਚ ਹਨ।
ਸੜਕਾਂ ਉੱਤੇ ਡੁਲ੍ਹਦਾ ਖ਼ੂਨ
NEXT STORY