ਅਯੁੱਧਿਆ- 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਖਾਰ ਅਯੁੱਧਿਆ ’ਚ ਸ਼੍ਰੀ ਰਾਮ ਭਗਵਾਨ ਦਾ ਮੰਦਰ ਬਣ ਹੀ ਗਿਆ। ਭਗਤਾਂ ਦੇ ਉਤਸ਼ਾਹ ਦਾ ਇਸ ਗੱਲ ਤੋਂ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਰਾਮ ਲੱਲਾ ਦੇ ਮੰਦਰ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ। ਰਾਮ ਮੰਦਰ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਦਾਨ ਮਿਲ ਰਿਹਾ ਹੈ। ਅਗਸਤ 2020 ’ਚ ਭੂਮੀ ਪੂਜਨ ਤੋਂ ਬਾਅਦ ਮੰਦਰ ਨੂੰ 55 ਅਰਬ ਰੁਪਏ ਦਾ ਦਾਨ ਮਿਲਿਆ ਹੈ। ਦੱਸ ਦੇਈਏ ਕਿ ਰਾਮ ਲੱਲਾ ਦੇ ਮੰਦਰ ਲਈ ਭੂਮੀ ਪੂਜਨ 5 ਅਗਸਤ 2020 ਨੂੰ ਹੋਇਆ ਸੀ। ਉਦੋਂ ਤੋਂ ਹੁਣ ਤੱਕ ਰਾਮ ਲੱਲਾ ਦੇ ਭਗਤ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ।
ਇਕ ਖਬਰ ਅਨੁਸਾਰ ਅਯੁੱਧਿਆ ’ਚ ਬਣੇ ਰਾਮ ਲੱਲਾ ਦੇ ਮੰਦਰ ਲਈ ਦੇਸ਼-ਵਿਦੇਸ਼ ਤੋਂ ਭਗਤਾਂ ਨੇ ਲਗਭਗ 5500 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਇਸ ਦਾਨ ’ਚ ਸਿਰਫ ਨਕਦ ਹੀ ਨਹੀਂ ਬਲਕਿ ਸੋਨਾ, ਚਾਂਦੀ ਤੇ ਹੀਰੇ-ਜ਼ਵਾਹਰਾਤ ਤੱਕ ਸ਼ਾਮਲ ਹਨ। ਫੰਡ ਸਮਰਪਣ ਮੁਹਿੰਮ 2021 ’ਚ ਚਲਾਈ ਗਈ ਸੀ। ਇਸ ਮੁਹਿੰਮ ’ਚ ਟਰੱਸਟ ਨੂੰ 3500 ਕਰੋੜ ਰੁਪਏ ਦਾ ਦਾਨ ਮਿਲਿਆ ਸੀ। ਇਸ ਮੁਹਿੰਮ ਤੋਂ ਬਾਅਦ ਪਿਛਲੇ 3 ਸਾਲਾਂ ’ਚ 2 ਹਜ਼ਾਰ ਕਰੋੜ ਰੁਪਏ ਦਾ ਦਾਨ ਮਿਲਿਆ ਹੈ। ਇੰਨਾ ਹੀ ਨਹੀਂ ਰਾਮ ਲੱਲਾ ਨੂੰ ਮਿਲਣ ਵਾਲੇ ਚੰਦੇ ’ਚ ਵਿਦੇਸ਼ਾਂ ਦਾ ਯੋਗਦਾਨ ਵੀ ਵਧ ਰਿਹਾ ਹੈ। ਮੰਦਰ ਨਿਰਮਾਣ ਲਈ ਦੇਸ਼ ਹੀ ਨਹੀਂ ਵਿਦੇਸ਼ ਤੋਂ ਵੀ ਲੋਕਾਂ ਨੇ ਜੰਮ ਕੇ ਦਾਨ ਦਿੱਤਾ ਹੈ। ਪਿਛਲੇ 10 ਮਹੀਨਿਆਂ ਤੋਂ ਤਕਰੀਬਨ 11 ਕਰੋੜ ਦਾ ਦਾਨ ਮਿਲਿਆ ਹੈ।
ਤੜਕਸਾਰ ਵਾਪਰਿਆ ਭਿਆਨਕ ਹਾਦਸਾ! ਸਾਉਣ ਦੇ ਸੋਮਵਾਰ ਮੰਦਰ 'ਚ ਭਾਜੜ ਪੈਣ ਨਾਲ 7 ਸ਼ਰਧਾਲੂਆਂ ਦੀ ਮੌਤ
NEXT STORY