ਬੈਂਗਲੁਰੂ, (ਅਨਸ)- ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਜਬਰ-ਜ਼ਨਾਹ, ਜਿਨਸੀ ਸ਼ੋਸ਼ਣ ਅਤੇ ਅਪਰਾਧਿਕ ਧਮਕੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਮੁਨੀਰਤਨ ਨੂੰ ਸ਼ਨੀਵਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।
ਮੁਨੀਰਤਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪਾਰਾਪਨਾ ਅਗਰਹਾਰਾ ਸਥਿਤ ਕੇਂਦਰੀ ਜੇਲ ਭੇਜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ 40 ਸਾਲਾ ਔਰਤ ਦੀ ਸ਼ਿਕਾਇਤ ਤੋਂ ਬਾਅਦ ਵਿਧਾਇਕ ਅਤੇ 6 ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਨੌਜਵਾਨ ਨੂੰ ਅਰਧਨਗਨ ਕਰ ਕੀਤੀ ਕੁੱਟਮਾਰ ਤੇ ਪਿਸ਼ਾਬ ਵੀ ਪਿਲਾਇਆ, ਵੀਡੀਓ ਹੋਈ ਵਾਇਰਲ
NEXT STORY