ਯੂ.ਪੀ— ਯੂ.ਪੀ ਦੇ ਬਾਰਾਬੰਕੀ 'ਚ ਰਹਿਣ ਵਾਲੀ ਇਕ ਰੇਪ ਪੀੜਤਾ ਔਰਤ ਨੇ ਲਖਨਊ 'ਚ ਸੀ.ਐਮ ਘਰ ਨੇੜੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰਤ ਦਾ ਦੋਸ਼ ਹੈ ਕਿ ਉਸ ਨਾਲ ਗੈਂਗਰੇਪ ਹੋਇਆ ਹੈ ਪਰ ਪੁਲਸ ਦੋਸ਼ੀਆਂ ਖਿਲਾਫ ਕੇਸ ਦਰਜ ਨਹੀਂ ਕਰ ਰਹੀ ਹੈ। ਕਰੀਬ 40 ਫੀਸਦੀ ਸੜ ਚੁੱਕੀ ਪੀੜਤ ਔਰਤ ਸਿਵਲ ਹਸਪਤਾਲ 'ਚ ਭਰਤੀ ਹੈ। ਹਸਪਤਾਲ ਪੁੰਜ ਕੇ ਪੁਲਸ ਨੇ ਪੀੜਤ ਦਾ ਬਿਆਨ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਪੀੜਤਾ ਮੁਤਾਬਕ ਕਰੀਬ 2 ਸਾਲ ਪਹਿਲੇ ਉਸ ਦੇ ਨਾਲ ਕੁਝ ਲੋਕਾਂ ਨੇ ਗੈਂਗਰੇਪ ਕੀਤਾ ਸੀ। ਉਸ ਨੇ ਥਾਣੇ 'ਚ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਛੇੜਛਾੜ ਦਾ ਕੇਸ ਦਰਜ ਕੀਤਾ ਸੀ। ਰੇਪ ਨਾਲ ਜੁੜੀ ਧਾਰਾਵਾਂ ਨਹੀਂ ਜੋੜੀਆਂ ਗਈਆਂ। ਪੀੜਤਾ ਇਸ ਦੌਰਾਨ ਪੁਲਸ ਪੁਲਸ ਤੋਂ ਲਗਾਤਾਰ ਨਿਆਂ ਦੀ ਗੁਹਾਰ ਲਗਾਉਂਦੀ ਰਹੀ ਪਰ ਉਸ ਦੀ ਗੱਲ ਕਿਸੇ ਨੇ ਨਹੀਂ ਸੁਣੀ। ਤੁਰੰਤ ਸੀ.ਐਮ ਘਰ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਔਰਤ ਨੂੰ ਬਚਾ ਕੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਯੂ. ਏ. ਈ. ਨੇ ਬਦਲੇ ਨਿਯਮ, ਹੁਣ ਭਾਰਤੀਆਂ ਲਈ ਵਰਕ ਵੀਜ਼ਾ ਲੈਣਾ ਹੋਇਆ ਸੌਖਾ
NEXT STORY