ਗਾਜ਼ੀਆਬਾਦ, (ਭਾਸ਼ਾ)- ਦਿੱਲੀ-ਗਾਜ਼ੀਆਬਾਦ-ਮੇਰਠ ਆਰ.ਆਰ.ਟੀ.ਐੱਸ. ਕੋਰੀਡੋਰ ਵਿਚਕਾਰ ਦੌੜਣ ਵਾਲੀ ਰੈਪਿਡਐਕਸ ਟ੍ਰੇਨ ਸੀ.ਸੀ.ਟੀ.ਵੀ. ਕੈਮਰਿਆਂ, ਐਮਰਜੈਂਸੀ ਦਰਵਾਜ਼ਿਆਂ ਅਤੇ ਟ੍ਰੇਨ ਆਪ੍ਰੇਟਰ ਨਾਲ ਗੱਲਬਾਤ ਕਰਨ ਲਈ ਇਕ ਬਟਨ ਵਰਗੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗੀ।
ਦਿੱਲੀ-ਗਾਜ਼ੀਆਬਾਦ-ਮੇਰਠ ਆਰ.ਆਰ.ਟੀ.ਐੱਸ. ਕਾਰੀਡੋਰ ਦੇ 17 ਕਿਲੋਮੀਟਰ ਲੰਬੇ ਤਰਜੀਹੀ ਸੈਕਸ਼ਨ ਦੇ ਉਦਘਾਟਨ ਤੋਂ ਪਹਿਲਾਂ ਬੁੱਧਵਾਰ ਨੂੰ ਮੀਡੀਆ ਦੇ ਸਾਹਮਣੇ ਰੈਪਿਡਐਕਸ ਟ੍ਰੇਨ ਦੀ ਜਾਣਕਾਰੀ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ ਤਰਜੀਹੀ ਸੈਕਸ਼ਨ ਦਾ ਉਦਘਾਟਨ ਕਰਨਗੇ ਅਤੇ 21 ਅਕਤੂਬਰ ਤੋਂ ਯਾਤਰੀਆਂ ਲਈ ਟ੍ਰੇਨ ਦੀ ਸ਼ੁਰੂਆਤ ਹੋ ਜਾਵੇਗੀ।
ਦਿੱਲੀ 'ਚ ਚੱਲਦੇ ਪੰਘੂੜੇ 'ਚ ਆਈ ਖ਼ਰਾਬੀ, ਦਰਜਨਾਂ ਲੋਕਾਂ ਦੀ ਜਾਨ 'ਤੇ ਬਣੀ, ਵੇਖੋ ਵੀਡੀਓ
NEXT STORY