ਬਿਹਾਰ : ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹ ਮੌਕੇ ਜਦੋਂ ਤੱਕ ਕੋਈ ਘਟਨਾ ਨਾ ਵਾਪਰੇ, ਉਦੋਂ ਤੱਕ ਵਿਆਹ ਦੀਆਂ ਰਸਮਾਂ ਪੂਰੀਆਂ ਨਹੀਂ ਹੁੰਦੀਆਂ। ਅਜਿਹਾ ਹੀ ਕੁਝ ਬਿਹਾਰ ਦੇ ਗਯਾ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਇਥੇ ਇੱਕ ਵਿਆਹ ਸਮਾਰੋਹ ਵਿੱਚ ਰਸਗੁੱਲੇ ਨੂੰ ਲੈ ਕੇ ਲਾੜਾ ਅਤੇ ਲਾੜੀ ਵਾਲਿਆਂ ਵਿਚ ਲੜਾਈ ਹੋ ਗਈ, ਜਿਸ ਕਾਰਨ ਮਾਮਲਾ ਪੁਲਸ ਸਟੇਸ਼ਨ ਤੱਕ ਪਹੁੰਚ ਗਿਆ। ਇਸ ਘਟਨਾ ਦੌਰਾਨ ਲਾੜੇ ਦੇ ਪਿਤਾ ਨੇ ਦੋਸ਼ ਲਾਇਆ ਕਿ ਦੋਵਾਂ ਧਿਰਾਂ ਵਿਚਕਾਰ ਇੱਕ ਰਸਗੁੱਲੇ ਨੂੰ ਲੈ ਕੇ ਲੜਾਈ ਹੋਈ ਸੀ, ਜਦਕਿ ਲਾੜੀ ਦੇ ਪਰਿਵਾਰ ਨੇ ਦਾਜ ਦਾ ਦੋਸ਼ ਲੱਗਾ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ।
ਪੜ੍ਹੋ ਇਹ ਵੀ - Breaking : ਉਡਾਣ ਭਰਨ ਵੇਲੇ ਕ੍ਰੈਸ਼ ਹੋ ਗਿਆ ਅਮਰੀਕੀ ਜਹਾਜ਼, ਲੱਗ ਗਈ ਅੱਗ
ਜਾਣਕਾਰੀ ਮੁਤਾਬਕ ਲਾੜਾ ਆਪਣੇ ਪਰਿਵਾਰ ਨਾਲ ਬੋਧਗਯਾ ਦੇ ਹੋਟਲ ਵਿਚ ਹਥਿਆਰ ਪਿੰਡ ਤੋਂ ਬਰਾਤ ਲੈ ਕੇ ਪੁੱਜਾ ਸੀ। ਅਜੇ ਵਿਆਹ ਹੋਣਾ ਬਾਕੀ ਸੀ। ਲਾੜੀ ਦੇ ਪਰਿਵਾਰ ਵਾਲੇ ਹੋਟਲ ਵਿਚ ਰੁੱਕੇ ਸਨ। ਵਿਆਹ ਸਮਾਰੋਹ ਵਿੱਚ ਮਠਿਆਈਆਂ (ਰਸਗੁੱਲੇ) ਦੀ ਘਾਟ ਕਾਰਨ ਲਾੜੀ ਦੇ ਪਰਿਵਾਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਖਾਣੇ ਦੇ ਲਗਾਏ ਗਏ ਸਟਾਲ 'ਤੇ ਕਈ ਲੋਕ ਖਾਣੇ ਦਾ ਆਨੰਦ ਮਾਣ ਰਹੇ ਸਨ। ਇਸ ਦੌਰਾਨ ਰਸਗੁੱਲੇ ਦੀ ਘਾਟ ਹੋਣ 'ਤੇ ਲਾੜਾ-ਲਾੜੀ ਦੇ ਮੈਂਬਰਾਂ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵਾਂ ਧਿਰਾਂ ਦੇ ਲੋਕਾਂ ਨੇ ਹਮਲਾ ਕਰਦੇ ਹੋਏ ਇਕ ਦੂਜੇ ਦੇ ਘਸੁੰਨ-ਮੁੱਕੇ ਮਾਰੇ, ਜਿਸ ਨਾਲ ਕਈ ਲੋਕ ਜ਼ਖ਼ਮੀ ਹੋ ਗਏ।
ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST
ਅਜੇ ਵਰਮਾਲਾਂ ਦੀ ਰਸਮ ਹੀ ਹੋਈ ਸੀ ਕਿ ਸਾਰਾ ਸਮਾਗਮ ਖ਼ਰਾਬ ਹੋ ਗਿਆ। ਇਸ ਘਟਨਾ ਦੀ ਸੂਚਨਾ ਲਾੜੀ ਦੇ ਪਰਿਵਾਰ ਨੇ ਪੁਲਸ ਨੂੰ ਦਿੱਤੀ ਅਤੇ ਲਾੜੇ ਦੇ ਪਰਿਵਾਰ ਖ਼ਿਲਾਫ਼ ਦਾਜ ਦਾ ਮਾਮਲਾ ਦਰਜ ਕਰਵਾ ਦਿੱਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਲਾੜੇ ਦੇ ਪਿਤਾ ਮਹਿੰਦਰ ਪ੍ਰਸਾਦ ਨੇ ਦੱਸਿਆ ਕਿ ਇਹ ਲੜਾਈ ਰਸਗੁੱਲਿਆਂ ਨੂੰ ਲੈ ਕੇ ਹੋਈ ਸੀ। ਹਾਲਾਂਕਿ, ਲਾੜੀ ਦੇ ਪਰਿਵਾਰ ਨੇ ਥਾਣੇ ਵਿਚ ਦਾਜ ਦੀ ਮੰਗ ਦਾ ਝੂਠਾ ਕੇਸ ਦਰਜ ਕਰਵਾ ਦਿੱਤਾ। ਲਾੜੇ ਦੀ ਮਾਂ ਨੇ ਕਿਹਾ ਕਿ ਲੜਾਈ ਤੋਂ ਬਾਅਦ ਜਦੋਂ ਦੋਵੇਂ ਧਿਰਾਂ ਸਮਝੌਤਾ ਕਰਨ ਵਾਲੀਆਂ ਸਨ ਕਿ ਲਾੜੀ ਅਤੇ ਉਸ ਦਾ ਪਰਿਵਾਰ ਗਹਿਣੇ ਲਾ ਕੇ ਹੋਟਲ ਤੋਂ ਨਿਕਲ ਗਿਆ। ਇਸ ਨਾਲ ਲਾੜੇ ਅਤੇ ਉਸ ਦੇ ਪਰਿਵਾਰ ਨੂੰ ਬਾਰਾਤ ਬਿਨਾਂ ਲਾੜੀ ਦੇ ਲੈ ਕੇ ਘਰ ਵਾਪਸ ਜਾਣਾ ਪਿਆ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਭੁੱਲ ਕੇ ਨਾ ਕਰੋ ਇਹ ਗਲਤੀਆਂ
ਰੋਜ਼ ਪੀਣ ਵਾਲੇ ਜਾਂ ਹਫ਼ਤੇ 'ਚ ਇਕੋ ਦਿਨ ਪੀਣ ਵਾਲੇ ? ਜਾਣੋ ਕਿਨ੍ਹਾਂ ਲੋਕਾਂ 'ਤੇ ਹੁੰਦੈ ਸ਼ਰਾਬ ਦਾ ਜ਼ਿਆਦਾ ਅਸਰ
NEXT STORY