ਵੈੱਬ ਡੈਸਕ- 2 ਨਵੰਬਰ 2025 ਯਾਨੀ ਅੱਜ ਦਾ ਦਿਨ ਜੋਤਿਸ਼ੀ ਦ੍ਰਿਸ਼ਟੀ ਨਾਲ ਬਹੁਤ ਹੀ ਵਿਸ਼ੇਸ਼ ਮੰਨਿਆ ਜਾ ਰਿਹਾ ਹੈ। ਇਸ ਦਿਨ ਤ੍ਰਿਪੁਸ਼ਕਰ ਯੋਗ, ਸਰਵਾਰਥ ਸਿੱਧੀ ਯੋਗ ਅਤੇ ਸ਼ੁਕਰ ਗੋਚਰ ਦਾ ਦੁਰਲੱਭ ਸੰਯੋਗ ਬਣ ਰਿਹਾ ਹੈ। ਇਸੇ ਦਿਨ ਤੁਲਸੀ ਵਿਆਹ ਦਾ ਪਾਵਨ ਤਿਉਹਾਰ ਵੀ ਮਨਾਇਆ ਜਾਵੇਗਾ। ਜੋਤਿਸ਼ ਅਨੁਸਾਰ, ਇਹ ਵਿਲੱਖਣ ਦਿਨ ਕੁਝ ਰਾਸ਼ੀਆਂ ਲਈ ਖਾਸ ਤੌਰ ‘ਤੇ ਸੁਭ ਸਾਬਤ ਹੋਵੇਗਾ। ਮਾਂ ਲਕਸ਼ਮੀ ਅਤੇ ਸ਼ੁਕਰ ਦੇਵ ਦੀ ਕਿਰਪਾ ਨਾਲ ਧਨ, ਯਸ਼, ਪ੍ਰੇਮ ਅਤੇ ਤਰੱਕੀ ਦੇ ਦਰਵਾਜ਼ੇ ਖੁੱਲ੍ਹਣਗੇ।
ਬ੍ਰਿਸ਼ਭ ਰਾਸ਼ੀ (Taurus): ਸੁਨਹਿਰੀ ਸਫਲਤਾ ਲਈ ਤਿਆਰ ਹੋ ਜਾਓ
ਬ੍ਰਿਸ਼ਭ ਰਾਸ਼ੀ ਦੇ ਸੁਆਮੀ ਸ਼ੁਕਰ ਹਨ ਅਤੇ ਇਸੇ ਦਿਨ ਸ਼ੁਕਰ ਦਾ ਗੋਚਰ ਤੁਹਾਡੀ ਕਿਸਮਤ ਦੇ ਦਰਵਾਜ਼ੇ ਖੋਲ੍ਹ ਸਕਦਾ ਹੈ। ਤ੍ਰਿਪੁਸ਼ਕਰ ਯੋਗ ਅਤੇ ਸਰਵਾਰਥ ਸਿੱਧੀ ਯੋਗ ਦਾ ਮਿਲਾਪ ਤੁਹਾਨੂੰ ਵੱਡੀ ਤਰੱਕੀ ਅਤੇ ਧਨ ਪ੍ਰਾਪਤੀ ਦੇਵੇਗਾ। ਜਿਹੜੇ ਕੰਮ ਲੰਮੇ ਸਮੇਂ ਤੋਂ ਅਟਕੇ ਪਏ ਸਨ, ਉਹ ਬਣਨੇ ਸ਼ੁਰੂ ਹੋਣਗੇ। ਪਰਿਵਾਰ ਅਤੇ ਮਾਤਾ-ਪਿਤਾ ਦਾ ਸਹਿਯੋਗ ਵੀ ਪ੍ਰਾਪਤ ਹੋਵੇਗਾ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
ਕਰਕ ਰਾਸ਼ੀ (Cancer): ਕਰੀਅਰ ਤੇ ਕਾਰੋਬਾਰ 'ਚ ਨਵੇਂ ਮੌਕੇ
ਇਹ ਦਿਨ ਕਰਕ ਰਾਸ਼ੀ ਵਾਲਿਆਂ ਲਈ ਕਰੀਅਰ ਦੇ ਖੇਤਰ 'ਚ ਖੁਸ਼ਖਬਰੀ ਲਿਆ ਸਕਦਾ ਹੈ। ਜੋ ਲੋਕ ਨੌਕਰੀ ਬਦਲਣ ਜਾਂ ਤਰੱਕੀ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਨੂੰ ਸਫਲਤਾ ਮਿਲੇਗੀ। ਕਾਰੋਬਾਰੀਆਂ ਨੂੰ ਵੀ ਨਵੇਂ ਮੌਕੇ ਮਿਲ ਸਕਦੇ ਹਨ। ਘਰ-ਪਰਿਵਾਰ 'ਚ ਮਿਠਾਸ ਵਧੇਗੀ ਅਤੇ ਆਮਦਨ ਦੇ ਸਰੋਤ ਵਧਣਗੇ। ਮਾਂ ਲਕਸ਼ਮੀ ਨੂੰ ਗੁਲਾਬ ਦੇ ਫੁੱਲ ਚੜ੍ਹਾਉਣਾ ਵਿਸ਼ੇਸ਼ ਫਲਦਾਇਕ ਰਹੇਗਾ।
ਕੰਨਿਆ ਰਾਸ਼ੀ (Virgo): ਪੁਰਾਣਾ ਨਿਵੇਸ਼ ਲਾਭ ਦੇਵੇਗਾ, ਯਾਤਰਾ ਤੋਂ ਸੁਭ ਖ਼ਬਰ
ਕੰਨਿਆ ਰਾਸ਼ੀ ਲਈ 2 ਨਵੰਬਰ ਦਾ ਦਿਨ ਕਿਸਮਤ ਚਮਕਾਉਣ ਵਾਲਾ ਸਾਬਤ ਹੋ ਸਕਦਾ ਹੈ। ਪੁਰਾਣੇ ਨਿਵੇਸ਼ ਤੋਂ ਚੰਗਾ ਮੁਨਾਫ਼ਾ ਮਿਲੇਗਾ। ਕਿਸੇ ਯਾਤਰਾ ਤੋਂ ਖੁਸ਼ੀ ਦਾ ਸੰਦੇਸ਼ ਆ ਸਕਦਾ ਹੈ। ਵਿਦਿਆਰਥੀਆਂ ਨੂੰ ਸਫਲਤਾ ਤੇ ਕਾਰੋਬਾਰੀਆਂ ਨੂੰ ਤਗੜਾ ਲਾਭ ਹੋਣ ਦੇ ਚਾਂਸ ਹਨ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਹਾਦਰੀ ਦਿਖਾਉਣ ਲਈ ਖੇਤਾਂ 'ਚੋਂ ਘਰ ਲਿਆਇਆ ਕੋਬਰਾ, ਜੀਭ ਸਣੇ ਕਈ ਜਗ੍ਹਾ 'ਤੇ ਡੰਗਿਆ, ਕੁਝ ਮਿੰਟਾਂ 'ਚ ਹੋਈ ਮੌਤ
NEXT STORY