ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ 5,817 ਕਰੋੜ ਰੁਪਏ ਮੁੱਲ ਦੇ 2,000 ਰੁਪਏ ਦੇ ਨੋਟ ਅਜੇ ਵੀ ਚਲਨ ’ਚ ਹਨ। ਆਰ. ਬੀ. ਆਈ. ਨੇ 19 ਮਈ 2023 ਨੂੰ 2,000 ਰੁਪਏ ਦੇ ਨੋਟਾਂ ਨੂੰ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਹ ਨੋਟ ਅਜੇ ਵੀ ਜਾਇਜ਼ ਮੁਦਰਾ ਵਜੋਂ ਬਣੇ ਹੋਏ ਹਨ।
ਕੇਂਦਰੀ ਬੈਂਕ ਨੇ ਦੱਸਿਆ ਕਿ ਚਲਨ ’ਚ 2,000 ਰੁਪਏ ਦੇ ਨੋਟਾਂ ਦਾ ਕੁੱਲ ਮੁੱਲ 31 ਅਕਤੂਬਰ, 2025 ਤੱਕ ਘਟ ਕੇ 5,817 ਕਰੋੜ ਰੁਪਏ ਰਹਿ ਗਿਆ ਹੈ, ਜੋ 19 ਮਈ 2023 ਨੂੰ 3.56 ਲੱਖ ਕਰੋੜ ਰੁਪਏ ਸੀ। ਆਰ. ਬੀ. ਆਈ. ਅਨੁਸਾਰ 19 ਮਈ 2023 ਤੱਕ ਚਲਨ ’ਚ ਰਹੇ 2,000 ਰੁਪਏ ਦੇ 98.37 ਫ਼ੀਸਦੀ ਨੋਟ ਵਾਪਸ ਆ ਚੁੱਕੇ ਹਨ। ਆਰ. ਬੀ. ਆਈ. ਦੇ 19 ਇਸ਼ੂ ਦਫਤਰਾਂ ’ਚ 19 ਮਈ, 2023 ਤੋਂ 2,000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਹੂਲਤ ਮੁਹੱਈਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਬਣ ਰਿਹੈ ਦੁਰਲੱਭ ਸੰਯੋਗ! ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
NEXT STORY