ਮੁੰਬਈ — ਰਿਜ਼ਰਵ ਬੈਂਕ ਦੇ ਸਭ ਤੋਂ ਘੱਟ ਉਮਰ ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਅਚਾਰਿਆ 23 ਜਨਵਰੀ 2017 ਨੂੰ ਡਿਪਟੀ ਗਵਰਨਰ ਦੇ ਅਹੁਦੇ 'ਤੇ ਨਿਯੁਕਤ ਹੋਏ ਸਨ। ਉਨ੍ਹਾਂ ਦਾ ਇਹ ਕਾਰਜਕਾਲ ਤਿੰਨ ਸਾਲ ਦਾ ਸੀ। ਪਰ ਕਾਰਜਕਾਲ ਖਤਮ ਹੋਣ ਦੇ 6 ਮਹੀਨੇ ਪਹਿਲਾਂ ਹੀ ਅਚਾਰਿਆ ਨੇ ਅਸਤੀਫਾ ਦਿੱਤਾ ਹੈ। ਫਰਵਰੀ 2020 'ਚ ਉਨ੍ਹਾਂ ਨੇ ਸੀ.ਵੀ. ਸਟਾਰ ਪ੍ਰੋਫੈਸਰ ਆਫ ਇਕਨਾਮਿਕਸ ਦੇ ਰੂਪ ਵਿਚ ਨਿਊਯਾਰਕ ਯੂਨੀਵਰਸਿਟੀ ਸਟਰਨ ਸਕੂਲ ਆਫ ਬਿਜ਼ਨੈੱਸ ਪਰਤਣਾ ਸੀ ਪਰ ਹੁਣ ਅਚਾਰਿਆ ਇਸ ਸਾਲ ਅਗਸਤ ਵਿਚ ਹੀ ਜਾ ਰਹੇ ਹਨ। ਹਾਲਾਂਕਿ ਰਿਜ਼ਰਵ ਬੈਂਕ ਨੇ ਅਜੇ ਤੱਕ ਨਾ ਤਾਂ ਇਸ ਖਬਰ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਕੀਤਾ ਹੈ।
ਇਕ ਅਖਬਾਰ ਦੀ ਰਿਪੋਰਟ ਮੁਤਾਬਕ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੀ ਸਮੀਖਿਆ ਬੈਠਕ ਤੋਂ ਕੁਝ ਹਫਤੇ ਪਹਿਲਾਂ ਹੀ ਅਚਾਰਿਆ ਅਸਤੀਫਾ ਦੇ ਚੁੱਕੇ ਸਨ। ਜੁਲਾਈ ਖਤਮ ਹੋਣ ਦੇ ਕੁਝ ਦਿਨ ਪਹਿਲਾਂ ਹੀ ਅਚਾਰਿਆ ਅਹੁਦੇ ਤੋਂ ਮੁਕਤ ਹੋ ਜਾਣਗੇ। ਡਿਪਟੀ ਗਵਰਨਰ ਨੇ ਅਸਤੀਫਾ ਦੇਣ ਦੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਹਾਲਾਂਕਿ ਜ਼ਿਆਦਾ ਜ਼ੋਰ ਦੇਣ 'ਤੇ ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿਚ ਮੇਰੇ ਇਕ ਅਧਿਆਪਕ ਨੇ ਦੱਸਿਆ ਸੀ ਕਿ ਜਦੋਂ ਤੁਹਾਡਾ ਕੰਮ ਬੋਲੇ ਤਾਂ ਵਿਚ ਦਖਲ ਨਾ ਦਿਓ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 10 ਦਸੰਬਰ ਨੂੰ ਉਰਜਿਤ ਪਟੇਲ ਨੇ ਰਿਜ਼ਰਵ ਬੈਂਕ ਦੇ ਗਵਰਨਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਹੀ ਬੈਂਕਿੰਗ ਸੈਕਟਰ ਵਿਚ ਚਰਚਾ ਸੀ ਕਿ ਵਿਰਲ ਅਚਾਰਿਆ ਵੀ ਅਸਤੀਫਾ ਦੇ ਸਕਦੇ ਹਨ।
ਸੈਂਸੈਕਸ ਸ਼ੁਰੂ 'ਚ 39,200 ਦੇ ਪਾਰ, ਨਿਫਟੀ 18 ਅੰਕ ਦੀ ਬੜ੍ਹਤ 'ਚ ਖੁੱਲ੍ਹਾ
NEXT STORY