ਨਵੀਂ ਦਿੱਲੀ - ਕੋਰੋਨਾਵਾਇਰਸ ਮਹਾਂਮਾਰੀ ਸੰਕਟ ਕਾਰਨ ਦੇਸ਼ ਵਿਚ ਚੱਲ ਰਹੇ ਲਾਕਡਾਊਨ ਨੇ ਅਰਥਚਾਰੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਅਜਿਹੀ ਸਥਿਤੀ ਵਿਚ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ RBI ਕੋਰੋਨਾ ਵਾਇਰਸ ਤੋਂ ਸੁਚੇਤ ਹੈ। ਆਰਬੀਆਈ ਇਸ ਕਿਸਮ ਦੇ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
ਰੈਪੋ ਰੇਟ ਵਿਚ ਕੋਈ ਤਬਦੀਲੀ ਨਹੀਂ
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੈਪੋ ਰੇਟ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਹ 4.4 ਪ੍ਰਤੀਸ਼ਤ 'ਤੇ ਸਥਿਰ ਹੈ। ਇਸ ਸਮੇਂ ਰਿਵਰਸ ਰੈਪੋ ਦਰ 0.25% ਘਟਾ ਕੇ 3.75% ਕਰ ਦਿੱਤੀ ਗਈ।
- ਇਸ ਤੋਂ ਇਲਾਵਾ ਆਰਬੀਆਈ ਨੇ ਬੈਂਕਾਂ ਨੂੰ ਰਾਹਤ ਦਿੰਦੇ ਹੋਏ NPA (ਡੁੱਬਿਆ ਕਰਜ਼ਾ) ਨੂੰ 30 ਜੂਨ ਤੱਕ ਵੱਡੀ ਰਾਹਤ ਦਿੱਤੀ ਹੈ। ਇਸ ਸਮੇਂ ਬੈਂਕਾਂ ਨੂੰ ਐਨ.ਪੀ.ਏ. ਨਹੀਂ ਐਲਾਨਿਆ ਜਾਵੇਗਾ। ਇਸ ਦੇ ਨਾਲ ਹੀ ਆਰਬੀਆਈ ਨੇ ਬੈਂਕਾਂ ਨੂੰ ਵੱਧ ਤੋਂ ਵੱਧ ਗਾਹਕਾਂ ਨੂੰ ਈਐਮਆਈ ਵਿਚ ਛੋਟ ਦੇਣ ਲਈ ਕਿਹਾ ਹੈ।
ਨਾਬਾਰਡ ਐਨ.ਐਚ.ਬੀ. ਅਤੇ ਸਿਡਬੀ ਨੂੰ ਮਿਲੀ ਵੱਡੀ ਰਾਹਤ
ਇਹ ਤਿੰਨੋਂ ਏਜੰਸੀਆਂ ਨੂੰ ਰੈਪੋ ਰੇਟ 'ਤੇ ਕਰਜ਼ਾ ਮਿਲੇਗਾ। ਐਨ.ਐਚ.ਬੀ. ਨੂੰ 10 ਹਜ਼ਾਰ ਕਰੋੜ ਅਤੇ ਨਾਬਾਰਡ ਨੂੰ 25 ਹਜ਼ਾਰ ਕਰੋੜ ਮਿਲਣਗੇ।
- ਦਾਸ ਨੇ ਕਿਹਾ ਕਿ 2020, ਵਿਸ਼ਵਵਿਆਪੀ ਆਰਥਿਕਤਾ ਲਈ ਸਭ ਤੋਂ ਵੱਡੀ ਮੰਦੀ ਦਾ ਸਾਲ ਹੈ। ਜੀ -20 ਦੇਸ਼ਾਂ ਵਿਚ ਭਾਰਤ ਦੀ ਸਥਿਤੀ ਬਿਹਤਰ ਹੋਵੇਗੀ। ਇਸ ਸਭ ਦੇ ਵਿਚਕਾਰ ਆਮ ਬੈਂਕਿੰਗ ਕਾਰੋਬਾਰ ਨੂੰ ਕਾਇਮ ਰੱਖਣ ਲਈ ਯਤਨ ਜਾਰੀ ਹਨ। ਆਈਆਈਪੀ 'ਤੇ ਕੋਰੋਨਾ ਵਾਇਰਸ ਦਾ ਅਸਰ ਫਰਵਰੀ ਦੇ ਅੰਕੜਿਆਂ ਤੋਂ ਬਾਅਦ ਦੇਖਣ ਨੂੰ ਮਿਲੇਗਾ।
- ਪਰ ਚੰਗੀ ਗੱਲ ਇਹ ਹੈ ਕਿ ਇਸ ਵਾਰ ਭਾਰਤੀ ਮੌਸਮ ਵਿਭਾਗ ਨੇ ਚੰਗੇ ਮੌਨਸੂਨ ਦੀ ਉਮੀਦ ਕੀਤੀ ਹੈ। ਇਹ ਦੇਸ਼ ਦੀ ਆਰਥਿਕਤਾ ਨੂੰ ਸਮਰਥਨ ਦੇਵੇਗਾ।
- ਸ਼ਕਤੀਕਾਂਤ ਦਾਸ ਨੇ ਕਿਹਾ ਕਿ ਦੇਸ਼ ਕੋਲ ਇਸ ਸਮੇਂ ਵਿਦੇਸ਼ੀ ਕਰੰਸੀ ਦੇ ਕਾਫ਼ੀ ਭੰਡਾਰ ਹਨ। ਹਾਲਾਂਕਿ ਮਾਰਚ ਵਿਚ ਦੇਸ਼ ਦੀ ਬਰਾਮਦ ਦੀ ਸਥਿਤੀ ਬਹੁਤ ਖਰਾਬ ਰਹੀ ਹੈ।
- ਐਲ.ਟੀ.ਆ.ਓ. ਦੇ ਜ਼ਰੀਏ ਰਿਜ਼ਰਵ ਬੈਂਕ ਸਿਸਟਮ ਵਿਚ 50,000 ਕਰੋੜ ਰੁਪਏ ਪਾਵੇਗਾ।
- ਅੰਤਰਰਾਸ਼ਟਰੀ ਮੁਦਰਾ ਫੰਡ ਅਨੁਸਾਰ ਦੇਸ਼ ਦੀ ਆਰਥਿਕ ਵਾਧਾ ਦਰ 1.9 ਫੀਸਦੀ ਰਹਿਣ ਦਾ ਅੰਦਾਜ਼ਾ ਹੈ।
- ਦੇਸ਼ ਵਿਚ ਬੈਂਕਿੰਗ ਕਾਰੋਬਾਰ ਆਮ ਰੱਖਣ ਦੀ ਕੋਸ਼ਿਸ਼ ਜਾਰੀ ਹੈ। ਵਿੱਤੀ ਸੰਸਥਾਵਾਂ ਨੇ ਖਾਸ ਤਿਆਰੀ ਕੀਤੀ ਹੈ। ਦੇਸ਼ ਵਿਚ 91 ਫੀਸਦੀ ਏ.ਟੀ.ਐਮ. ਕੰਮ ਕਰ ਰਹੇ ਹਨ।
- ਭਾਰਤ ਦੀ ਵਾਧਾ ਦਰ 1.9 ਫੀਸਦੀ ਰਹਿਣ ਦਾ ਅੰਦਾਜ਼ਾ ਹੈ।
- ਮਾਰਚ ਵਿਚ ਸਰਵਿਸਿਜ਼ ਪੀ.ਐਮ.ਆਈ. ਵਿਚ ਗਿਰਾਵਟ ਦਰਜ ਕੀਤੀ ਗਈ।
ਦਾਸ ਨੇ ਕਿਹਾ ਕਿ ਇਸ ਸਮੇਂ 150 ਤੋਂ ਵਧ ਅਧਿਕਾਰੀ ਲਗਾਤਾਰ ਕਵਾਰੰਨਟੀਨ ਹੋ ਕੇ ਵੀ ਕੰਮ ਕਰ ਰਹੇ ਹਨ ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।ਆਈ.ਐਮ.ਐਯਪ. ਨੇ ਅੰਦਾਜ਼ਾ ਲਗਾਇਆ ਹੈ ਕਿ ਦੁਨੀਆ ਵਿਚ ਸਭ ਤੋਂ ਵੱਡੀ ਮੰਦੀ ਆਉਣ ਵਾਲੀ ਹੈ, ਜਿਹੜੀ ਕਿ ਖਤਰੇ ਦੀ ਘੰਟੀ ਹੈ। ਕਈ ਦੇਸ਼ਾਂ ਦੇ ਆਯਾਤ ਅਤੇ ਨਿਰਯਾਤ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਭਾਰਤੀ ਅਰਥਵਿਵਸਥਾ ਦੀ ਹਾਲਤ ਕਾਫੀ ਖਰਾਬ ਹੈ। ਲਾਕਡਾਊਨ ਕਾਰਨ ਲਗਭਗ ਸਾਰੇ ਕੰਮ-ਧੰਦੇ ਬੰਦ ਹਨ ਅਤੇ ਰੋਜ਼ਾਨਾ ਦੇ ਆਧਾਰ ਤੇ 35 ਹਜ਼ਾਰ ਕਰੋੜ ਤੱਕ ਦਾ ਨੁਕਸਾਨ ਹੋ ਰਿਹਾ ਹੈ। ਲਾਕਡਾਊਨ ਦੇ ਪਹਿਲੇ ਪੜਾਅ ਵਿਚ ਹੀ ਦੇਸ਼ ਦੀ ਜੀ.ਡੀ.ਪੀ. ਨੂੰ 8 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਆਰ.ਬੀ.ਆਈ. ਨੇ ਮਾਰਚ ਦੇ ਅੰਤ ਵਿਚ ਵਿਆਜ ਦਰਾਂ (ਰੇਪੋ ਰੇਟ) ਵਿਚ 0.75% ਦੀ ਕਟੌਤੀ ਦਾ ਐਲਾਨ ਕੀਤਾ ਹੈ। ਹੁਣ ਇਹ 4.4 ਪ੍ਰਤੀਸ਼ਤ 'ਤੇ ਆ ਗਿਆ ਹੈ। ਇਸ ਤੋਂ ਬਾਅਦ ਹੀ ਆਮ ਲੋਕਾਂ ਦੀ ਈਐਮਆਈ ਵਿਚ ਕਮੀ ਆਈ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਬੈਂਕਾਂ ਨੇ ਗਾਹਕਾਂ ਨੂੰ ਤਿੰਨ ਮਹੀਨਿਆਂ ਲਈ ਈ.ਐਮ.ਆਈ. ਦਾ ਭੁਗਤਾਨ ਕਰਨ 'ਤੇ ਛੋਟ ਦਿੱਤੀ ਗਈ ਹੈ।
6 ਭਾਰਤੀਆਂ ਦੀ ਮਦਦ ਨਾਲ ਟਰੰਪ ਅਮਰੀਕੀ ਅਰਥਵਿਵਸਥਾ 'ਚ ਕਰਨਗੇ ਸੁਧਾਰ
NEXT STORY