ਨਵੀਂ ਦਿੱਲੀ- 'ਪਿਆਰੀ ਦੀਦੀ ਯੋਜਨਾ' ਤਹਿਤ ਔਰਤਾਂ ਦੇ ਖ਼ਾਤਿਆਂ ਵਿਚ ਹਰ ਮਹੀਨੇ 2500 ਰੁਪਏ ਆਉਣਗੇ। ਇਸ ਦਾ ਉਦੇਸ਼ ਔਰਤਾਂ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਬਣਾਉਣਾ ਹੈ। ਇਹ ਐਲਾਨ ਸੋਮਵਾਰ ਨੂੰ ਕਾਂਗਰਸ ਨੇ ਦਿੱਲੀ 'ਚ ਕਰਦਿਆਂ ਕਿਹਾ ਕਿ ਸੱਤਾ 'ਚ ਆਉਣ 'ਤੇ ਔਰਤਾਂ ਨੂੰ 2500 ਰੁਪਏ ਮਹੀਨਾ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ। ਇਹ ਯੋਜਨਾ ਕਰਨਾਟਕ ਵਿਚ ਕਾਂਗਰਸ ਅਗਵਾਈ ਵਾਲੀ ਸਰਕਾਰ ਵਲੋਂ ਅਪਣਾਏ ਗਏ ਮਾਡਲ ਦੀ ਤਰਜ਼ 'ਤੇ ਸ਼ੁਰੂ ਕੀਤੀ ਜਾਵੇਗੀ। ਕਰਨਾਟਕ ਦੇ ਉੱਪ ਮੁੱਖ ਮਤੰਰੀ ਡੀ. ਕੇ. ਸ਼ਿਵਕੁਮਾਰ ਨੇ ਇਸ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਔਰਤਾਂ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਦਿੱਲੀ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ 'ਤੇ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਰਾਸ਼ਨ ਕਾਡਰਧਾਰਕਾਂ ਨੂੰ ਸਰਕਾਰ ਦੇਵੇਗੀ ਤੋਹਫ਼ਾ, ਖਾਤਿਆਂ 'ਚ ਆਉਣਗੇ ਪੈਸੇ
ਸ਼ਿਵਕੁਮਾਰ ਨੇ ਕਿਹਾ ਕਿ ਅੱਜ ਮੈਂ ਇੱਥੇ 'ਪਿਆਰੀ ਦੀਦੀ ਯੋਜਨਾ' ਲਾਂਚ ਕਰਨ ਆਇਆ ਹਾਂ। ਸਾਨੂੰ ਭਰੋਸਾ ਹੈ ਕਿ ਦਿੱਲੀ 'ਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਨਵੀਂ ਕੈਬਨਿਟ ਦੇ ਪਹਿਲੇ ਦਿਨ ਅਸੀਂ ਰਾਜਧਾਨੀ 'ਚ ਹਰ ਔਰਤ ਨੂੰ 2500 ਰੁਪਏ ਦੇਣ ਦੀ ਯੋਜਨਾ ਲਾਗੂ ਕਰਾਂਗੇ। ਸ਼ਿਵਕੁਮਾਰ ਨੇ ਕਿਹਾ ਕਿ ਕਰਨਾਟਕ ਮਾਡਲ ਮੁਤਾਬਕ ਦਿੱਲੀ ਵਿਚ ਵੀ ਗਾਰੰਟੀ ਲਾਗੂ ਕੀਤੀ ਜਾਵੇਗੀ। ਦਿੱਲੀ ਵਿਚ 70 ਮੈਂਬਰੀ ਵਿਧਾਨ ਸਭਾ ਲਈ ਫਰਵਰੀ 'ਚ ਚੋਣਾਂ ਹੋਣੀਆਂ ਹਨ। ਇਸ ਐਲਾਨ ਦੌਰਾਨ ਕਾਂਗਰਸ ਦੀ ਦਿੱਲੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ, ਪਾਰਟੀ ਦੇ ਦਿੱਲੀ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ- ਚੀਨ 'ਚ ਫੈਲੇ ਵਾਇਰਸ ਦੀ ਭਾਰਤ 'ਚ ਦਸਤਕ, ਸਾਹਮਣੇ ਆਇਆ ਪਹਿਲਾ ਕੇਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨੀ ਵਾਇਰਸ ਦਾ ਭਾਰਤ 'ਚ ਤੀਜਾ ਮਾਮਲਾ, 2 ਮਹੀਨੇ ਦਾ ਬੱਚਾ ਨਿਕਲਿਆ ਪਾਜ਼ੇਵਿਟ
NEXT STORY