ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸਥਿਤ ਹਿਮਾਲਿਆ ਮੰਦਰ 'ਚ ਲਗਭਗ 2 ਲੱਖ ਸ਼ਰਧਾਲੂਆਂ ਦੇ ਦਰਸ਼ਨ ਕੀਤੇ ਜਾਣ ਦੇ ਨਾਲ ਹੀ ਸਾਲਾਨਾ ਮਚੈਲ ਮਾਤਾ ਯਾਤਰਾ 'ਚ ਇਸ ਵਾਰ ਰਿਕਾਰਡ ਤੋੜ ਤੀਰਥ ਯਾਤਰੀਆਂ ਨੇ ਹਿੱਸਾ ਲਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਮਚੈਲ ਮਾਤਾ ਯਾਤਰਾ 'ਚ ਇਸ ਸਾਲ ਦੀ ਹਾਜ਼ਰੀ 'ਚ ਜ਼ਿਕਰਯੋਗ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਜੈਪੁਰ 'ਚ CM ਮਾਨ ਤੇ ਕੇਜਰੀਵਾਲ ਨੇ ਜਾਰੀ ਕੀਤਾ ਗਾਰੰਟੀ ਕਾਰਡ, ਕਿਹਾ-ਭ੍ਰਿਸ਼ਟਾਚਾਰ ਮੁਕਤ ਕਰਾਂਗੇ ਰਾਜਸਥਾਨ
2022 'ਚ ਲਗਭਗ 58 ਹਜ਼ਾਰ ਸ਼ਰਧਾਲੂ ਆਏ ਸਨ, ਜੋ ਕਿ ਇਸ ਸਾਲ ਵੱਧ ਕੇ 1.94 ਲੱਖ ਪਹੁੰਚ ਗਿਆ ਗਿਆ ਹੈ। ਬੁਲਾਰੇ ਨੇ ਕਿਹਾ,''ਇਸ ਜ਼ਬਰਦਸਤ ਵਾਧੇ ਦੇ ਬਹੁਤ ਸਾਰੇ ਕਾਰਨ ਹਨ। ਮੁੱਖ ਰੂਪ ਨਾਲ ਬਿਹਤਰ ਵਿਵਸਥਾ, ਪ੍ਰਸ਼ਾਸਨ ਵਲੋਂ ਸਹੂਲਤਾਂ 'ਚ ਵਾਧਾ, ਨਾਲ ਹੀ ਤੀਰਥ ਯਾਤਰਾ ਦੇ ਪ੍ਰੋਗਰਾਮ ਦਾ ਨਿਰਵਿਘਨ ਐਗਜ਼ੀਕਿਊਸ਼ਨ।'' ਅਧਿਕਾਰੀ ਨੇ ਦੱਸਿਆ ਕਿ ਸ਼੍ਰੀ ਮਚੈਲ ਮਾਤਾ ਯਾਤਰਾ ਅਧਿਕਾਰਤ ਤੌਰ 'ਤੇ 25 ਜੁਲਾਈ ਨੂੰ ਸ਼ੁਰੂ ਹੋਈ, ਜਿਸ 'ਚ ਸ਼ੁਰੂਆਤ ਤੋਂ ਹੀ ਭਗਤਾਂ ਦੀ ਭਾਰੀ ਭੀੜ ਦੇਖੀ ਗਈ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਜ਼ਿਕਰਯੋਗ ਉਪਲੱਬਧੀਆਂ 'ਚੋਂ ਗੁਲਾਬਗੜ੍ਹ 'ਚ ਯਾਤਰੀ ਭਵਨ 'ਚ ਰਿਹਾਇਸ਼ ਦੀ ਵਿਵਸਥਾ ਕਰਨਾ ਰਿਹਾ। ਇੱਥੇ ਇਕੱਠੇ 2 ਹਜ਼ਾਰ ਤੀਰਥ ਯਾਤਰੀਆਂ ਦੇ ਰੁਕਣ ਦੀ ਸਮਰੱਥਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲਯਾਨ ਦੀ ਨਾ ਲਾਂਚਿੰਗ ਹੋ ਸਕੀ, ਨਾ ਲੈਂਡਿੰਗ : ਰਾਜਨਾਥ
NEXT STORY