ਨਵੀਂ ਦਿੱਲੀ- ਦਿੱਲੀ ਸਥਿਤ ਲਾਲ ਕਿਲ੍ਹੇ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਬਰਡ ਫਲੂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਦਿੱਲੀ ਆਫ਼ਤ ਅਥਾਰਟੀ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਲਾਲ ਕਿਲ੍ਹਾ ਅਤੇ ਨੇੜਲੇ ਇਲਾਕੇ 'ਚ ਬਰਡ ਫ਼ਲੂ ਦੇ ਇਨਫੈਕਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਆਮ ਜਨਤਾ ਅਤੇ ਸੈਲਾਨੀਆਂ ਲਈ ਬੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ਦੀਆਂ ਕਈ ਸਰਹੱਦਾਂ ਦੇ ਬੰਦ ਰਹਿਣ ਕਾਰਨ ਭਾਰੀ ਆਵਾਜਾਈ ਜਾਮ, ਲੋਕ ਹੋਏ ਪਰੇਸ਼ਾਨ
ਦੱਸਣਯੋਗ ਹੈ ਕਿ ਲਾਲ ਕਿਲ੍ਹਾ ਕੰਪਲੈਕਸ 'ਚ 15 ਕਾਂ ਮਰੇ ਹੋਏ ਮਿਲੇ ਸਨ। ਇਨ੍ਹਾਂ ਦੇ ਸੈਂਪਲ 'ਚ ਬਰਡ ਫ਼ਲੂ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਬਰਡ ਫ਼ਲੂ ਦੇ ਖ਼ਤਰੇ ਦੇ ਮੱਦੇਨਜ਼ਰ ਲਾਲ ਕਿਲ੍ਹੇ 'ਚ ਆਮ ਲੋਕਾਂ ਦੀ ਐਂਟਰੀ 'ਤੇ 19 ਜਨਵਰੀ ਤੋਂ 26 ਜਨਵਰੀ ਤੱਕ ਪਾਬੰਦੀ ਲਗਾ ਦਿੱਤੀ ਗਈ ਸੀ। 22 ਜਨਵਰੀ ਤੋਂ 26 ਜਨਵਰੀ ਤੱਕ ਲਾਲ ਕਿਲ੍ਹਾ ਹਰ ਸਾਲ ਬੰਦ ਰਹਿੰਦਾ ਸੀ ਪਰ ਬਰਡ ਫਲੂ ਕਾਰਨ ਇਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਬਰਡ ਫ਼ਲੂ ਨੂੰ ਦੇਖਦੇ ਹੋਏ ਸਰਕਾਰ ਨੇ ਲਾਲ ਕਿਲ੍ਹਾ ਅਣਮਿੱਥੇ ਸਮੇਂ ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਕਿਸਾਨੀ ਮੁੱਦੇ ਨੂੰ ਲੈ ਕੇ ਲੋਕ ਸਭਾ ’ਚ ਜ਼ਬਰਦਸਤ ਹੰਗਾਮਾ, ਕਾਰਵਾਈ ਸ਼ਾਮ 7 ਵਜੇ ਤੱਕ ਮੁਲਤਵੀ
NEXT STORY