ਨਵੀਂ ਦਿੱਲੀ (ਵਾਰਤਾ) : ਦਿੱਲੀ ਪੁਲਸ ਦੀ ਸਪੈਸ਼ਲ ਸੈਲ ਦੀ ਟੀਮ ਨੇ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹਾ ’ਤੇ ਹਿੰਸਾ ਕਰਨ ਵਾਲੇ ਇਕ ਹੋਰ ਦੋਸ਼ੀ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਪੈਸ਼ਲ ਸੈੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਉਤਰੀ ਰੇਂਜ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਲਾਲ ਕਿਲ੍ਹਾ ਮਾਮਲੇ ਵਿਚ ਫਰਾਰ ਚੱਲ ਰਹੇ ਇਕਬਾਲ ਸਿੰਘ ਨੂੰ ਮੰਗਲਵਾਰ ਰਾਤ ਪੰਜਾਬ ਦੇ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ। ਪੁਲਸ ਨੇ ਇਕਬਾਲ ਦੀ ਗ੍ਰਿਫ਼ਤਾਰੀ ਲਈ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ।
ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
ਪੁਲਸ ਨੇ ਸੋਮਵਾਰ ਰਾਤ ਨੂੰ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਹਫ਼ਤੇ ਪੁਲਸ ਨੇ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ ਦੇ ਬਾਰੇ ਵਿਚ ਸੂਚਨਾ ਦੇਣ ਵਾਲਿਆਂ ਨੂੰ 1 ਲੱਖ ਰੁਪਏ ਨਕਦ ਇਨਾਮ ਦੇਣ ਦੀ ਐਲਾਨ ਕੀਤਾ ਸੀ। ਇਸ ਦੇ ਇਲਾਵਾ ਪੁਲਸ ਨੇ ਜਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੇ ਬਾਰੇ ਵਿਚ ਸੂਚਨਾ ਦੇਣ ਵਾਲਿਆਂ ਲਈ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਟਵਿਟਰ ਨੂੰ ਕੇਂਦਰ ਵੱਲੋਂ ਨੋਟਿਸ- ਖਾਲਿਸਤਾਨ ਅਤੇ ਪਾਕਿ ਹਮਾਇਤੀਆਂ ਦੇ 1178 ਅਕਾਊਂਟਸ ਕਰੋ ਬੰਦ
ਜ਼ਿਕਰਯੋਗ ਹੈ ਕਿ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਸੰਗਠਨਾਂ ਦੀ ਮੰਗ ਦੇ ਸਮਰਥਨ ਵਿਚ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਹਿੰਸਕ ਝੜਪਾਂ ਵੀ ਹੋਈਆਂ ਸੀ ਅਤੇ ਕੁੱਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਤੱਕ ਪਹੁੰਚ ਗਏ ਸਨ। ਉਨ੍ਹਾਂ ਨੇ ਲਾਲ ਕਿਲ੍ਹੇ ’ਤੇ ਕਿਸਾਨ ਸੰਗਠਨਾਂ ਦਾ ਝੰਡਾ ਅਤੇ ਧਾਰਮਿਕ ਝੰਡਾ ਲਗਾ ਦਿੱਤਾ ਸੀ।
ਇਹ ਵੀ ਪੜ੍ਹੋ: ਭਾਰਤ ’ਚ ਘਟੀਆ ਗੱਡੀਆਂ ਵੇਚ ਰਹੀਆਂ ਹਨ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿੱਤਾ ਆਦੇਸ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਟਰਨੈੱਟ ’ਤੇ ਵੈੱਬ ਸੀਰੀਜ਼ ਆਦਿ ਕੰਟਰੋਲ ਕਰਨ ਲਈ ਦਿਸ਼ਾ ਨਿਰਦੇਸ਼ ਤਿਆਰ, ਜਲਦੀ ਹੋਣਗੇ ਲਾਗੂ
NEXT STORY