ਨਵੀਂ ਦਿੱਲੀ- ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਰੇਖਾ ਗੁਪਤਾ ਕਿੱਥੇ ਰਹੇਗੀ, ਸੀ. ਐੱਮ. ਰਿਹਾਇਸ਼ ਕਿੱਥੇ ਹੋਵੇਗੀ, ਇਸ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ। ਦਰਅਸਲ ਮੁੱਖ ਮੰਤਰੀ ਬਣਦੇ ਹੀ ਰੇਖਾ ਗੁਪਤਾ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਣਾਏ ਸ਼ੀਸ਼ਮਹਿਲ ਵਿਚ ਨਹੀਂ ਰਹੇਗੀ। ਉਨ੍ਹਾਂ ਦੇ ਇਸ ਫ਼ੈਸਲੇ ਮਗਰੋਂ ਉਨ੍ਹਾਂ ਦੀ ਰਿਹਾਇਸ਼ ਲਈ ਨਵੇਂ ਬੰਗਲੇ ਦੀ ਭਾਲ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਅਜਿਹੇ ਵਿਚ ਉਨ੍ਹਾਂ ਕੋਲ ਦੋ ਆਪਸ਼ਨ ਬਚਦੇ ਹਨ। ਪਹਿਲਾ ਇਹ ਕਿ ਉਨ੍ਹਾਂ ਦਾ ਬੰਗਲਾ ਸਿਵਲ ਲਾਈਨਜ਼ 'ਚ ਲੱਭਿਆ ਜਾ ਰਿਹਾ ਹੈ ਜਾਂ ਫਿਰ ਦਿੱਲੀ ਦੇ ਲੁਟੀਅਨ ਇਲਾਕੇ ਵਿਚ ਹੋ ਸਕਦਾ ਹੈ।
ਜਾਣਕਾਰੀ ਮੁਤਾਬਕ ਅਗਲੇ ਇਕ-ਦੋ ਦਿਨ ਵਿਚ ਤੈਅ ਹੋ ਜਾਵੇਗਾ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਦਾ ਬੰਗਲਾ ਕਿੱਥੇ ਹੋਵੇਗਾ। ਆਪਸ਼ਨ ਵਿਚ ਕੁਝ ਬੰਗਲੇ ਸਿਵਲ ਲਾਈਨਜ਼ ਇਲਾਕੇ ਵਿਚ ਵੇਖੇ ਜਾ ਰਹੇ ਹਨ ਤਾਂ ਕੁਝ ਬੰਗਲੇ ਲੁਟੀਅਨ ਇਲਾਕੇ ਵਿਚ ਵੇਖੇ ਜਾ ਰਹੇ ਹਨ। ਹੁਣ ਉਨ੍ਹਾਂ ਨੂੰ ਹੀ ਤੈਅ ਕਰਨਾ ਹੈ ਕਿ ਉਹ ਕਿੱਥੇ ਰਹੇਗੀ। ਇਹ ਦੋਵੇਂ ਇਲਾਕੇ ਦਿੱਲੀ ਦੇ ਪ੍ਰਮੁੱਖ ਇਲਾਕੇ ਹਨ।
ਦੋਵੇਂ ਇਲਾਕੇ ਹਨ ਖ਼ਾਸ, ਜਾਣੋ ਵਜ੍ਹਾ
ਦਿੱਲੀ ਦਾ ਲੁਟੀਅਨ ਇਲਾਕਾ ਖਾਸ ਹੈ ਕਿਉਂਕਿ ਇੱਥੇ ਰਾਸ਼ਟਰਪਤੀ ਭਵਨ, ਕਈ ਕੇਂਦਰੀ ਮੰਤਰੀਆਂ ਦੇ ਨਿਵਾਸ ਅਤੇ ਸਕੱਤਰੇਤ ਸਮੇਤ ਕਈ ਸਰਕਾਰੀ ਦਫ਼ਤਰ ਹਨ ਅਤੇ ਇਸ ਇਲਾਕੇ ਨੂੰ ਦੇਸ਼ ਦੀ ਪ੍ਰਸ਼ਾਸਨਿਕ ਸ਼ਕਤੀ ਦਾ ਕੇਂਦਰ ਮੰਨਿਆ ਜਾਂਦਾ ਹੈ। ਇਸ ਲਈ ਦਿੱਲੀ ਦਾ ਸਿਵਲ ਲਾਈਨ ਖੇਤਰ ਹੁਣ ਤੱਕ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਹੁੰਦੀ ਸੀ। ਦਿੱਲੀ ਦੇ ਉਪ ਰਾਜਪਾਲ ਸਮੇਤ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਰੇ ਮੰਤਰੀਆਂ ਨੂੰ ਵੀ ਇਸ ਇਲਾਕੇ 'ਚ ਬੰਗਲੇ ਅਲਾਟ ਕੀਤੇ ਗਏ ਸਨ।
ਉਸਾਰੀ ਅਧੀਨ ਸੁਰੰਗ ਦਾ ਹਿੱਸਾ ਡਿੱਗਿਆ, ਦੱਬੇ ਗਏ ਕਈ ਮਜ਼ਦੂਰ
NEXT STORY