ਨਵੀਂ ਦਿੱਲੀ — ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਮੈਕਡੋਨਲਡ ਨੂੰ ਫਾਸਟ ਫੂਡ ਨੂੰ ਉਤਸ਼ਾਹਤ ਕਰਨ ਖਾਤਰ ਆਪਣੇ ਇਸ਼ਤਿਹਾਰਾਂ ਵਿਚ ਤਾਜ਼ੇ ਪਕਾਏ ਗਏ ਭੋਜਨ ਅਤੇ ਸਬਜ਼ੀਆਂ ਦੀ ਨਿੰਦਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਐਫ.ਐਸ.ਐਸ.ਏ.ਆਈ.(FSSAI) ਨੇ ਇਕ ਬਿਆਨ 'ਚ ਕਿਹਾ ਕਿ ਰੈਗੂਲੇਟਰ ਨੇ ਹਾਰਡ ਕਾਸਲ ਅਤੇ ਕਨਾਟ ਪਲਾਜ਼ਾ ਰੈਸਟੋਰੈਂਟ ਲਿਮਟਿਡ ਨੂੰ ਇਕ ਨੋਟਿਸ ਭੇਜਿਆ ਹੈ ਅਤੇ ਇਹ ਪੁੱਛਿਆ ਹੈ ਕਿ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਵੇ। ਇਹ ਸੰਯੁਕਤ ਉੱਦਮ ਭਾਰਤ ਵਿਚ ਮੈਕਡੋਨਲਡ ਚੇਨ ਰੈਸਟੋਰੈਂਟ ਚਲਾਉਂਦਾ ਹੈ।
ਇਸ ਮਹੀਨੇ ਦਿੱਤਾ ਸੀ ਵਿਗਿਆਪਨ
ਜ਼ਿਕਰਯੋਗ ਹੈ ਕਿ ਮੈਕਡਾਨਲਡ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਅਖਬਾਰਾਂ ਵਿਚ ਇਕ ਵਿਗਿਆਪਨ ਦਿੱਤਾ ਸੀ, ਜਿਸ ਵਿਚ ਘਰ ਦੇ ਪੱਕੇ ਭੋਜਨ ਅਤੇ ਸਿਹਤਮੰਦ ਸਬਜ਼ੀਆਂ ਨੂੰ ਕਥਿਤ ਤੌਰ 'ਤੇ ਘੱਟ ਕਰਕੇ ਦਿਖਾਇਆ ਗਿਆ ਹੈ। ਮੈਕਡੋਨਲਡ ਵਲੋਂ ਦਿੱਤੇ ਗਏ ਵਿਗਿਆਪਨ 'ਚ ਕਿਹਾ ਗਿਆ ਸੀ , 'ਫਿਰ ਤੋਂ ਅਟਕੇ ਘੀਆ-ਤੋਰੀ ਦੇ ਨਾਲ? ਬਣਾਓ ਆਪਣਾ ਮਨਪਸੰਦ 1+1 ਕਾਮਬੋ।'
10 ਲੱਖ ਰੁਪਏ ਤੱਕ ਦਾ ਹੈ ਜੁਰਮਾਨਾ
ਰੈਗੂਲੇਟਰ ਨੇ ਕਿਹਾ,'FSSAI ਨੇ ਮੰਨਿਆ ਹੈ ਕਿ ਭੋਜਨ ਸਰਵ ਕਰਨ ਵਾਲੀਆਂ ਕੁਝ ਕੰਪਨੀਆਂ ਆਪਣੇ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਵਧਾਉਣ ਲਈ ਆਮਤੌਰ 'ਤੇ ਚੰਗਾ ਨਹੀਂ ਮੰਨੇ ਜਾਣ ਵਾਲੇ ਭੋਜਨ ਨੂੰ ਸਿਹਤਮੰਦ ਭੋਜਨ ਦੇ ਵਿਕਲਪ ਵਜੋਂ ਪੇਸ਼ ਕਰਦੀਆਂ ਹਨ। ਰੈਗੂਲੇਟਰੀ ਨੇ ਇਸ ਤਰ੍ਹਾਂ ਦੇ ਵਿਗਿਆਪਨਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਮੈਕਡਾਨਲਡ ਨੂੰ ਇਕ ਨਿਰਧਾਰਤ ਸਮਾਂ ਮਿਆਦ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। FSSAI ਨੇ ਵਿਗਿਆਪਨ ਕੋਡ ਦੀ ਉਲੰਘਣਾ 'ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ। ਫਿਲਹਾਲ ਮੈਕਡੋਨਲਡ ਨੇ ਇਸ 'ਤੇ ਕਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਸਹੁੰ ਚੁੱਕਣ ਤੋਂ ਬਾਅਦ ਫੜਨਵੀਸ ਨੇ ਦੱਸਿਆ ਕਿ ਰਾਤੋ-ਰਾਤ ਕਿਵੇਂ ਬਣੀ ਸਰਕਾਰ?
NEXT STORY