ਮੁੰਬਈ—ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਸਾਲ ਤਕ ਰਿਲਾਇੰਸ ਇੰਫ੍ਰਾਸਟ੍ਰਕਚਰ ਕਰਜਾ ਮੁਕਤ ਹੋ ਜਾਵੇਗੀ। ਕੰਪਨੀ ਦੇ ਬੋਰਡ ਨੇ ਆਪਣੇ ਮੁੰਬਈ ਬਿਜਲੀ ਕਾਰੋਬਾਰ ਨੂੰ ਅਡਾਣੀ ਸਮੂਹ ਨੂੰ 18,800 ਕਰੋੜ 'ਚ ਵੇਚਣ ਦਾ ਫੈਸਲਾ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨਿਲ ਅੰਬਾਨੀ ਨੇ ਕਿਹਾ ਕਿ ਕੁਝ ਸਾਲਾਂ 'ਚ ਡਿਫੇਂਸ ਹੀ ਉਨ੍ਹਾਂ ਦਾ ਮੁੱਖ ਕਾਰੋਬਾਰ ਹੋਵੇਗਾ। ਰਿਲਾਇੰਸ ਇੰਫ੍ਰਾ ਨੇ ਕਿਹਾ ਕਿ ਰੈਗੁਲੇਟਰੀ ਸੰਸਥਾਵਾਂ ਤੋਂ ਮਨਜ਼ੂਰੀ ਮਿਲ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਸ਼ੇਅਰਧਾਰਕਾਂ, ਮਹਾਰਾਸ਼ਟਰ ਬਿਜਲੀ ਰੈਗੁਲੇਟਰੀ ਕਮਿਸ਼ਨ ਅਤੇ ਸੀ.ਸੀ.ਆਈ. ਨੇ ਇਸ ਦੀ ਆਗਿਆ ਦੇ ਦਿੱਤੀ ਹੈ। ਇਸ ਸੌਦੇ 22 ਹਜ਼ਾਰ ਕਰੋੜ ਰੁਪਏ ਦੇ ਕਰਜ ਨੂੰ ਘੱਟ ਕਰ 7,500 ਕਰੋੜ ਕਰਨ 'ਚ ਮਦਦ ਮਿਲੇਗੀ।
ਅਨਿਲ ਅੰਬਾਨੀ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਦੇ 5000 ਕਰੋੜ ਰੁਪਏ ਦੇ ਰੈਗੁਲੇਟਰੀ ਅਸੇਟ ਹੈ। ਦਿੱਲੀ ਦਾ ਡਿਸਟ੍ਰੀਬਿਊਸ਼ਨ ਬਿਜਨਸ ਤੋਂ 16 ਹਜ਼ਾਰ ਕਰੋੜ ਦੀ ਸਹਾਇਤਾ ਮਿਲੇਗੀ। ਰਿਲਾਇੰਸ ਇੰਫ੍ਰਾ ਦੇ 11 ਰੋਡ ਪ੍ਰਾਜੈਕਟ ਹਨ ਜਿਨ੍ਹਾਂ 'ਚ 12 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ।
ਰਾਹੁਲ ਗਾਂਧੀ ਵਲੋਂ ਰਾਫੇਲ ਡੀਲ ਮਾਮਲੇ 'ਚ ਉਨ੍ਹਾਂ 'ਤੇ ਲਗਾਏ ਗਏ ਦੋਸ਼ਾਂ 'ਤੇ ਵੀ ਸਫਾਈ ਦਿੰਦੇ ਹੋਏ ਅਨਿਲ ਅੰਬਾਨੀ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸੱਚ ਹੈ ਉਹ ਸਾਹਮਣੇ ਹੈ। ਅਨਿਲ ਅੰਬਾਨੀ ਨੇ ਕਿਹਾ ਕਿ ਮੁੰਬਈ ਦੇ ਕਾਰੋਬਾਰ ਨੂੰ ਵੇਚਣ ਤੋਂ ਬਾਅਦ ਵੀ ਉਨ੍ਹਾਂ ਦਾ ਪੋਰਟਫੋਲੀਓ ਮਜ਼ਬੂਤ ਰਹੇਗਾ।
ਸ਼ਿਵਪਾਲ ਯਾਦਵ ਨੇ ਬਣਾਇਆ 'ਸਮਾਜਵਾਦੀ ਸੈਕੂਲਰ ਮੋਰਚਾ'
NEXT STORY