ਇੰਟਰਨੈਸ਼ਨਲ ਡੈਸਕ- ਇਰਾਨ ਤੇ ਅਮਰੀਕਾ ਵਿਚਾਲੇ ਦੀ ਜੰਗ ਤਾਂ ਬੀਤੇ ਦਿਨ 14 ਦਿਨਾਂ ਲਈ ਰੋਕ ਦਿੱਤੀ ਗਈ ਹੈ, ਪਰ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਲੜਾਈ ਨੂੰ ਖਤਮ ਕਰਨ ਲਈ ਚੀਨ ਦੀ ਵਿਚੋਲਗੀ ’ਚ 1 ਤੋਂ 7 ਅਪ੍ਰੈਲ ਤੱਕ ਚੱਲੀ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ ਹੈ।
ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਮਾਓ ਨਿੰਗ ਨੇ ਦੱਸਿਆ ਕਿ ਉਰੂਮਕੀ, ਸ਼ਿਨਜਿਆਂਗ ਉਈਗਰ ਖੁਦਮੁਖਤਿਆਰ ਖੇਤਰ ’ਚ ਹੋਈ ਇਸ ਗੈਰ-ਰਸਮੀ ਗੱਲਬਾਤ ’ਚ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਦਰਮਿਆਨੇ ਪੱਧਰ ਦੇ ਅਧਿਕਾਰੀ ਸ਼ਾਮਲ ਸਨ। ਦੋਵਾਂ ਧਿਰਾਂ ਨੇ ਮਤਭੇਦ ਸੁਲਝਾਉਣ ਲਈ ਇਕ ‘ਵਿਆਪਕ ਹੱਲ’ ਲੱਭਣ ’ਤੇ ਸਹਿਮਤੀ ਪ੍ਰਗਟਾਈ ਅਤੇ ਭਵਿੱਖ ’ਚ ਗੱਲਬਾਤ ਜਾਰੀ ਰੱਖਣ ’ਤੇ ਵੀ ਸਹਿਮਤੀ ਬਣੀ।
ਇਹ ਵੀ ਪੜ੍ਹੋ- ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ 'ਚ ਸਿਆਸੀ ਭੂਚਾਲ
ਇਸ ਗੱਲਬਾਤ ਦਾ ਪਿਛੋਕੜ ਫਰਵਰੀ ਦੇ ਅਖੀਰ ’ਚ ਪਾਕਿਸਤਾਨ ਵੱਲੋਂ ਅਫਗਾਨਿਸਤਾਨ ’ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਗਜ਼ਬ-ਲਿਲ-ਹੱਕ’ ਤੋਂ ਹੈ। ਪਾਕਿਸਤਾਨ ਨੇ ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨ ਸਰਕਾਰ ’ਤੇ ਟੀ.ਟੀ.ਪੀ. ਅਤੇ ਬਲੂਚ ਲਿਬਰੇਸ਼ਨ ਆਰਮੀ ਵਰਗੇ ਸਮੂਹਾਂ ਦੇ ਮੈਂਬਰਾਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ। ਮਾਓ ਨੇ ਕਿਹਾ ਕਿ ਤਿੰਨਾਂ ਧਿਰਾਂ ਨੇ ‘ਚੰਗੇ ਮਾਹੌਲ ’ਚ ਖੁੱਲ੍ਹ ਕੇ ਤੇ ਵਿਹਾਰਕ ਚਰਚਾ’ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਭਵਿੱਖ ’ਚ ਹਰ ਪੱਧਰ ’ਤੇ ਹੋਰ ਜ਼ਿਆਦਾ ਗੱਲਬਾਤ ਸੰਭਵ ਹੋਵੇਗੀ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਲੋਚਿਸਤਾਨ 'ਚ ਸੁਰੱਖਿਆ ਫੋਰਸਾਂ ਦਾ ਸਪੈਸ਼ਲ ਆਪਰੇਸ਼ਨ ! 6 ਅੱਤਵਾਦੀ ਕੀਤੇ ਢੇਰ
NEXT STORY