ਝਾਰਖੰਡ— ਝਾਰਖੰਡ ਦੇ ਆਦਿਵਾਸੀ ਬੱਚਿਆਂ ਨੂੰ ਪੰਜਾਬ ਲਿਜਾ ਕੇ ਈਸਾਈ ਬਣਾਉਣ ਦਾ ਖੇਡ ਚੱਲ ਰਿਹਾ ਹੈ। ਲੁਧਿਆਣਾ 'ਚ ਮਿਸ਼ਨਰੀ ਸੰਸਥਾ ਵੱਲੋਂ ਸੰਚਾਲਿਤ ਪੈਸਕਿੱਮ ਮੈਰੀ ਕ੍ਰਾਸ ਬਾਲਗ੍ਰਹਿ 'ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਪੁਲਸ ਨੇ ਇਸ ਗੱਲ ਦਾ ਪਰਦਾਫਾਸ਼ ਕੀਤਾ ਹੈ। ਇੰਦਰਨਗਰ 'ਚ ਗੈਰ ਬਾਲਗ੍ਰਹਿ 'ਚ ਦੂਜੇ ਸੂਬਿਆਂ ਦੇ ਬੱਚਿਆਂ ਨੂੰ ਲਿਆ ਕੇ ਈਸਾਈ ਧਰਮ ਦੀ ਪੜ੍ਹਾਈ ਕਰਵਾਈ ਜਾਂਦੀ ਸੀ। ਇਸ ਬਾਲਗ੍ਰਹਿ 'ਚ ਝਾਰਖੰਡ ਦੇ ਪੱਛਮ ਸਿੰਘਭੂਮ ਜ਼ਿਲੇ ਦੇ 30, ਰਾਂਚੀ ਦੇ 2, ਖੂੰਟੀ ਦੇ 2 ਅਤੇ ਬਿਹਾਰ ਦੇ ਚਾਰ ਬੱਚਿਆਂ ਨੂੰ ਧਰਮ ਪਰਿਵਰਤਨ ਲਈ ਲਿਆਂਦਾ ਗਿਆ ਸੀ। ਝਾਰਖੰਡ ਦੇ ਚਾਈਬਾਸਾ ਤੋਂ ਲੁਧਿਆਣਾ ਗਈ ਪੁਲਸ ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਗੈਰ ਖੂੰਟੀ ਦੇ ਬੱਚਿਆਂ ਨੂੰ ਸਰਕਾਰੀ ਬਾਲਗ੍ਰਹਿ 'ਚ ਰੱਖਿਆ ਗਿਆ ਹੈ। ਸ਼ਨੀਵਾਰ ਨੂੰ ਪੁਲਸ ਬੱਚਿਆਂ ਨੂੰ ਲੈ ਕੇ ਚਾਈਬਾਸਾ ਆਵੇਗੀ।
ਜਾਣਕਾਰੀ ਮੁਤਾਬਕ ਚਾਈਬਾਸਾ ਦੇ ਆਹਤੁ ਥਾਣਾ ਇੰਚਾਰਜ ਬਨਾਰਸੀ ਰਾਮ ਨੇ ਦੱਸਿਆ ਕਿ ਪੱਛਮ ਸਿੰਘਭੂਮ ਜ਼ਿਲੇ ਦੇ 30 ਬੱਚਿਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਆਪਣੇ ਨਾਲ ਲੈ ਗਏ ਹਨ। ਸਾਨੂੰ ਰਾਂਚੀ ਅਤੇ ਖੂੰਟੀ ਦੇ 4 ਅਤੇ ਬਿਹਾਰ ਦੇ 4 ਬੱਚੇ ਮਿਲੇ ਹਨ। ਬਨਾਰਸੀ ਰਾਮ ਮੁਤਾਬਕ ਉਕਤ ਬਾਲਗ੍ਰਹਿ ਦਾ ਸੰਚਾਲਕ ਬਿਹਾਰ ਦੇ ਗਯਾ ਦਾ ਰਹਿਣ ਵਾਲਾ ਹੈ। ਉਹ ਪਹਿਲਾਂ ਹਿੰਦੂ ਸੀ ਬਾਅਦ 'ਚ ਈਸਾਈ ਬਣ ਗਿਆ। ਲੁਧਿਆਣੇ 'ਚ ਉਹ 1971 ਤੋਂ ਰਹਿ ਰਿਹਾ ਹੈ। ਪੈਸਕਿੱਮ ਮੈਰੀ ਕ੍ਰਾਸ ਬਾਲਗ੍ਰਹਿ 'ਚ ਉਕਤ ਬੱਚੇ 2-3 ਸਾਲ ਤੋਂ ਰਹਿ ਰਹੇ ਸਨ। ਅਸੀਂੇ ਬੱਚਿਆਂ ਨਾਲ ਗੱਲ ਕੀਤੀ ਹੈ, ਹਾਂ ਇੰਨਾ ਜ਼ਰੂਰ ਦੱਸਿਆ ਕਿ ਉਨ੍ਹਾਂ ਨੂੰ ਈਸਾਈ ਧਰਮ ਬਾਰੇ ਪੜ੍ਹਾਇਆ ਜਾਂਦਾ ਸੀ। ਦਾਨ 'ਚ ਮਿਲੇ ਪੈਸਿਆਂ ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੀ ਗੱਲ ਸੰਚਾਲਕ ਨੇ ਕਹੀ ਹੈ।
ਦੱਸਿਆ ਜਾ ਰਿਹਾ ਹੈ ਕਿ 30 'ਚੋਂ ਸਿਰਫ 20 ਬੱਚਿਆਂ ਦੀ ਰਿਹਾਇਸ਼ ਦਾ ਪਤਾ, ਉਹ ਵੀ ਅਧੂਰਾ—
ਨਾਜਾਇਜ਼ ਬਾਲਗ੍ਰਹਿ 'ਚ 5 ਤੋਂ 18 ਸਾਲ ਤੱਕ ਦੇ 38 ਬੱਚੇ ਰੱਖੇ ਗਏ ਸਨ, ਜਿਨ੍ਹਾਂ 'ਚੋਂ 30 ਬੱਚਿਆਂ ਨੂੰ ਪਹਿਲਾਂ ਹੀ ਝਾਰਖੰਡ ਵਾਪਸ ਭੇਜ ਦਿੱਤਾ ਗਿਆ ਹੈ। ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਮੈਨ ਜੇ. ਪੀ. ਸਿੰਘ ਦਾ ਕਹਿਣਾ ਹੈ ਕਿ ਬਾਲਗ੍ਰਹਿ ਸੰਚਾਲਕ ਨੇ ਜੋ ਲਿਸਟ ਸੌਂਪੀ ਹੈ, ਉਸ 'ਚ ਸਿਰਫ 20 ਬੱਚਿਆਂ ਦਾ ਰਿਹਾਇਸ਼ੀ ਪਤਾ ਅਤੇ ਹੋਰ ਜਾਣਕਾਰੀਆਂ ਹਨ ਉਹ ਵੀ ਅਧੂਰੀਆਂ। ਬਾਕੀ 18 ਬੱਚਿਆਂ ਦੀ ਜਾਣਕਾਰੀ ਨਾ-ਮਾਤਰ ਹੀ ਹੈ ਨਾ ਹੀ ਉਨ੍ਹਾਂ ਦਾ ਰਿਹਾਇਸ਼ੀ ਪਤਾ ਹੈ ਨਾ ਹੀ ਮਾਤਾ-ਪਿਤਾ ਦਾ ਨਾਂ।
ਦੋਰਾਹਾ ਦੇ ਹੇਵਨੇਲੀ ਪੈਲੇਸ 'ਚ ਰੱਖੇ ਗਏ ਹਨ 8 ਬੱਚੇ—
ਨਾਜਾਇਜ਼ ਬਾਲਗ੍ਰਹਿ 'ਚ ਰਹਿਣ ਵਾਲੇ 8 ਬੱਚਿਆਂ ਨੂੰ ਦੋਰਾਹਾ ਦੇ ਹੇਵਨੇਲੀ ਪੈਲਸ 'ਚ ਰੱਖਿਆ ਗਿਆ ਹੈ। ਚਾਈਲਡ ਵੈਲਫੇਅਰ ਕਮੇਟੀ ਮੈਂਬਰ ਸੰਜੇ ਮਹੇਸ਼ਵਰੀ ਨੇ ਦੱਸਿਆ ਕਿ ਐਤਵਾਰ ਨੂੰ ਚਾਈਬਾਸਾ ਨਾਲ ਸੰਬੰਧਿਤ ਬੱਚਿਆਂ ਨੂੰ ਝਾਰਖੰਡ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ, ਜਦਕਿ ਬਿਹਾਰ ਨਾਲ ਸੰਬੰਧਿਤ ਬਾਕੀ ਬੱਚਿਆਂ ਬਾਰੇ ਸਰਕਾਰ ਨੂੰ ਸੰਦੇਸ਼ ਭੇਜ ਦਿੱਤਾ ਗਿਆ ਹੈ।
ਡੇਰਾ ਮੁਖੀ ਦਾ 12 ਮਹੀਨਿਆਂ 'ਚ ਘਟਿਆ 13 ਕਿਲੋ ਭਾਰ, ਅੱਧੀ ਦਾੜ੍ਹੀ ਹੋਈ ਚਿੱਟੀ
NEXT STORY