ਨਵੀਂ ਦਿੱਲੀ- ਗਣਤੰਤਰ ਦਿਵਸ ਤੋਂ ਪਹਿਲਾਂ ਕੁੱਲ 942 ਪੁਲਸ ਫਾਇਰ ਅਤੇ ਸਿਵਲ ਡਿਫੈਂਸ ਕਰਮਚਾਰੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਬਹਾਦਰੀ ਅਤੇ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਸ਼ਨੀਵਾਰ ਨੂੰ ਜਾਰੀ ਇਕ ਸਰਕਾਰੀ ਬਿਆਨ 'ਚ ਦਿੱਤੀ ਗਈ। ਇਨ੍ਹਾਂ 'ਚ 95 ਬਹਾਦਰੀ ਮੈਡਲ ਸ਼ਾਮਲ ਹਨ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ 'ਚ ਪੁਲਸ, ਫਾਇਰ ਬ੍ਰਿਗੇਡ, ਹੋਮ ਗਾਰਡ ਅਤੇ ਸਿਵਲ ਡਿਫੈਂਸ ਦੇ ਕਰਮਚਾਰੀ ਸ਼ਾਮਲ ਹਨ। ਬਹਾਦਰੀ ਪੁਰਸਕਾਰ ਜੇਤੂਆਂ 'ਚ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ 'ਚ ਤਾਇਨਾਤ 28 ਕਰਮਚਾਰੀ, ਜੰਮੂ-ਕਸ਼ਮੀਰ ਖੇਤਰ 'ਚ ਤਾਇਨਾਤ 28, ਉੱਤਰ-ਪੂਰਬ 'ਚ ਤਾਇਨਾਤ ਤਿੰਨ ਅਤੇ ਹੋਰ ਖੇਤਰਾਂ 'ਚ ਤਾਇਨਾਤ 36 ਕਰਮਚਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
ਮੰਤਰਾਲਾ ਨੇ ਕਿਹਾ ਕਿ 101 ਰਾਸ਼ਟਰਪਤੀ ਵਿਸ਼ੇਸ਼ ਸੇਵਾ ਮੈਡਲਾਂ (ਪੀਐੱਸਐੱਮ) 'ਚੋਂ, 85 ਮੈਡਲ ਪੁਲਸ ਕਰਮਚਾਰੀਆਂ ਨੂੰ, ਪੰਜ ਫਾਇਰ ਸਰਵਿਸ ਕਰਮਚਾਰੀਆਂ ਨੂੰ, 7 ਸਿਵਲ ਡਿਫੈਂਸ ਅਤੇ ਹੋਮ ਗਾਰਡ ਸੇਵਾ ਕਰਮਚਾਰੀਆਂ ਨੂੰ ਅਤੇ ਚਾਰ ਸੁਧਾਰ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਦਿੱਤੇ ਗਏ ਹਨ। ਬਿਆਨ 'ਚ ਕਿਹਾ ਗਿਆ ਹੈ ਕਿ 746 ਵਿਸ਼ੇਸ਼ ਸੇਵਾ ਮੈਡਲਾਂ (MSM) 'ਚੋਂ, 634 ਪੁਲਸ ਸੇਵਾ, 37 ਫਾਇਰ ਸਰਵਿਸ ਨੂੰ, 39 ਸਿਵਲ ਡਿਫੈਂਸ ਅਤੇ ਹੋਮ ਗਾਰਡ ਸੇਵਾ ਨੂੰ ਅਤੇ 36 ਸੁਧਾਰ ਸੇਵਾ ਕਰਮਚਾਰੀਆਂ ਨੂੰ ਦਿੱਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਤੋਂ ਸਾਈਕਲ 'ਤੇ ਨੇਪਾਲ ਜਾ ਰਹੇ 2 ਫਰਾਂਸੀਸੀ ਸੈਲਾਨੀਆਂ ਨਾਲ ਹੋਈ ਮਾੜੀ, Google Map ਨੇ ਭਟਕਾ 'ਤਾ ਰਸਤਾ
NEXT STORY