ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 76ਵੇਂ ਗਣਤੰਤਰ ਦਿਵਸ 'ਤੇ ਸਫੈਦ ਕੁੜਤੇ-ਪਜ਼ਾਮੇ ਨਾਲ ਭੂਰੇ ਰੰਗ ਦਾ ਬੰਦ ਗਲੇ ਦਾ ਕੋਟ ਅਤੇ ਲਾਲ-ਪੀਲੇ ਰੰਗ ਦਾ ਸਾਫਾ ਪਹਿਨਿਆ ਅਤੇ ਵਿਸ਼ੇਸ਼ ਮੌਕਿਆਂ 'ਤੇ ਚਮਕੀਲਾ ਅਤੇ ਰੰਗਾ-ਬਿਰੰਗਾ ਸਾਫਾ ਪਹਿਨਣ ਦੀ ਆਪਣੀ ਪਰੰਪਰਾ ਜਾਰੀ ਰੱਖੀ। ਇਸ ਤੋਂ ਪਹਿਲੇ ਪ੍ਰਧਾਨ ਮੰਤਰੀ ਮੋਦੀ ਨੇ 75ਵੇਂ ਗਣਤੰਤਰ ਦਿਵਸ 'ਤੇ ਬਹੁਰੰਗੀ 'ਬਾਂਧਨੀ' ਪ੍ਰਿੰਟ ਦਾ ਸਾਫਾ ਪਹਿਨਿਆ ਸੀ। ਬਾਂਧਨੀ ਇਕ ਤਰ੍ਹਾਂ ਦਾ ਟਾਈ-ਡਾਈ ਕੱਪੜਾ ਹੁੰਦਾ ਹੈ ਜੋ ਗੁਜਰਾਤ ਅਤੇ ਰਾਜਸਥਾਨ 'ਚ ਲੋਕਪ੍ਰਿਯ ਹੈ। ਇਹ ਇਕ ਅਜਿਹੀ ਵਿਧੀ ਹੈ, ਜਿਸ 'ਚ ਕੱਪੜੇ ਨੂੰ ਬੰਨ੍ਹ ਕੇ ਅਤੇ ਗੰਢ ਲਗਾ ਕੇ ਰੰਗਾਈ ਕੀਤੀ ਜਾਂਦੀ ਹੈ। ਜਾਰਜੇਟ, ਸ਼ਿਫਾਨ, ਰੇਸ਼ਮੀ ਅਤੇ ਸੁੱਤੀ ਕੱਪੜਿਆਂ ਨੂੰ ਰੰਗ ਦੇ ਕੁੰਡ 'ਚ ਪਾਉਣ ਤੋਂ ਪਹਿਲੇ ਧਾਗੇ ਨਾਲ ਕੱਸ ਕੇ ਬੰਨ੍ਹਿਆ ਜਾਂਦਾ ਹੈ ਅਤੇ ਜਦੋਂ ਇਸ ਧਾਗੇ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਬੰਨ੍ਹਿਆ ਹੋਇਆ ਹਿੱਸਾ ਰੰਗੀਨ ਹੋ ਜਾਂਦਾ ਹੈ। ਫਿਰ ਹੱਥ ਨਾਲ ਕੱਪੜੇ 'ਤੇ ਧਾਗੇ ਦੀ ਵਰਤੋਂ ਨਾਲ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ।
ਸਾਲ 2023 'ਚ ਪੀ.ਐੱਮ. ਮੋਦੀ ਨੇ ਕੁੜਤੇ ਅਤੇ ਚੂੜੀਦਾਰ ਪਜ਼ਾਮੇ ਨਾਲ ਬਹੁਰੰਗੀ ਰਾਜਸਥਾਨੀ ਸਾਫਾ ਪਹਿਨਿਆ ਸੀ। ਉਸ ਸਾਲ ਬਾਅਦ 'ਚ 77ਵੇਂ ਆਜ਼ਾਦੀ ਦਿਹਾੜੇ 'ਤੇ ਉਨ੍ਹਾਂ ਨੇ ਕਈ ਰੰਗਾਂ ਵਾਲਾ ਰਾਜਸਥਾਨੀ ਸ਼ੈਲੀ ਦਾ ਸਾਫਾ ਚੁਣਿਆ ਸੀ, ਜਿਸ ਦਾ ਅੰਤਿਮ ਛੋਰ (ਛੇਲਾ) ਕਮਰ ਦੇ ਹੇਠਾਂ ਤੱਕ ਲੰਬਾ ਸੀ।
ਪ੍ਰਚੰਡ ਬਹੁਮਤ ਨਾਲ ਦੂਜੇ ਕਾਰਜਕਾਲ ਲਈ ਸੱਤਾ 'ਚ ਆਉਣ ਤੋਂ ਬਾਅਦ 2019 'ਚ ਪੀ.ਐੱਮ. ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣਾ 6ਵਾਂ ਆਜ਼ਾਦੀ ਦਿਹਾੜਾ ਭਾਸ਼ਣ ਦਿੰਦੇ ਹੋਏ ਬਹੁਰੰਗੀ ਸਾਫਾ ਪਹਿਨਿਆ ਸੀ। ਰਾਜਸਥਾਨੀ ਸਾਫਾ ਜਾਂ ਪੱਗੜੀ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਲਈ ਪ੍ਰਧਾਨ ਮੰਤਰੀ ਦੀ ਪਸੰਦ ਰਹੇ ਹਨ। ਸਾਲ 2014 'ਚ ਆਪਣੇ ਪਹਿਲੇ ਆਜ਼ਾਦੀ ਦਿਵਸ ਭਾਸ਼ਣ ਮੌਕੇ ਉਨ੍ਹਾਂ ਨੇ ਚਮਕੀਲੇ ਲਾਲ ਰੰਗ ਦਾ ਜੋਧਪੁਰੀ ਬੰਧੇਜ ਸਾਫਾ ਪਹਿਨਿਆ। ਸਾਲ 2015 'ਚ ਪ੍ਰਧਾਨ ਮੰਤਰੀ ਮੋਦੀ ਨੇ ਬਹੁਰੰਗੀ ਲਹਿਰੀਆ ਪੀਲਾ ਸਾਫਾ ਅਤੇ 2016 'ਚ ਗੁਲਾਬੀ ਅਤੇ ਪੀਲੇ ਰੰਗ ਦਾ ਜੋਧਪੁਰੀ ਬੰਧੇਜ ਸਾਫਾ ਪਹਿਨਿਆ ਸੀ। ਸਾਲ 2017 'ਚ ਪ੍ਰਧਾਨ ਮੰਤਰੀ ਦਾ ਸਾਫਾ ਚਮਕੀਲੇ ਲਾਲ ਰੰਗ ਅਤੇ ਪੀਲੇ ਰੰਗ ਦਾ ਮਿਸ਼ਰਨ ਸੀ। ਇਸ 'ਚ ਚਾਰੇ ਪਾਸੇ ਸੁਨਹਿਰੀ ਰੇਖਾਵਾਂ ਸਨ। ਉਨ੍ਹਾਂ ਨੇ 2018 'ਚ ਲਾਲ ਕਿਲੇ 'ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕੇਸਰੀਆ ਸਾਫਾ ਪਹਿਨਿਆ ਸੀ। ਕੱਛ ਦੇ ਚਮਕੀਲੇ ਲਾਲ ਰੰਗ ਦੇ ਬਾਂਧਨੀ ਸਾਫੇ ਤੋਂ ਲੈ ਕੇ ਪੀਲੇ ਰੰਗ ਦਾ ਰਾਜਸਥਾਨੀ ਸਾਫਾ, ਗਣਤੰਤਰ ਦਿਵਸ 'ਤੇ ਮੋਦੀ ਦੇ ਪਹਿਨਾਵੇ ਦੇ ਮੁੱਖ ਆਕਰਸ਼ਨ ਰਹੇ ਹਨ। ਸਾਲ 2022 'ਚ ਪੀ.ਐੱਮ. ਮੋਦੀ ਨੇ ਗਣਤੰਤਰ ਦਿਵਸ ਸਮਾਰੋਹ ਲਈ ਉੱਤਰਾਖੰਡ ਦੀ ਇਕ ਰਵਾਇਤੀ ਟੋਪੀ ਚੁਣੀ ਸੀ। ਇਸ ਟੋਪੀ 'ਚ ਬ੍ਰਹਮਾਕਮਲ ਬਣਿਆ ਹੋਇਆ ਸੀ। ਬ੍ਰਹਮਾਕਮਲ ਉੱਤਰਾਖੰਡ ਦਾ ਰਾਜਕੀ ਫੁੱਲ ਹੈ, ਜਿਸ ਨੂੰ ਪ੍ਰਧਾਨ ਮੰਤਰੀ ਕੇਦਾਰਨਾਥ ਦੀ ਹਰ ਯਾਤਰਾ 'ਤੇ ਇਸਤੇਮਾਲ ਕਰਦੇ ਹਨ। ਸਾਲ 2021 'ਚ ਮੋਦੀ ਨੇ ਗਣਤੰਤਰ ਦਿਵਸ ਪਰੇਡ ਦੌਰਾਨ ਪੀਲੇ ਬਿੰਦੂਆਂ ਵਾਲੀ 'ਹਾਲਾਰੀ' ਪੱਗੜੀ ਪਹਿਨੀ ਸੀ। ਇਸ ਨੂੰ ਜਾਮਨਗਰ ਦੇ ਸ਼ਾਹੀ ਪਰਿਵਾਰ ਦੇ ਜਾਮਸਾਹਿਬ ਵਲੋਂ ਪ੍ਰਧਾਨ ਮੰਤਰੀ ਨੂੰ ਭੇਟ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=
76ਵੇਂ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਮੁਰਮੂ ਨੇ ਕਰਤੱਵਯ ਪਥ 'ਤੇ ਲਹਿਰਾਇਆ ਤਿਰੰਗਾ, ਪਰੇਡ ਤੋਂ ਲਈ ਸਲਾਮੀ
NEXT STORY