ਕੋਲਕਾਤਾ : ਕੋਲਕਾਤਾ ਦੇ ਰੈੱਡ ਰੋਡ ਇਲਾਕੇ ਵਿਚ ਗਣਤੰਤਰ ਦਿਵਸ ਦੀ ਰਿਹਰਸਲ ਪਰੇਡ ਦੌਰਾਨ ਇਕ ਤੇਜ਼ ਰਫ਼ਤਾਰ ਲਗਜ਼ਰੀ ਕਾਰ ਗਾਰਡੀਰੇਲ ਨਾਲ ਟਕਰਾ ਗਈ। ਇਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਦੇ ਨਾਲ ਰੈੱਡ ਰੋਡ ਵੱਲ ਨੂੰ ਆ ਰਹੀ ਸੀ। ਇਸ ਦੌਰਾਨ ਉਕਤ ਸਥਾਨ 'ਤੇ ਖੜ੍ਹੇ ਅਧਿਕਾਰੀਆਂ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਵਲੋਂ ਜਦੋਂ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਗਾਰਡਰੇਲ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਖ਼ੂਨੀ ਵਾਰਦਾਤ: ਗੋਲੀਆਂ ਮਾਰ ਭੁੰਨ੍ਹ 'ਤਾ ਕੈਫੇ 'ਚ ਬੈਠਾ ਨੌਜਵਾਨ, ਮੌਜਪੁਰ ਇਲਾਕੇ 'ਚ ਫੈਲੀ ਸਨਸਨੀ
ਹਾਲਾਂਕਿ ਇਸ ਹਾਦਸੇ ਦੌਰਾਨ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਪਰ ਇਸ ਨਾਲ ਸਾਲ 2016 ਵਿਚ ਵਾਪਰੀ ਉਸ ਘਟਨਾ ਦੀ ਯਾਦ ਆ ਗਈ, ਜਿਸ ਵਿਚ ਗਣਤੰਤਰ ਦਿਵਸ ਦੇ ਰਿਹਰਸਲ ਦੌਰਾਨ ਉਸੇ ਖੇਤਰ ਵਿਚ ਇਕ ਤੇਜ਼ ਰਫ਼ਤਾਰ ਕਾਰ ਬੈਰੀਕੇਡ ਤੋੜਦੀ ਹੋਈ ਅੰਦਰ ਦਾਖਲ ਹੋ ਗਈ। ਇਸ ਹਾਦਸੇ ਦੌਰਾਨ ਹਵਾਈ ਸੈਨਾ ਦੇ ਕਾਰਪੋਰਲ ਅਭਿਮਨਿਊ ਗੌੜ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਵਾਹਨ ਨੂੰ ਜ਼ਬਤ ਕਰਨ ਤੋਂ ਬਾਅਦ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੈਦਾਨ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਕਾਰ ਚਾਲਕ ਤੋਂ ਇਸ ਮਾਮਲੇ ਦੀ ਪੁੱਛਗਿੱਛ ਕਰ ਰਹੇ ਹਾਂ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਪਾਬੰਧੀਸ਼ੁਦਾ ਖੇਤਰ ਵਿਚ ਕਿਉਂ ਦਾਖਲ ਹੋਇਆ ਅਤੇ ਰੁਕਣ ਦਾ ਇਸ਼ਾਰਾ ਕਰਨ ਦੇ ਬਾਵਜੂਦ ਉਸ ਨੇ ਭੱਜਣ ਦੀ ਕੋਸ਼ਿਸ਼ ਕਿਉਂ ਕੀਤੀ। ਉਨ੍ਹਾਂ ਕਿਹਾ, "ਜ਼ਬਤ ਕੀਤੀ ਗਈ ਕਾਰ ਕੋਲ ਵੈਧ ਬੀਮਾ ਅਤੇ ਪ੍ਰਦੂਸ਼ਣ ਕੰਟਰੋਲ (ਪੀਯੂਸੀ) ਸਰਟੀਫਿਕੇਟ ਨਹੀਂ ਸੀ।"
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕੀ ਟੈਰਿਫ਼ ਤੋਂ ਭਾਰਤ ਨੂੰ ਮਿਲੇਗੀ ਰਾਹਤ ! 'ਖਜ਼ਾਨਾ ਮੰਤਰੀ' ਨੇ ਦਿੱਤੇ ਵੱਡੇ ਸੰਕੇਤ
NEXT STORY