ਨੈਸ਼ਨਲ ਡੈਸਕ— ਦੇਸ਼ ਦੀਆਂ ਹਜ਼ਾਰਾਂ ਔਰਤਾਂ ਅੱਜ ਵੀ ਯੌਨ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਹਨ। ਆਏ ਦਿਨ ਦਾਜ ਨੂੰ ਲੈ ਕੇ ਔਰਤਾਂ ਨੂੰ ਤੰਗ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਦਾਜ ਲਈ ਸਹੁਰੇ ਪਰਿਵਾਰ ਨੇ ਔਰਤਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤਾ 'ਤੇ ਅੱਤਿਆਚਾਰ ਕਰਨ ਵਾਲਾ ਸਹੁਰਾ ਰਿਟਾਇਰਡ ਜੱਜ ਹੈ।
ਦਰਅਸਲ 30 ਸਾਲ ਦੀ ਸਿੰਧੂ ਸ਼ਰਮਾ ਨੇ 27 ਅਪ੍ਰੈਲ ਨੂੰ ਆਪਣੇ ਪਤੀ ਦੇ ਨਾਲ-ਨਾਲ ਸਹੁਰੇ ਪਰਿਵਾਰ ਵਾਲਿਅ ਵਿਰੁੱਧ ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਦਾ ਦੋਸ਼ ਲਗਾਇਆ ਸੀ। ਪਤੀ ਦੇ ਤਲਾਕ ਦੀ ਅਰਜ਼ੀ ਦੇਣ ਤੋਂ ਬਾਅਦ ਉਸ ਨੇ ਸੀ.ਸੀ.ਟੀ.ਵੀ. ਫੁਟੇਜ ਜਨਤਕ ਕੀਤੀ ਹੈ। ਵਾਇਰਲ ਹੋ ਰਹੇ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸਿੰਧੂ ਦਾ ਪਤੀ, ਸੱਸ ਅਤੇ ਸਹੁਰੇ ਉਸ ਨੂੰ ਤਸੀਹੇ ਦੇ ਰਹੇ ਹਨ। ਉਹ ਉੱਥੋਂ ਦੌੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਸ ਨੂੰ ਘਸੀਟ ਕੇ ਲਿਆਂਦਾ ਜਾ ਰਿਹਾ ਹੈ।
ਪੀੜਤ ਸਿੰਧੂ ਸ਼ਰਮਾ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੇਟੀ ਦੇ ਸਹੁਰੇ ਪਰਿਵਾਰ ਵਾਲਿਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 498 ਏ, 323 ਡੀ.ਪੀ. ਐਕਟ 4 ਅਤੇ 6 ਦੇ ਅਧੀਨ ਮਾਮਲਾ ਦਰਜ ਕਰਵਾਇਆ ਹੈ। ਸਿੰਧੂ ਦੀ ਪਿੱਠ, ਛਾਤੀ ਅਤੇ ਹੱਥਾਂ 'ਤੇ ਕੱਟ ਅਤੇ ਸੱਟ ਦੇ ਨਿਸ਼ਾਨ ਹਨ। ਸਿੰਧੂ ਦਾ ਕਹਿਣਾ ਹੈ ਕਿ ਉਸ ਨੇ ਇਹ ਵੀਡੀਓ ਇਸ ਲਈ ਜਨਤਕ ਕੀਤਾ ਹੈ, ਕਿਉਂਕਿ ਉਸ ਦੇ ਪਤੀ ਨੇ ਤਲਾਕ ਦੀ ਅਰਜ਼ੀ ਦਿੱਤੀ ਹੈ। ਉਹ ਇੰਨੇ ਸਾਲਾਂ ਤੱਕ ਆਪਣੀਆਂ ਬੇਟੀਆਂ ਲਈ ਇਹ ਤਸੀਹੇ ਝੱਲਦੀ ਰਹੀ ਅਤੇ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਅਚਾਨਕ ਪਤੀ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ। ਜਿਸ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪਿਆ।
PM ਮੋਦੀ ਦੇ ਫੈਸਲਿਆਂ ਨੇ ਬਦਲਿਆ ਸਿਆਸੀ ਸੀਨ, ਮਹਾਰਾਸ਼ਟਰ-ਹਰਿਆਣਾ 'ਚ ਹੋ ਸਕਦੈ ਗੇਮਚੇਂਜਰ
NEXT STORY