ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਪੁਲਸ ਨੇ ਮੰਗਲਵਾਰ ਨੂੰ ਘਾਟੀ ਵਿਚ ਅੱਤਵਾਦੀਆਂ ਵਲੋਂ ਕੀਤੇ ਗਏ ਤਿੰਨ ਟਾਰਗੇਟ ਹਮਲਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਨ੍ਹਾਂ ਹਮਲਿਆਂ ਵਿਚ ਇਕ ਪੁਲਸ ਮੁਲਾਜ਼ਮ ਅਤੇ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਸੀ। ਪੁਲਸ ਨੇ ਇਕ ਜਨਤਕ ਨੋਟਿਸ 'ਚ 30 ਅਕਤੂਬਰ ਤੋਂ ਲਗਾਤਾਰ ਤਿੰਨ ਦਿਨਾਂ ਤੱਕ ਹੋਏ ਅੱਤਵਾਦੀ ਹਮਲਿਆਂ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਕ ਹਮਲੇ 'ਚ ਪੁਲਸ ਇੰਸਪੈਕਟਰ ਮਸਰੂਰ ਅਲੀ ਵਾਨੀ ਉਸ ਸਮੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ, ਜਦੋਂ ਇਕ ਅੱਤਵਾਦੀ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਸੀ। ਘਟਨਾ ਦੇ ਸਮੇਂ ਉਹ ਇੱਥੇ ਈਦਗਾਹ ਦੇ ਮੈਦਾਨ 'ਚ ਕ੍ਰਿਕਟ ਖੇਡ ਰਹੇ ਸਨ। ਅਗਲੇ ਦਿਨ ਪੁਲਵਾਮਾ ਦੇ ਟਰੂਮਚੀ ਨੌਪੋਰਾ ਇਲਾਕੇ ਵਿਚ ਇਕ ਪ੍ਰਵਾਸੀ ਮਜ਼ਦੂਰ ਮੁਕੇਸ਼ ਕੁਮਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸ ਦੇ ਇਕ ਦਿਨ ਬਾਅਦ, ਬਾਰਾਮੂਲਾ ਦੇ ਵੇਲੂ ਕ੍ਰਾਲਪੋਰਾ ਇਲਾਕੇ 'ਚ ਹੈੱਡ ਕਾਂਸਟੇਬਲ ਗੁਲਾਮ ਮੁਹੰਮਦ ਦਾ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਨੋਟਿਸ 'ਚ ਕਿਹਾ,''ਹਮਲਾਵਰ ਜਾਂ ਉਸ ਦੇ ਸਹਿਯੋਗੀਆਂ ਜਾਂ ਹਮਲਾਵਰ ਦੇ ਮਦਦਗਾਰਾਂ ਬਾਰੇ ਜਾਣਕਾਰੀ ਐੱਸ.ਐੱਸ.ਪੀ. ਬਾਰਾਮੂਲਾ, ਐੱਸ.ਐੱਸ.ਪੀ. ਸ਼੍ਰੀਨਗਰ ਜਾਂ ਐੱਸ.ਐੱਸ.ਪੀ. ਪੁਲਵਾਮਾ ਸਮੇਤ ਤੁਹਾਡੇ ਭਰੋਸੇਯੋਗ ਕਿਸੇ ਵੀ ਪੁਲਸ ਅਧਿਾਕਰੀ ਨਾਲ ਸਾਂਝੀ ਕੀਤੀ ਜਾ ਸਕਦੀ ਹੈ।'' ਪੁਲਸ ਨੇ ਕਿਹਾ ਕਿ ਜਾਣਕਾਰੀ ਸਿੱਧੇ ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਆਰ.ਆਰ. ਸਵੈਨ ਨੂੰ ਉਨ੍ਹਾਂ ਦੀ ਮੇਲ ਆਈ.ਡੀ. 'ਤੇ ਈਮੇਲ ਵੀ ਕੀਤੀ ਜਾ ਸਕਦੀ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਵੇਗੀ ਅਤੇ ਸੂਚਨਾ ਦੇਣ ਵਾਲੇ ਨੂੰ ਕਾਨੂੰਨੀ ਅਤੇ ਸੁਰੱਖਿਆ ਕਵਰ ਪ੍ਰਦਾਨ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਦੀ ਮੇਅਰ ਨੇ MCD ਕਾਮਿਆਂ ਲਈ ਦੀਵਾਲੀ ਬੋਨਸ ਦਾ ਕੀਤਾ ਐਲਾਨ
NEXT STORY